ਕੋਰੋਨਾ ਯੋਧਿਆਂ ਨਰਸਿੰਗ, ਪੈਰਾ ਮੈਡੀਕਲ ਸਮੇਤ ਦਰਜਾ ਚਾਰ ਨੇ ਦਿੱਤਾ ਸਪੱਸ਼ਟੀਕਰਨ ਪੜ੍ਹੋਂ ਕੀ ?
ਜੀ ਐਸ ਪੰਨੂ
ਪਟਿਆਲਾ ,27 ਨਵੰਬਰ,2021 - ਕੋਰੋਨਾ ਯੋਧਿਆਂ (ਨਰਸਿੰਗ, ਪੈਰਾ ਮੈਡੀਕਲ ਸਮੇਤ ਦਰਜਾ ਚਾਰ) ਨੂੰ ਮੁੜ ਸੇਵਾਵਾਂ ਤੇ ਹਾਜ਼ਰ ਕਰਵਾਉਣ ਲਈ ਮੰਤਰੀ ਦੀ ਪਟਿਆਲਾ ਆਮਦ ਤੋਂ ਪਹਿਲਾਂ ਅਲੋਕ ਸੇ਼ਖਰ ਪ੍ਰਿੰਸੀਪਲ ਸੈਕਟਰੀ ਪੰਜਾਬ ਖੋਜ ਅਤੇ ਮੈਡੀਕਲ ਸਿੱਖਿਆ ਨਾਲ ਲੰਮੀ ਗਲਬਾਤ ਦੌਰਾਨ ਸੈਕਟਰੀ ਵਲੋਂ ਦੱਸਿਆ ਗਿਆ ਕਿ ਇਸ ਸਬੰਧੀ ਫਾਈਲ ਵਿੱਤ ਵਿਭਾਗ ਕੋਲ ਗਈ ਹੈ ਇਕ ਦੋ ਦਿਨ ਵਿਚ ਕਲੀਅਰ ਹੋ ਜਾਵੇਗੀ ਤਾਂ ਤੁਰੰਤ ਮੰਤਰੀ ਦੇ ਆਦੇਸ਼ਾਂ ਅਨੁਸਾਰ ਸਮੂਹ ਕਰੌਨਾ ਯੋਧਿਆਂ ਨੂੰ ਡਿਊਟੀਆਂ ਤੇ ਜੁਆਇੰਨ ਕਰਵਾ ਦਿੱਤਾ ਜਾਵੇਗਾ।
ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਦਰਸ਼ਨ ਸਿੰਘ ਲੁਬਾਣਾ ਸੂਬਾ ਪ੍ਰਧਾਨ, ਸਵਰਨ ਸਿੰਘ ਬੰਗਾ ਅਤੇ ਸਾਥੀ ਰਾਮ ਕਿਸ਼ਨ ਵਲੋਂ ਪੂਰੀ ਗੱਲਬਾਤ ਤੇ ਤਸੱਲੀ ਪ੍ਰਗਟ ਕੀਤੀ ਤੋਂ ਉਪਰੰਤ ਮੰਤਰੀ ਦਾ ਸਵਾਗਤ ਕੀਤਾ ਗਿਆ, ਮੰਤਰੀ ਨੇ ਵੀ ਅਲੋਕ ਸੇ਼ਖਰ ਦੇ ਵਾਅਦੇ ਤੇ ਮੋਹਰ ਲਗਾਉਂਦਿਆਂ ਮੰਗਲਵਾਰ ਤਕ ਦਾ ਸਮਾਂ ਮੰਗਿਆ ਗਿਆ ਅਤੇ ਕਿਹਾ ਕੇ ਕਿਸੇ ਵੀ ਕਰੌਨਾ ਯੋਧੇ ਨਾਲ ਨਾ-ਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ, ਉਪਰੰਤ ਮੁਲਾਜ਼ਮ ਆਗੂਆਂ ਨੇ ਸੰਘਰਸ਼ ਨੂੰ ਸ਼ਾਂਤ ਕਰਨ ਦਾ ਐਲਾਨ ਕੀਤਾ।
ਇਸ ਤੋਂ ਬਾਅਦ ਹੋਏ ਘਟਨਾ ਕ੍ਰਮ ਬਾਰੇ ਦੱਸਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਾਡੀ ਜਥੇਬੰਦੀ ਦਾ ਕਿਸੇ ਵੀ ਐਮ ਐਲ ਏ ਜਾਂ ਮੰਤਰੀ ਦੇ ਘਿਰਾਓ ਦੇ ਕਿਸੇ ਵੀ ਐਕਸ਼ਨ ਨਾਲ ਕੋਈ ਸਬੰਧ ਨਹੀਂ ਹੈ,ਅਜਿਹੇ ਐਕਸ਼ਨ ਕਰਕੇ ਸ਼ਰਾਰਤੀ ਅਨਸਰ ਕਰੌਨਾ ਯੋਧਿਆਂ ਦੇ ਸੰਘਰਸ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਸਾਡੀਆਂ ਜਥੇਬੰਦੀਆਂ ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680-22ਬੀ ਅਜਿਹੇ ਕਿਸੇ ਵੀ ਐਕਸ਼ਨ ਦਾ ਸਮਰਥਨ ਨਹੀਂ ਕਰਦੀਆਂ, ਅਸੀਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਸੰਵਿਧਾਨਕ ਤਰੀਕੇ ਨਾਲ ਲੜਾਈ ਲੜਕੇ ਪੂਰੀਆਂ ਕਰਵਾਉਂਦੇ ਹਾਂ ਅਤੇ ਕਰਵਾਉਂਦੇ ਰਹਾਂਗੇ।
ਇਸ ਸਮੇ ਹੋਰਨਾਂ ਤੋਂ ਇਲਾਵਾ ਸ੍ਰੀ ਮੁਕੇਸ਼ ਕੁਮਾਰ, ਰਾਜੇਸ਼ ਕੁਮਾਰ ਗੋਲੂ, ਅਜੇ ਕੁਮਾਰ ਸੀਪਾ, ਪ੍ਰਦੀਪ ਕੁਮਾਰ ਅਤੇ ਗੁਰਵਿੰਦਰ ਮੱਟੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।