ਰਾਜਪਾਲ ਪੁਰੋਹਿਤ ਨੇ ਸੂਬੇ ਵਿਚ ਚੱਲ ਰਹੀਆਂ ਭਾਰਤ ਸਰਕਾਰ ਦੀਆਂ ਸਕੀਮਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਹਰੀਸ਼ ਕਾਲੜਾ
- ਸਵੱਛ ਭਾਰਤ ਮਿਸਨ ਅਤੇ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ ਵਿਚ ਜਿਲ੍ਹਾ ਰੂਪਨਗਰ ਦੀ ਪ੍ਰਗਤੀ ਤੇ ਖੁਸੀ ਪ੍ਰਗਟਾਈ
- ਡਿਪਟੀ ਕਮਿਸਨਰ ਸੋਨਾਲੀ ਗਿਰਿ ਨੇ ਜਿਲ੍ਹੇ ਵਿਚ ਕੇਂਦਰੀ ਸਕੀਮਾਂ ਦੀ ਪ੍ਰਗਤੀ ਬਾਰੇ ਦਿੱਤੀ ਜਾਣਕਾਰੀ
ਨੰਗਲ 27 ਨਵੰਬਰ 2021:ਪੰਜਾਬ ਦੇ ਰਾਜਪਾਲ ਮਾਣਯੋਗ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਭਾਰਤ ਸਰਕਾਰ ਦੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜਾ ਲੈਦੇ ਹੋਏ ਜਿਲ੍ਹਾ ਰੂਪਨਗਰ ਨੂੰ ਸਵੱਛ ਭਾਰਤ ਮਿਸਨ(ਅਰਬਨ) ਵਿਚ ਜਿਕਰਯੋਗ ਸੁਧਾਰ ਲਿਆਉਣ ਅਤੇ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ ਵਿਚ ਪਹਿਲਾ ਸਥਾਨ ਹਾਸਲ ਕਰਨ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ।
ਅੱਜ ਆਪਣੇ ਰੂਪਨਗਰ ਜਿਲ੍ਹੇ ਦੇ ਦੌਰੇ ਦੋਰਾਨ ਰਾਜਪਾਲ ਮਾਣਯੌਗ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਭਾਰਤ ਸਰਕਾਰ ਦੀਆਂ ਸਕੀਮਾਂ ਬਾਰੇ ਜਿਲ੍ਹੇ ਦੇ ਡਿਪਟੀ ਕਮਿਸਨਰ ਸੋਨਾਲੀ ਗਿਰਿ ਤੋਂ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਜਿਲ੍ਹਾ ਰੂਪਨਗਰ ਦੀਆਂ ਵੱਖ ਵੱਖ ਨਗਰ ਕੋਂਸਲਾਂ/ਨਗਰ ਪੰਚਾਇਤਾਂ ਵਿਚ ਸਵੱਛ ਭਾਰਤ ਮਿਸਨ ਅਰਬਨ ਦੀ ਰੈਕਿੰਗ ਵਿਚ ਹੋਏ ਵੱਡੇ ਸੁਧਾਰ ਤੇ ਤਸੱਲੀ ਪ੍ਰਗਟ ਕੀਤੀ। ਮਾਣਯੋਗ ਰਾਜਪਾਲ ਨੇ ਕ੍ਰਿਸੀ ਸਨਮਾਨ ਯੋਜਨਾ ਵਿਚ ਵੱਧ ਤੋ ਵੱਧ ਲਾਭਪਾਤਰੀਆਂ ਨੂੰ ਸਰਕਾਰ ਦੀ ਇਸ ਯੋਜਨਾਂ ਦਾ ਲਾਭ ਦੇਣ ਲਈ ਜਿਲ੍ਹਾ ਰੂਪਨਗਰ ਵਿਚ ਕੀਤੇ ਉਪਰਾਲਿਆ ਤੇ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ, ਹੋਰ ਸਕੀਮਾਂ ਵਿਚ ਜਿਲ੍ਹਾ ਰੂਪਨਗਰ ਵਿਚ ਹੋਏ ਸੁਧਾਰ ਅਤੇ ਰੈਕਿੰਗ ਉਪਰ ਆਉਣ ਤੇ ਉਨ੍ਹਾਂ ਨੇ ਖੁਸੀ ਪ੍ਰਗਟ ਕੀਤੀ।
