ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਦੇ ਸਪੁੱਤਰ ਅਰਪਨ ਬਰਾੜ ਨੇ ਸੰਭਾਲੀ ਯੂਥ ਦੀ ਕਮਾਨ
- ਹਲਕੇ ਦੇ ਦਰਜਨਾਂ ਪਿੰਡਾ ਦਾ ਦੌਰਾ ਨੌਜਵਾਨਾਂ ਵੱਲੋਂ ਦਿੱਤੇ ਭਰਵੇਂ ਹੁੰਗਾਰੇ ਨੇ ਬਦਲੇ ਸਮੀਕਰਨ
ਰਾਜਪੁਰਾ, 27 ਨਵੰਬਰ 2021 - ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਦੀ ਚੋਣ ਪ੍ਰਚਾਰ ਨੂੰ ਵੱਡਾ ਹੁਲਾਰਾ ਮਿਲ ਰਿਹਾ ਹੈ ਕਿਉਂਕਿ ਉਹ ਦਰਜਨਾਂ ਪਿੰਡਾਂ ਵਿੱਚ ਸਿਰਫ਼ ਯੂਥ ਦੀਆਂ ਮੀਟਿੰਗਾਂ ਕਰ ਚੁੱਕੇ। ਅੱਜ ਵੀ ਹਲਕੇ ਦੇ ਪਿੰਡ ਉੱਚਾ ਖੇੜਾ ਵਿਖੇ ਐਡਵੋਕੇਟ ਅਰਪਨ ਸਿੰਘ ਬਰਾੜ ਨੂੰ ਨੌਜਵਾਨਾ ਦਾ ਇਕ ਵੱਡਾ ਵਫਦ ਮਿਲਿਆ ਤੇ ਨੌਜਵਾਨਾ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ।
ਨੌਜਵਾਨਾ ਨੇ ਅਰਪਣ ਬਰਾੜ ਨੂੰ ਕਾਂਗਰਸ ਸਰਕਾਰ ਦੇ ਰਾਜ ਵਿਚ ਪਿੰਡ ਦੀ ਹੋ ਰਹੀ ਦੁਰਦਸ਼ਾ ਬਾਰੇ ਵਿਚ ਜਾਣੂ ਕਰਵਾਇਆ। ਨੌਜਵਾਨਾ ਨੇ ਦੱਸਿਆ ਕਿ ਪਿੰਡ ਵਿਕਾਸ ਪੱਖੋਂ ਬਿਲਕੁਲ ਪਛੜ ਗਿਆ ਹੈ। ਇਸ ਮੌਕੇ ਸ੍ਰ. ਅਰਪਣ ਬਰਾੜ ਨੇ ਨੌਜਵਾਨਾ ਨੂੰ ਸ਼ਰੋਮਣੀ ਅਕਾਲੀ ਦਲ ਵੱਲੋਂ ਨੌਜਵਾਨਾ ਲਈ ਉਲੀਕੀਆਂ ਯੋਜਨਾਵਾਂ ਬਾਰੇ ਵਿਚ ਜਾਣੂ ਕਰਵਾਇਆ ਅਤੇ ਕਿਹਾ ਕਿ 2022 ਵਿਧਾਨ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਉਕਤ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ ।
ਇਸ ਤੋਂ ਬਾਅਦ ਸ: ਅਰਪਨ ਸਿੰਘ ਬਰਾੜ ਹਲਕੇ ਦੇ ਪਿੰਡ ਬਸੰਤਪੁਰ ਲਈ ਰਵਾਨਾ ਹੋ ਗਏ , ਰਸਤੇ ਵਿਚ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨਾਲ ਗਲਬਾਤ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਵਿਦਿਆਰਥੀਆਂ ਨੇ ਦੱਸਿਆ ਕਿ ਸੂਬੇ ਵਿਚ ਨਸ਼ਾ, ਬੇਰੁਜ਼ਗਾਰੀ, ਅਤੇ ਭ੍ਰਿਸ਼ਟਾਚਾਰ ਚਰਮ ਸੀਮਾ 'ਤੇ ਹੈ। ਸ੍ਰ.ਬਰਾੜ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਤੇ ਨਸ਼ੇ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇਗੀ ਅਤੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹਈਆ ਕਰਵਾਏ ਜਾਣਗੇ।
ਇਸ ਉਪਰੰਤ ਐਡਵੋਕੇਟ ਅਰਪਨ ਬਰਾੜ ਆਪਣੀ ਟੀਮ ਨਾਲ ਵਾਰਡ ਨੰ.10 ਬਨੂੜ ਹੀਰਾ ਭਾਊ ਯੂਥ ਆਗੂ ਤੇ ਹਨੀ ਬਨੂੜ ਯੂਥ ਆਗੂ ਦੀ ਅਗਵਾਈ ਹੇਠ ਇਕ ਨੁੱਕੜ ਮੀਟਿੰਗ ਕੀਤੀ ਜਿੱਥੇ ਨੌਜਵਾਨਾ ਨੇ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਦੇ ਹੱਕ ਵਿਚ ਭੁਗਤਣ ਦਾ ਭਰੋਸਾ ਦਿੱਤਾ। ਨੌਜਵਾਨਾ ਨੇ ਅਰਪਣ ਬਰਾੜ ਨੂੰ ਸਰੋਪੇ ਭੇਟ ਕਰ ਕੇ ਸਨਮਾਨਤ ਕੀਤਾ।