ਪੰਜਾਬ ਅੰਦਰ ਨਸ਼ਿਆਂ ਦੇ ਪਸਾਰ ਲਈ ਸੁਖਬੀਰ, ਮਜੀਠੀਆ ਜ਼ਿੰਮੇਵਾਰ: ਰੰਧਾਵਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 27 ਨਵੰਬਰ 2021 - ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਦਾ ਅਧਿਕਾਰ ਸਿਰਫ਼ ਕਾਂਗਰਸ ਹਾਈਕਮਾਨ ਨੂੰ ਹੈ ਕਿਸੇ ਹੋਰ ਨੂੰ ਨਹੀਂ ਅਤੇ ਹਾਈਕਮਾਨ ਇਹ ਟਿਕਟਾਂ ਸਰਵੇ ਕਰਵਾ ਕੇ ਯੋਗ ਤੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਹੀ ਦੇਵੇਗੀ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪਰ ਅਕਾਲੀ ਦਲ ਨੇ ਪੰਜਾਬ ਅੰਦਰ ਦੱਸ ਸਾਲ ਦੇ ਰਾਜ ਅੰਦਰ ਨਸ਼ੇ ਰੱਜ ਕੇ ਉਤਸ਼ਾਹਿਤ ਕੀਤਾ ਅਤੇ ਨਾਲ ਦੀ ਨਾਲ ਕਿਸਾਨੀ ਨੂੰ ਖਤਮ ਕਰਨ ਲਈ ਯਤਨ ਕੀਤੇ। ਇਕ ਸਵਾਲ ਦੇ ਜਵਾਬ ਵਿੱਚ ਉਪ ਮੁੱਖ ਮੰਤਰੀ ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਕਾਂਗਰਸ ਦੀ ਮੌਜੂਦਾ ਕਾਰਗੁਜ਼ਾਰੀ ਵੇਖ ਕੇ ਬੌਖਲਾ ਗਏ ਹਨ ਅਤੇ ਉਲਟੇ ਸਿੱਧੇ ਬਿਆਨ ਦੇ ਰਹੇ ਹਨ ਕਿ ਉਹ ਉਸਦੇ ਖ਼ਿਲਾਫ਼ ਕੋਈ ਸਾਜ਼ਿਸ਼ ਘੜ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਜ਼ਾ ਦੇਣ ਦਾ ਹੱਕ ਸਿਰਫ਼ ਮਾਨਯੋਗ ਅਦਾਲਤਾਂ ਨੂੰ ਹੈ ਅਤੇ ਜੇਕਰ ਸੁਖਬੀਰ- ਮਜੀਠੀਆ ਕਸੂਰਵਾਰ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਵੀ ਸਜ਼ਾ ਮਾਨਯੋਗ ਅਦਾਲਤਾਂ ਵੱਲੋਂ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਜੇ ਸੁਖਬੀਰ ਮਜੀਠੀਆ ਸੱਚੇ ਹਨ ਤਾਂ ਖੁਦ ਜਾ ਕੇ ਹਾਈਕੋਰਟ ਨੂੰ ਕਿਉਂ ਨਹੀਂ ਕਹਿੰਦੇ ਕਿ ਉਹ ਫਾਈਲਾਂ ਖੋਲ੍ਹ ਕੇ ਇਸ ਦੀ ਜਾਂਚ ਪੜਤਾਲ ਕਰਕੇ ਦੋਸ਼ੀਆਂ ਨੂੰ ਸਜ਼ਾ ਦੇਵੇ। ਉਨ੍ਹਾਂ ਇਹ ਵੀ ਕਿਹਾ ਕਿ ਪਰਾਲੀ ਸਾੜਨ ਦੇ ਸੰਬੰਧ ਵਿਚ ਪਿਛਲੇ ਸਮੇਂ ਚ ਕਿਸਾਨਾਂ ਉੱਪਰ ਦਰਜ ਕੇਸ ਰੱਦ ਕੀਤੇ ਜਾਣਗੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਕਿਸੇ ਤਰ੍ਹਾਂ ਦਾ ਗੁੱਸਾ- ਗਿਲਾ ਮਨ ਵਿਚ ਨਾ ਰੱਖ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰਨ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾ ਨੂੰ ਜੇਤੁੂ ਬਨਾਉਣ।
