ਪੰਜਾਬੀ ਯੂਨੀਵਰਸਿਟੀ ਦੇ ਵੀ ਸੀ ਨੇ ਵਿਧਾਇਕ ਜਲਾਲਪੁਰ ਨੁੰ ਭੇਜਿਆ 20 ਕਰੋੜ ਰੁਪਏ ਦਾ ਮਾਣਹਾਨੀ ਦਾ ਲੀਗਲ ਨੋਟਿਸ
ਪਟਿਆਲਾ, 27 ਨਵੰਬਰ, 2021: ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਂ ਅਰਵਿੰਦ ਨੇ ਘਨੌਰ ਹਲਕੇ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੁੰ 20 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜ ਕੇ 15 ਦਿਨਾਂ ਦੇ ਅੰਦਰ ਅੰਦ ਜਨਤਕ ਮੁਆਫੀ ਮੰਗਣ ਜਾਂ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਲੀਗਲ ਨੋਟਿਸ ਭੇਜਿਆ ਹੈ।
ਪ੍ਰੋ ਅਰਵਿੰਦ ਨੇ ਨੋਟਿਸ ਭੇਜੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹਨਾਂ ਨੇ ਆਪਣੇ ਵਕੀਲ ਹਰਚੰਦ ਸਿੰਘ ਬਾਠ ਰਾਹੀਂ ਇਹ ਨੋਟਿਸ ਭੇਜਿਆ ਹੈ।
ਇਹ ਲੀਗਲ ਨੋਟਿਸ ਵਿਧਾਇਕ ਦੇ ਪੱਕੇ ਪਤੇ ’ਤੇ ਭੇਜਣ ਤੋਂ ਇਲਾਵਾ ਵਟਸਐਪ ’ਤੇ ਇਸਦੀ ਕਾਪੀ ਵੀ ਭੇਜੀ ਗਈ ਹੈ। ਇਸ ਨੋਟਿਸ ਵਿਚ ਵਿਧਾਇਕ ਨੂੰ 15 ਦਿਨਾਂ ਦੇ ਅੰਦਰ ਅੰਦਰ ਜਨਤਕ ਮੁਆਫੀ ਮੰਗਣ ਜਾਂ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਆਖਿਆ ਗਿਆ ਹੈ। ਇਸ ਵਿਚ ਮਾਣਹਾਨੀ ਲਈ 20 ਕਰੋੜ ਰੁਪਏ ਦਾ ਦਾਅਵਾ ਕੀਤਾ ਗਿਆਹੈ।
ਯਾਦ ਰਹੇ ਕਿ ਇਹ ਨੋਟਿਸ ਵਿਧਾਇਕ ਜਲਾਲਪੁਰ ਵੱਲੋਂ ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰੈਸ ਕਾਨਫਰੰਸ ਵਿਚ ਵਾਈਸ ਚਾਂਸਲਰ ਪ੍ਰੋਂ ਅਰਵਿੰਦ ਦੇ ਆਰ ਐਸ ਐਸ ਦਾ ਏਜੰਟ ਦਾ ਹੋਣ ਦਾ ਦਾਅਵਾ ਕੀਤਾ ਗਿਆ ਸੀ। ਵਾਈਸ ਚਾਂਸਲਰ ਨੇ ਵਿਧਾਇਕ ਦੇ ਇਸੇ ਦਾਅਵੇ ਦੇ ਮੱਦੇਨਜ਼ਰ ਇਹ ਨੋਟਿਸ ਭੇਜਿਆ ਹੈ।
ਇਹ ਵੀ ਪੜ੍ਹੋ
Renowned Quantum Physicist Prof. Arvind appointed as Vice Chancellor of Punjabi University, Patiala
ਇਹ ਵੀ ਦੇਖੋ