ਡਿਪਟੀ ਕਮਿਸਨਰ ਸੋਨਾਲੀ ਗਿਰਿ ਨੇ ਦੱਸਿਆ ਕਿ ਸਵੱਛ ਭਾਰਤ ਮਿਸਨ (ਅਰਬਨ) ਵਿਚ ਜਿਲ੍ਹਾ ਰੁੂਪਨਗਰ ਨੇ ਆਪਣੀ ਰੈਕਿੰਗ ਵਿਚ ਜਿਕਰਯੋਗ ਸੁਧਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਰੂਪਨਗਰ ਵਿਚ ਰੈਕਿੰਗ ਪਹਿਲਾ 40 ਤੋ ਹੁਣ 12 ਹੋ ਗਈ ਹੈ।ਉਨਾਂ ਨੇ ਦੱਸਿਆ ਕਿ ਨੰਗਲ ਦੀ ਰੈਕਿੰਗ 20 ਤੋ 4, ਸ੍ਰੀ ਅਨੰਦਪੁਰ ਸਾਹਿਬ ਦੀ 592 ਤੋ 23, ਕੀਰਤਪੁਰ ਸਾਹਿਬ ਦੀ 417 ਤੋ 19, ਚਮਕੌਰ ਸਾਹਿਬ ਦੀ 426 ਤੋ 72, ਮੋਰਿੰਡਾ ਵਿਚ 695 ਤੋ 4 ਹੋਈ ਹੈ। ਸਹਿਰੀ ਖੇਤਰਾਂ ਵਿਚ ਸਵੱਛਤਾ ਦੀ ਦਿਸਾ ਵਿਚ ਇਹ ਜਿਕਰਯੋਗ ਉਪਲੱਬਧੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਹਿਰਾ ਵਿਚ ਸਵੱਛਤਾ ਨੂੰ ਇੱਕ ਮਿਸਨ ਵਜੋ ਅਪਨਾਇਆ ਗਿਆ ਹੈ। ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ ਬਾਰੇ ਉਨ੍ਹਾਂ ਕਿਹਾ ਕਿ ਸਾਡੇ ਖੇਤੀਬਾੜੀ ਵਿਭਾਗ ਵਲੋਂ ਬਲਾਕ ਪੱਧਰ ਤੇ ਕਿਸਾਨਾਂ ਨੂੰ ਇਸ ਲਈ ਜਾਗਰੂਕ ਕਰਨ ਅਤੇ ਯੋਜਨਾ ਦਾ ਲਾਭ ਲੈਣ ਲਈ ਪ੍ਰੇਰਿਤ ਕਰਨ ਲਈ ਕੀਤੇ ਉਪਰਾਲੇ ਇੱਕ ਮਿਸਨ ਦੀ ਤਰਾਂ ਅਪਨਾਏ ਗਏ। ਜਿਸ ਨਾਲ ਇਸ ਯੋਜਨਾ ਦਾ ਲਾਭ ਕਿਸਾਨਾਂ ਤੱਕ ਪਹੁੰਚਾਇਆ ਗਿਆ। ਤ
ਜਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਮਾਣਯੋਗ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਜਿਲ੍ਹਾ ਰੂਪਨਗਰ ਦੇ ਆਪਣੇ ਦੌਰੇ ਦੌਰਾਨ ਸਤੁਲਜ ਸਦਨ ਨੰਗਲ ਵਿਚ ਜਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਵਿਸੇਸ ਮੀਟਿੰਗ ਕੀਤੀ।ਉਨ੍ਹਾਂ ਨੇ ਜਿਲ੍ਹੇ ਵਿਚ ਭਾਰਤ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਜਿਲ੍ਹੇ ਵਿਚ ਭਾਰਤ ਸਰਕਾਰ ਵਲੋਂ ਚੱਲ ਰਹੀਆਂ ਸਕੀਮਾਂ ਆਯੂਸਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ, ਪੀ.ਐਮ ਕਿਸਾਨ- ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ, ਸਵੱਛ ਭਾਰਤ ਮਿਸਨ (ਸਹਿਰੀ), ਸਵੱਛ ਭਾਰਤ ਮਿਸਨ (ਪੇਂਡੂ), ਅਟਲ ਭੂਜਲ ਯੋਜਨਾ- ਜਲ ਜੀਵਨ ਮਿਸਨ, ਮਗਨਰੇਗਾ, ਪੀ.ਐਮ ਕੋਸਲ ਵਿਕਾਸ ਯੋਜਨਾ, ਪੀ.ਐਮ ਅਵਾਸ ਯੋਜਨਾ (ਗ੍ਰਾਮੀਣ), ਸਮਗਰਾ ਸਿਕਸਾ, ਪੋਸਣ ਅਭਿਆਨ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਇਨ੍ਹਾਂ ਯੋਜਨਾਵਾ ਨੂੰ ਲੋਕ ਹਿੱਤ ਵਿਚ ਅਸਰਦਾਰ ਢੰਗ ਨਾਲ ਜਿਲ੍ਹੇ ਵਿਚ ਲਾਗੂ ਕਰਨ ਦੀ ਹਦਾਇਤ ਕੀਤੀ।ਡਿਪਟੀ ਕਮਿਸਨਰ ਸੋਨਾਲੀ ਗਿਰਿ ਨੈ ਮਾਣਯੋਗ ਰਾਜਪਾਲ ਨੂੰ ਭਰੋਸਾ ਦਿੱਤਾ ਕਿ ਕੇਂਦਰੀ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜਿਲ੍ਹੇ ਵਿਚ ਵਿਆਪਕ ਉਪਰਾਲੇ ਕੀਤੇ ਜਾਣਗੇ ਅਤੇ ਇਸ ਮੁਹਿੰਮ ਨੂੰ ਮਿਸਨ ਦੇ ਤੌਰ ਤੇ ਅਪਨਾਇਆ ਜਾਵੇਗਾ।