ਮਾਊਂਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਵਿੱਚ ਲਗਾਏ ਪੌਦੇ
ਦੀਪਕ ਗਰਗ
ਫਰੀਦਕੋਟ, 27 ਨਵੰਬਰ 2021 - ਫ਼ਰੀਦਕੋਟ ਦੇ ਨਾਮਵਰ ਸਕੂਲ ਮਾਊਂਟ ਲਿਟਰਾ ਜ਼ੀ ਸਕੂਲ ਦੇ ਅਠਵੀੰ ਜਮਾਤ ਦੇ ਵਿਦਿਆਰਥੀਆਂ ਨੇ ਵਿਸ਼ਾ ਸਮਾਜਿਕ ਸਿਖਿਆ ਦੀ ਗਤੀਵਿਧੀ ਦੇ ਅਧੀਨ ਸਕੂਲ ਦੇ ਵਿਹੜੇ ਵਿੱਚ ਸੁੰਦਰ ਫਲਾਂ ਅਤੇ ਛਾਂਦਾਰ ਪੌਦੇ ਲਗਾਏ I ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਇੰਜੀ. ਸ਼੍ਰੀ ਚਮਨ ਲਾਲ ਗੁਲਾਟੀ ਜੀ ਪ੍ਰਿੰਸੀਪਲ ਸ਼੍ਰੀ ਯਸ਼ੂ ਧਿੰਗੜਾ ਜੀ ਨੇ ਦਸਿਆ ਕਿ ਵਿਦਿਆਰਥੀਆਂ ਵਲੋਂ ਪਹਿਲਾਂ ਨਰਸਰੀ ਦਾ ਦੋਰਾ ਕੀਤਾ ਗਿਆ ਜਿਥੇ ਓਹਨਾਂ ਨੇ ਅਨੇਕਾਂ ਕਿਸਮਾਂ ਦੇ ਫੁੱਲ ਬੂਟਿਆਂ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਸਕੂਲ ਵਿੱਚ ਲਗਾਉਣ ਲਈ ਪੌਦਿਆਂ ਦੀ ਚੋਣ ਕੀਤੀ I ਸ਼੍ਰੀ ਚਮਨ ਲਾਲ ਗੁਲਾਟੀ ਜੀ ਨੇ ਕਿਹਾ ਕਿ ਰੁਖ ਸਾਨੂੰ ਨਾ ਕੇਵਲ ਆਕਸੀਜਨ ਪ੍ਰਦਾਨ ਕਰਦੇ ਹਨ ਸਗੋਂ ਸਾਨੂੰ ਫਲ, ਫੁੱਲ ਅਤੇ ਛਾਂ ਪ੍ਰਦਾਨ ਕਰਦੇ ਹਨ ਅਤੇ ਆਲਾ ਦੁਆਲਾ ਸੁੰਦਰ ਬਣਾਉਂਦੇ ਹਨ I ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਆਪਣੇ ਵਾਤਾਵਰਣ ਨੂੰ ਸ਼ੁੱਧ ਰਖਣ ਲਈ ਜ਼ਿਆਦਾ ਤੋਂ ਜ਼ਿਆਦਾ ਰੁਖ਼ ਲਗਾਈਏ I ਸ਼੍ਰੀ ਚਮਨ ਲਾਲ ਗੁਲਾਟੀ ਜੀ ਨੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਅਹਿਜੇ ਕਾਰਜ ਕਰਨ ਲਈ ਪ੍ਰੇਰਿਤ ਕੀਤਾ I ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀ ਯਸ਼ੂ ਧਿੰਗੜਾ ਜੀ ਅਤੇ ਸੈਕਟਰੀ ਸ਼੍ਰੀ ਪੰਕਜ ਗੁਲਾਟੀ ਜੀ,ਮੈਡਮ ਹਰਮੀਤ ਕੌਰ ਵੀ ਮੌਜੂਦ ਸਨ।