ਸੁਲਤਾਨਪੁਰ ਲੋਧੀ ਪੁੱਜਣ ਤੇ ਵਿਧਾਇਕ ਨਵਤੇਜ ਸਿੰਘ ਚੀਮਾ, ਉਨ੍ਹਾਂ ਦੇ ਪਰਿਵਾਰ ਅਤੇ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਉਪ ਮੁੱਖ ਮੰਤਰੀ ਰੰਧਾਵਾ ਦਾ ਜ਼ੋਰ ਸ਼ੋਰ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੋਂ ਇਲਾਵਾ ਚੇਅਰਮੈਨ ਮਾਰਕੀਟ ਕਮੇਟੀ ਪਰਵਿੰਦਰ ਸਿੰਘ ਪੱਪਾ, ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਹਰਜਿੰਦਰ ਸਿੰਘ ਜਿੰਦਾ, ਕੰਬੋਜ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਜਸਪਾਲ ਸਿੰਘ ਧੰਜੂ, ਪੀਏਡੀਬੀ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਹਰਚਰਨ ਸਿੰਘ ਬੱਗਾ, ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਪ੍ਰਧਾਨ ਨਗਰ ਕੌਂਸਲ ਅਸ਼ੋਕ ਕੁਮਾਰ ਮੋਗਲਾ, ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਚਾਚਾ ਸੁਰਿੰਦਰਜੀਤ ਸਿੰਘ, ਨਰਿੰਦਰ ਸਿੰਘ ਪੰਨੂ ਕਾਂਗਰਸੀ ਨੇਤਾ, ਕੌਂਸਲਰ ਸੰਤਪ੍ਰੀਤ ਸਿੰਘ, ਸੰਦੀਪ ਸਿੰਘ ਕਲਸੀ, ਹਰਨੇਕ ਸਿੰਘ ਵਿਰਦੀ, ਪੰਚਾਇਤ ਸਮਿਤੀ ਦੇ ਉਪ ਚੇਅਰਮੈਨ ਰਾਕੇਸ਼ ਕੁਮਾਰ ਰੌਕੀ, ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ, ਮਨੋਜ ਕੁਮਾਰ ਟੋਨੀ, ਛਿੰਦਰਪਾਲ ਡਡਵਿੰਡੀ, ਮੀਡੀਆ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਫੌਜੀ ਕਾਲੋਨੀ, ਸਰਪੰਚ ਰਾਜੂ ਢਿੱਲੋਂ ਡਾਇਰੈਕਟਰ ਮਾਰਕਫੈੱਡ, ਬਲਾਕ ਕਾਂਗਰਸ ਦੇ ਪ੍ਰਧਾਨ ਮੁਖਤਾਰ ਸਿੰਘ ਭਗਤਪੁਰ, ਸ਼ਹਿਰੀ ਪ੍ਰਧਾਨ ਸੰਜੀਵ ਮਰਵਾਹਾ, ਮਹਿਲਾ ਕਾਂਗਰਸ ਦੀ ਦਿਹਾਤੀ ਪ੍ਰਧਾਨ ਸੁਖਵਿੰਦਰ ਕੌਰ, ਸ਼ਹਿਰੀ ਪ੍ਰਧਾਨ ਸੁਨੀਤਾ ਧੀਰ, ਸਾਬਕਾ ਸੰਮਤੀ ਮੈਂਬਰ ਰਮੇਸ਼ ਡਡਵਿੰਡੀ, ਮਾਨਵ ਜੇੈਲਦਾਰ, ਕੁਲਬੀਰ ਸਿੰਘ ਮੀਰੇ ਚੇਅਰਮੈਨ, ਰਾਜੂ ਉੱਪਲ, ਹੈਪੀ ਛੁਰਾ, ਸਰਪੰਚ ਗੁਰਵਿੰਦਰ ਕੌਰ ਮੁਕਟਰਾਮ ਵਾਲਾ, ਪਰਮਿੰਦਰ ਸਿੰਘ ਭਿੰਦਾ ਰਾਮਪੁਰ ਜਗੀਰ, ਛਿੰਦਰ ਸਿੰਘ ਬੂਸੋਵਾਲ, ਕੁਲਦੀਪ ਸਿੰਘ ਢਿੱਲੋਂ ਕਮਾਲਪੁਰ, ਕੁਲਦੀਪ ਸਿੰਘ ਡਡਵਿੰਡੀ, ਗੁਰਵਿੰਦਰ ਸਿੰਘ ਮੀਰੇ, ਡਾ ਨਰਿੰਦਰ ਸਿੰਘ ਗਿੱਲ, ਡਾ ਸ਼ਿੰਗਾਰਾ ਸਿੰਘ ਚੁਲੱਧਾ, ਲਖਵਿੰਦਰ ਸਿੰਘ ਲੱਖੀ ਤਾਸ਼ਪੁਰ, ਹਰਦੇਵ ਸਿੰਘ ਨਸੀਰਪੁਰ, ਜਸਪਾਲ ਸਿੰਘ ਫੱਤੋਵਾਲ, ਗੁਰਦੇਵ ਸਿੰਘ ਪੱਪਾ ਮਹੀਜੀਤਪੁਰ, ਲਾਭ ਸਿੰਘ ਧੰਜੂ ਨਬੀਪੁਰ, ਮਹਿੰਦਰਪਾਲ ਸਿੰਘ ਮੁਹੱਬਲੀਪੁਰ ਗੁਲਜਾਰ ਸਿੰਘ ਮਿਆਣੀ, ਕੁਲਵੰਤ ਸਿੰਘ ਚੱਕ ਕੋਟਲਾ, ਹਰਵੀਰ ਸਿੰਘ ਸ਼ਤਾਬਗਡ਼੍ਹ ਆਦਿ ਵੀ ਹਾਜ਼ਰ ਸਨ।