ਸਰਕਾਰੀ ਕੰਨਿਆ ਸੀ.ਸੈ.ਸਕੂਲ ਪੰਜਗਰਾਈ ਕਲਾਂ ਦੀਆਂ 9 ਵਿਦਿਆਰਥਣਾਂ ਨੇ ਜਿੱਤੇ ਨਗਦ ਇਨਾਮ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 27 ਨਵੰਬਰ 2021 - ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਮੁਕਾਬਲੇ 'ਚ ਜ਼ਿਲਾ ਫ਼ਰੀਦਕੋਟ ਦੇ ਜੇਤੂਆਂ ਨੂੰ ਸਨਮਾਨਿਤ ਕਰਨ ਵਾਸਤੇ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਸ਼ਾਨਦਾਰ ਸਮਾਗਮ ਕੀਤਾ ਗਿਆ | ਇਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਪੰਜਗਰਾਈ ਕਲਾਂ ਕੰਨਿਆ ਨੇ ਪੂਰੇ ਜ਼ਿਲੇ 'ਚ 9 ਪੁਜ਼ੀਸ਼ਨਾਂ ਪ੍ਰਾਪਤ ਕਰਕੇ ਆਪਣੇ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ |
ਸਕੂਲ ਦੇ ਪਿ੍ੰਸੀਪਲ ਦੀਪਕ ਸਿੰਘ ਨੇ ਦੱਸਿਆ ਗਾਈਡ ਅਧਿਆਪਕ ਸ਼੍ਰੀਮਤੀ ਸੰਗੀਤਾ ਸਟੇਟ ਐਵਾਰਡੀ, ਅੰਜੂ ਅਰੋੜਾ, ਸ਼੍ਰੀਮਤੀ ਮੀਨਕਾਸ਼ੀ, ਸਰਗਮ ਸਿੰਗਲਾ ਦੀ ਯੋਗ ਅਗਵਾਈ ਹੇਠ ਵਿਦਿਆਰਥਣ ਜੈਸਲੀਨ ਅਖ਼ਤਰ ਨੇ ਕਵਿਤਾ ਮੁਕਾਬਲੇ 'ਚ ਜ਼ਿਲੇ 'ਚ ਦੂਜਾ, ਮਨਪ੍ਰੀਤ ਕੌਰ ਨੇ ਸੰਗੀਤਕ ਸਾਜ਼ 'ਚੋਂ ਦੂਜਾ, ਨਿਸ਼ਾ ਕੌਰ ਨੇ ਲੋਕ ਗੀਤ ਗਾਇਣ 'ਚੋਂ ਤੀਜਾ, ਜਸਲੀਨ ਅਖ਼ਤਰ ਨੇ ਕਵਿਤਾ ਮੁਕਾਬਲੇ 'ਚ ਤੀਜਾ, ਅਮਿ੍ੰਤ ਕੌਰ ਨੇ ਸਲੋਗਨ ਮੁਕਾਬਲੇ 'ਚ ਚੌਥਾ, ਆਰਤੀ ਕੌਰ ਨੇ ਸ਼ਬਦ ਗਾਇਣ 'ਚ ਚੌਥਾ, ਨਵਨੀਤ ਕੌਰ ਨੇ ਸ਼ਬਦ ਗਾਇਣ ਨੇ ਪੰਜਵਾਂ, ਕੋਮਲਪ੍ਰੀਤ ਕੌਰ ਨੇ ਸੰਗੀਤਕ ਸਾਜ਼ 'ਚ ਪੰਜਵਾਂ, ਏਕਮਜੋਤ ਨੇ ਭਾਸ਼ਣ 'ਚ ਪੰਜਵਾਂ ਸਥਾਨ ਹਾਸਲ ਕੀਤਾ |
ਇਸ ਮੌਕੇ ਜੇਤੂ ਵਿਦਿਆਰਥਣਾਂ ਸ਼੍ਰੀ ਸੱਤਪਾਲ ਡੀ.ਈ.ਓ.ਸੈਕੰਡਰੀ, ਸ਼੍ਰੀ ਸ਼ਿਵਰਾਜ ਕਪੂਰ ਡੀ.ਈ.ਓ.ਐਲੀਮੈਂਟਰੀ, ਪ੍ਰਦੀਪ ਦਿਓੜਾ ਡਿਪਟੀ ਡੀ.ਈ.ਓ.ਸੈਕੰਡਰੀ, ਮਨਿੰਦਰ ਕੌਰ ਡਿਪਟੀ ਡੀ.ਈ.ਓ.ਐਲੀਮੈਂਟਰੀ, ਜਸਬੀਰ ਸਿੰਘ ਜੱਸੀ ਜ਼ਿਲਾ ਨੋਡਲ ਅਫ਼ਸਰ ਵਿੱਦਿਅਕ ਮੁਕਾਬਲੇ ਸੈਕੰਡਰੀ ਨੇ ਦੂਜੇ ਸਥਾਨ ਤੇ ਆਉਣ ਵਾਲੀ ਹਰ ਬੇਟੀ ਨੂੰ 1500, ਤੀਜੇ ਸਥਾਨ ਲਈ 1000 ,ਚੌਥੇ ਤੇ ਪੰਜਵੇਂ ਸਥਾਨ ਲਈ 500-500 ਰੁਪਏ ਦੇ ਨਗਦ ਇਨਾਮ ਦਿੱਤੇ ਗਏ | ਇਸ ਮੌਕੇ ਸਿੱਖਿਆ ਅਧਿਕਾਰੀਆਂ ਨੇ ਸਕੂਲ ਦੇ ਪਿ੍ੰਸੀਪਲ, ਸਕੂਲ ਨੋਡਲ ਅਫ਼ਸਰ ਸ਼੍ਰੀਮਤੀ ਸੰਗੀਤਾ, ਗਾਈਡ ਅਧਿਆਪਕਾਂ, ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰਾਪਤੀਆਂ ਤੇ ਵਧਾਈ ਦਿੱਤੀ | ਸਕੂਲ ਪਿ੍ੰਸੀਪਲ ਨੇ ਸਵੇਰ ਦੀ ਸਭਾ 'ਚ ਸਾਰੀਆਂ ਬੇਟੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ |