ਸਰਕਾਰੀ ਪ੍ਰਾਇਮਰੀ ਮਹਿਮੂਆਣਾ ਕਲੱਸਟਰ 'ਚ ਮਾਂ ਬੋਲੀ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਕਰਵਾਏ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 28 ਨਵੰਬਰ 2021 - ਸਰਕਾਰੀ ਪ੍ਰਾਇਮਰੀ ਸਕੂਲ ਮਹਿਮੂਆਣਾ ਵਿਖੇ ਕਲੱਸਟਰ ਮਹਿਮੂਆਣਾ, ਬਲਾਕ ਫ਼ਰੀਦਕੋਟ-1 ਦੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਸ਼੍ਰੀ ਸ਼ਿਵਰਾਜ ਕਪੂਰ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਅਤੇ ਮਨਿੰਦਰ ਕੌਰ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਦੀ ਯੋਗ ਅਗਵਾਈ ਹੇਠ ਕਰਵਾਏ ਗਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਬਲਾਕ ਫ਼ਰੀਦਕੋਟ-1 ਜਗਤਾਰ ਸਿੰਘ ਮਾਨ ਸ਼ਾਮਲ ਹੋਏ | ਉਨ੍ਹਾਂ ਅਧਿਆਪਕਾਂ ਨੂੰ ਜੀਵਨ 'ਚ ਮਾਂ ਬੋਲੀ ਦੀ ਮਹੱਤਤਾ ਦੱਸਦਿਆਂ ਇਸ ਦਾ ਵੱਧ ਤੋਂ ਵੱਧ ਗਿਆਨ ਹਾਸਲ ਕਰਨ ਵਾਸਤੇ ਪ੍ਰੇਰਿਤ ਕੀਤਾ |
ਇਸ ਮੌਕੇ ਸੈਂਟਰ ਹੈੱਡ ਟੀਚਰ ਨਰੇਸ਼ ਕੁਮਾਰ ਦੀ ਦੇਖ-ਰੇਖ ਕਰਵਾਏ ਗਏ ਵੱਖ-ਵੱਖ ਮੁਕਾਬਿਲਆਂ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ: ਆਮ ਗਿਆਨ ਮੁਕਾਬਲੇ 'ਚ ਪ੍ਰਭਜੋਤ ਸਿੰਘ ਸ.ਪ੍ਰ.ਸ.ਮਚਾਕੀ ਖੁਰਦ, ਸੁੰਦਰ ਲਿਖਾਈ (ਕਲਮ ਨਾਲ) ਜਸ਼ਨਪ੍ਰੀਤ ਕੌਰ ਸ.ਪ੍ਰ.ਸ.ਮਹਿਮੂਆਣਾ, ਸੁੰਦਰ ਲਿਖਾਈ (ਜ਼ੈੱਲ ਪੈੱਨ ਨਾਲ) 'ਚ ਕੋਮਲਪ੍ਰੀਤ ਕੌਰ, ਭਾਸ਼ਣ 'ਚ ਅਮਨਮੋਲਦੀਪ ਕੌਰ, ਕਵਿਤਾ ਗਾਇਣ 'ਚ ਅਰਮਾਨਪ੍ਰੀਤ ਸਿੰਘ, ਕਹਾਣੀ ਸੁਣਾਉਣ 'ਚ ਕਮਲਪ੍ਰੀਤ ਕੌਰ, ਚਿੱਤਰਕਲਾ 'ਚ ਸੁਖਪ੍ਰੀਤ ਕੌਰ, ਬੋਲ ਲਿਖਤ 'ਚ ਅਨਮੋਲ ਗਿੱਲ, ਪੰਜਾਬੀ ਪੜਨ 'ਚ ਸਿਮਰਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ |
ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ 'ਚ ਸੁਖਵਿੰਦਰ ਕੌਰ ਸ.ਪ੍ਰ.ਸ.ਮਹਿਮੂਆਣਾ ਨੇ ਪਹਿਲਾ ਅਤੇ ਅਮਨਦੀਪ ਸਿੰਘ ਵੱਲੋਂ ਦੂਜਾ ਸਥਾਨ ਹਾਸਲ ਕੀਤਾ ਗਿਆ | ਇਸ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਮਨਜੀਤ ਸਿੰਘ, ਅਰਚਨਾ ਅਰੋੜਾ, ਸੁਖਜੀਤ ਸਿੰਘ, ਲਖਵੀਰ ਸਿੰਘ, ਇੰਦਰਜੀਤ ਸਿੰਘ, ਰਵਿੰਦਰਪਾਲ ਸਿੰਘ, ਸਤਨਾਮ ਸਿੰਘ ਅਤੇ ਅਮਨਦੀਪ ਸਿੰਘ ਅਧਿਆਪਕਾਂ ਨੇ ਪੂਰਨ ਸਹਿਯੋਗ ਦਿੱਤਾ |