ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਵਿੱਚ ਬਹੁਤ ਪ੍ਰਤੀਭਾ ਛੁਪੀ ਹੈ-ਸਚਿਨ
ਬਾਬੂਸ਼ਾਹੀ ਨੈੱਟਵਰਕ
ਨਵਾਂ ਸ਼ਹਿਰ,29 ਨਵੰਬਰ 2021- ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਅੱਜ ਕਿਸੇ ਨਾਲੋਂ ਵੀ ਘੱਟ ਨਹੀਂ ਹਨ।ਇਨ੍ਹਾਂ ਅੰਦਰ ਬਹੁਤ ਸਾਰੇ ਸਾਰੇ ਗੁਣ ਛੁਪੇ ਹੁੰਦੇ ਹਨ,ਜਿਨ੍ਹਾਂ ਨੂੰ ਉਜਾਗਰ ਕਰਨ ਦੀ ਲੋੜ ਹੁੰਦੀ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਅੱਜ ਸਮੇਂ ਦੇ ਹਾਣੀ ਬਣ ਚੁੱਕੇ ਹਨ,ਸਿਰਫ਼ ਇਨ੍ਹਾਂ ਨੂੰ ਉੰਗਲ ਫੜਕੇ ਤੋਰਨ ਦੀ ਲੋੜ ਹੁੰਦੀ ਹੈ,ਇਹ ਵਿਚਾਰ ਸਚਿਨ ਦੀਵਾਨ ਪ੍ਰਧਾਰ ਨਗਰ ਕੌਸਲ ਨਵਾਂ ਸ਼ਹਿਰ ਨੇ ਪ੍ਰਸਿੰਨੀਦੇਵੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਵਾਂ ਸ਼ਹਿਰ ਵਿਖੇ ਨੈਸ਼ਨਲ ਪੱਧਰ ਉੱਤੇ ਕਰਾਟੇ ਚੈਪੀਅਨਸਿੱਪ ਵਿੱਚੋਂ ਬਲੈਕ ਬੈਲਟ ਪ੍ਰਾਪਤ ਬੱਚੀ ਨੈਨਾ ਦੇ ਸਨਮਾਨ ਸਮਾਰੋਹ ਮੌਕੇ ਆਖੇ। ਇਸ ਮੌਕੇ ਗੁਰਦਿਆਲ ਮਾਨ ਜਿਲ੍ਹਾ ਮੀਡੀਆ ਕੋਆਰਡੀਨੇਟਰ ਨੇ ਸਮੂਹ ਸਟਾਫ਼ ਵਲੋਂ ਬੱਚੀ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਇਹ ਬੱਚੀ ਪਿਛਲੇ ਦੋ ਸਾਲ ਤੋਂ ਲਗਾਤਾਰ ਨੇਪਾਲ ਕਰਾਟੇ ਚੈਪੀਅਨਸਿੱਪ ਦੀ ਗੋਲਡ ਮੈਡਲ ਜੇਤੂ ਹੈ।
ਇਸ ਬੱਚੀ ਨੇ ਇਸ ਵਾਰ ਵੀ ਨੈਸ਼ਨਲ ਚੈਪੀਅਨਸਿੱਪ ਵਿੱਚ ਇਸ ਸਕੂਲ ਅਤੇ ਆਪਣੇ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਭਵਿੱਖ ਵਿੱਚ ਵੀ ਇਸ ਹੋਣਹਾਰ ਬੱਚੀ ਤੋਂ ਸਾਨੂੰ ਬਹੁਤ ਉਮੀਦਾਂ ਹਨ। ਬੱਚੀ ਨੂੰ ਇਸ ਮੌਕੇ ਵਧਾਈ ਅਤੇ ਬਲੈਕ ਬੈਲਟ ਨਾਲ ਸਰਟੀਫਿਕੇਟ ਦੇਣ ਲਈ ਰੇਸ਼ਮ ਲਾਲ ਇੰਚਾਰਜ ਪੰਜਾਬ ਕਰਾਟੇ ਚੈਪੀਅਨਸਿੱਪ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ਤੇ ਜਰਨੈਲ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ,ਸਤਨਾਮ ਸਿੰਘ ਜਿਲ੍ਹਾ ਕੋਆਰਡੀਨੇਟਰ ਪਪਪਪ,ਨੀਲ ਕਮਲ,ਹਰਦੀਪ ਕੁਮਾਰ,ਲਲਿਤ ਸ਼ਰਮਾ,ਪ੍ਰਿਥੀ ਚੰਦ,ਸੁਰਿੰਦ। ਕੌਰ,ਸਪਨਾ ਬੱਸੀ,ਜਤਿੰਦਰ ਬਾਲੀ,ਵਿਸ਼ਾਲ ਧੀਮਾਨ,ਅਭੈ ਵਰਮਾ,ਸੰਦੀਪ ਸਹਿਜਲ ,ਬਲਵਿੰਦਰ ਕੌਰ ਸਕੂਲ ਇੰਚਾਰਜ,ਮੀਨੂ ਵਰਮਾ,ਨੀਤੂ ਅਤੇ ਇੰਦਰਜੀਤ ਵੀ ਮੌਜੂਦ ਸਨ।