ਭੈਣ ਦੇ ਘਰ ਗਏ ਨੌਜਵਾਨ ਦਾ ਕਤਲ, ਖੂਹ ਚੋਂ ਮਿਲੀ ਲਾਸ਼
ਸੁਲਤਾਨਪੁਰ ਲੋਧੀ/ ਨਕੋਦਰ 29 ਨਵੰਬਰ 2021-
ਨਕੋਦਰ ਬਲਾਕ ਦੇ ਨਜ਼ਦੀਕੀ ਪਿੰਡ ਵੇਂਡਲ ਨੇੜੇ ਚੱਕ ਵਿਖੇ ਭੈਣ ਦੇ ਘਰ ਗਏ 30 ਸਾਲਾ ਨੌਜਵਾਨ ਦੀ ਖ਼ੂਨ ਨਾਲ ਲਥਪਥ ਲਾਸ਼ ਖੂਹ ਤੋਂ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਉਕਤ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਇਸ ਮਾਮਲੇ ’ਚ ਸਦਰ ਪੁਲਸ ਨਕੋਦਰ ਵੱਲੋਂ ਜੀਜੇ ਦੀਆਂ 3 ਭੈਣਾਂ ਸਮੇਤ 6 ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਐੱਸ. ਪੀ. (ਡੀ) ਕਮਲਪ੍ਰੀਤ ਸਿੰਘ ਚਾਹਲ, ਡੀ. ਐੱਸ. ਪੀ. ਨਕੋਦਰ ਲਖਵਿੰਦਰ ਸਿੰਘ ਮੱਲ, ਸਦਰ ਥਾਣਾ ਮੁਖੀ ਮਨਜੀਤ ਸਿੰਘ, ਸ਼ੰਕਰ ਚੌਂਕੀ ਇੰਚਾਰਜ ਗੁਰਨਾਮ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।