ਸੜਕ ਹਾਦਸੇ ਵਿਚ ਇਲਾਜ ਦੌਰਾਨ ਡਾਕੀਏ ਦੀ ਮੌਤ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ 29 ਨਵੰਬਰ 2021- ਸੜਕ ਹਾਦਸੇ ਵਿਚ ਜੇਰੇ ਇਲਾਜ ਡਾਕੀਏ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਬੰਗਾ ਏ ਏਸ ਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਮਿਤੀ 27 ਨਵੰਬਰ ਨੂੰ ਸੁਰਿੰਦਰ ਪਾਲ ਪੁੱਤਰ ਗਿਆਨ ਚੰਦ ਵਾਸੀ ਮੂਸਾਪੁਰ ਉਮਰ ਕਰੀਬ 46 ਸਾਲ ਜੋ ਬਤੋਰ ਡਾਕੀਏ ਬੰਗਾ ਵਿਚ ਡਿਊਟੀ ਕਰਦਾ ਸੀ ।ਡਿਊਟੀ ਖ਼ਤਮ ਹੋਣ ਤੋਂ ਬਾਦ ਆਪਣੇ ਮੋਟਰ ਸਾਈਕਲ PB 32 Q9883 ਤੇ ਸਵਾਰ ਹੋ ਆਪਣੇ ਘਰ ਮੁਸਾਪੁਰ ਵਾਪਿਸ ਜਾ ਰਿਹਾ ਸੀ ।ਜਦੋ ਉਹ ਕਾਹਮਾ ਦੇ ਫਲਾਈ ਉਵਰ ਤੋ ਨੇੜੇ ਸੀ ਤਾਂ ਬੰਗਾ ਸ਼ਹਿਰ ਵੱਲੋ ਆ ਰਹੀ ਕਾਰ ਨੇ ਸੁਰਿੰਦਰ ਪਾਲ ਦੇ ਮੋਟਰਸਾਇਲ ਦੇ ਪਿਛੇ ਲਿਆ ਕੇ ਮਾਰੀ ਜਿਸ ਨਾਲ ਸੁਰਿੰਦਰ ਪਾਲ ਦੇ ਸਿਰ ਵਿੱਚ ਸੱਟ ਲੱਗੀ ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ। ਜਿਸ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਿਲ ਕਰਵਾਇਆ ਜਿਥੇ ਉਹਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਪਰਵਾਰਿਕ ਮੈਂਬਰਾ ਦੇ ਦਿੱਤੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਵਿਅਕਤੀ ਤੇ ਮਾਮਲਾ ਦਰਜ ਕਰ ਅਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।