ਰੰਧਾਵਾ ਵੱਲੋਂ ਕੇਂਦਰੀ ਖੇਤੀ ਮੰਤਰੀ ਦੇ ਕਿਸਾਨਾਂ ਦੇ ਪਰਾਲੀ ਸਾੜਨ 'ਤੇ ਪਰਚਾ ਦਰਜ ਨਾ ਕਰਨ ਦੇ ਫੈਸਲੇ ਦਾ ਸਵਾਗਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 27 ਨਵੰਬਰ 2021 - ਸੂਬੇ ਦੇ ਡਿਪਟੀ ਮੁਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕੀ ਉਹ ਕੇਂਦਰੀ ਖੇਤਰੀ ਮੰਤਰੀ ਦੇ ਉਸ ਫੈਂਸਲੇ ਦਾ ਸਵਾਗਤ ਕਰਦੇ ਹਨ ਜਿਸ ਵਿੱਚ ਉਹਨਾ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੇ ਪੁਲਿਸ ਮਾਮਲਾ ਦਰਜ ਨਾ ਹੋਣ ਦੀ ਰਾਹਤ ਦਿਤੀ ਹੈ। ਉਹਨਾਂ ਕਿਹਾ ਕਰ ਵੈਸੇ ਤਾ ਉਹ ਪਹਿਲਾਂ ਹੀ ਸੂਬਾ ਪੰਜਾਬ ਵਿੱਚ ਕਿਸਾਨਾਂ ਨੂੰ ਇਹ ਰਾਹਤ ਦੇ ਚੁਕੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਕੇਂਦਰੀ ਮੰਤਰੀ ਨੂੰ ਸੂਬੇ ਵਿੱਚ ਸੀ ਐਨ ਜੀ ਪਲਾਂਟ ਲਾਉਣ ਦੀ ਦਰਖ਼ਾਸਤ ਕੀਤੀ ਸੀ ਪਰ ਕੇਂਦਰੀ ਮੰਤਰੀ ਨੇ ਉਸ ਨੂੰ ਅਣਦੇਖਿਆ ਕੀਤਾ ਜੇ ਕਰ ਉਹ ਇਸ ਮੰਗ ਨੂੰ ਮਨ ਲੈਂਦੇ ਤਾਂ ਸੂਬਾ ਪੰਜਾਬ ਦਾ ਬਹੁਤ ਫਾਈਦਾ ਹੁੰਦਾ।
ਡਿਪਟੀ ਮੁਖਮੰਤਰੀ ਨੇ ਸੁਖਬੀਰ ਬਾਦਲ ਤੇ ਤੰਜ ਕਸਦੀਆਂ ਕਿਹਾ ਕੀ ਜੇ ਕਰ ਉਹ ਅਤੇ ਮਜੀਠੀਆ ਜੇ ਨਿਰਦੋਸ਼ ਹਨ ਤਾ ਬਾਰ ਬਾਰ ਦੁਹਾਈ ਕਿਊ ਦੇ ਰਹੇ ਹਨ ਸਗੋ ਉਹਨਾਂ ਨੂੰ ਹਾਈਕੋਰਟ ਵਿੱਚ ਨਸ਼ਿਆਂ ਸੰਬੰਧੀ ਸੀਲ ਬੰਦ ਰਿਪੋਟ ਨੂੰ ਖੋਲਣ ਵਿਚ ਅਡਿੰਗਾ ਪਾਣ ਦੀ ਬਜਾਏ ਕੌਰਟ ਵਿੱਚ ਪੇਸ਼ ਹੋ ਕੇ ਇਸ ਬਾਰੇ ਸਪਸ਼ਟੀਕਰਨ ਦੇ ਕੇ ਅਦਾਲਤ ਰਾਹੀਂ ਇਸ ਦੇ ਨਾਮ ਜਨਤਕ ਕਰਨ ਦੀ ਅਪੀਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕੀ ਪਹਿਲਾ ਚਾਚਾ ਭਤੀਜਾ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਦੀ ਮਿਲਿਭਗਤ ਕਾਰਣ ਨਸ਼ੇ ਦੇ ਸੋਦਗਾਰ ਬਚਦੇ ਰਹੇ ਹਨ।
ਸੁਖਜਿੰਦਰ ਰੰਧਾਵਾ ਨੇ ਕੇਜਰੀਵਾਲ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਦਿਲੀ ਦੇ ਮੁਖਮੰਤਰੀ ਸਟੇਜ ਤੇ ਚੰਗੀ ਐਕਟਿੰਗ ਕਰ ਲੈਂਦੇ ਹਨ ਪਰ ਸੂਬਾ ਪੰਜਾਬ ਵਿੱਚ ਉਹਨਾਂ ਦੀ ਜੁਮਲੇਬਾਜ਼ੀ ਲਈ ਕੋਈ ਜਗਹਾ ਨਹੀਂ। ਪਹਿਲਾਂ ਉਹ ਦਿੱਲੀ ਵਿੱਚ ਚੰਗਾ ਕੰਮ ਕਰ ਕੇ ਦਿਖਾਣ। ਦਿੱਲੀ ਚਾਹੇ ਸਿਖਿਆ ਦੀ ਗੱਲ ਹੋਵੇ ਜਾਂ ਸਿਹਤ ਜਾਂ ਕੋਈ ਵੀ ਵਰਗ ਹੋਵੇ ਦਿੱਲੀ ਪੰਜਾਬ ਤੋ ਪਿੱਛੇ ਹੈ।
ਉਪ ਮੁਖਮੰਤਰੀ ਨੇ ਕਿਹਾ ਕੀ ਸੂਬੇ ਵਿੱਚ ਤੇ ਸਰਕਾਰ ਤੇ ਰਾਜਨੀਤੀ ਵਿੱਚ ਸਰਗਰਮ ਕਿਸੇ ਵੀ ਤਰਹਾਂ ਦੇ ਮਾਫੀਆ ਚਾਹੇ ਉਹ ਰੇਤ ਹੋਵੇ ਯਾ ਸ਼ਰਾਬ ਮਾਫੀਆ ਉਹ ਇਹਨਾਂ ਦੇ ਸਖਤ ਖਿਲਾਫ ਹਨ ਤੇ ਉਹ ਇਹਨਾਂ ਨੂੰ ਮਾਫੀਆ ਨਹੀਂ ਗੈਂਗਸਟਰ ਦੀ ਤਰਹਾਂ ਮੰਨਣਾ ਚਾਹੀਦਾ ਹੈ ਤੇ ਉਹ ਰਾਜਨੀਤਕ ਖੇਤਰ ਵਿੱਚ ਇਸ ਤਰਹਾਂ ਦੇ ਮਾਹੌਲ ਨੂੰ ਖਤਮ ਕਰਕੇ ਛੱਡਣਗੇ।