ਅਨੁਸੂਚਿਤ ਜਾਤੀ ਵਿੱਤ ਤੇ ਭੌਂ ਵਿਕਾਸ ਕਾਰਪੌਰੇਸ਼ਨ ਦੇ ਚੇਅਰਮੈਨ ਅਡਵੋਕੇਟ ਭਾਗ ਸਿੰਘ ਦਾ ਸਨਮਾਨ ਕੀਤਾ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 29 ਨਵੰਬਰ 2021-ਪਿੰਡ ਰੰਗੀਲਪੁਰ ਵਿਖੇ ਨੌਜਵਾਨ ਆਗੂ ਸਾਹਿਲ ਰੰਗੀਲਪੁਰ ਦੀ ਅਗਵਾਈ ਵਿਚ ਅਨੁਸੂਚਿਤ ਜਾਤੀ ਵਿੱਤ ਤੇ ਭੌਂ ਵਿਕਾਸ ਕਾਰਪੌਰੇਸ਼ਨ ਦੇ ਚੇਅਰਮੈਨ ਅਡਵੋਕੇਟ ਭਾਗ ਸਿੰਘ ਤੇ ਪੰਜਾਬ ਰਾਜ ਪਛੜੀ ਸ਼੍ਰੈਣੀਆ ਵਿਕਾਸ ਕਮਿਸ਼ਨ ਦੇ ਵਾਇਸ ਚੇਅਰਮੈਨ ਡਾਕਟਰ ਗੁਰਿੰਦਰਪਾਲ ਸਿੰਘ ਬਿੱਲਾ ਤੇ ਕੌਸਲਰ ਅਮਰਿੰਦਰ ਸਿੰਘ ਰੀਹਲ ਦਾ ਅੱਜ ਸਨਮਾਨ ਕੀਤਾ ਗਿਆ। ਚੇਅਰਮੈਨ ਐਡਵੋਕੇਟ ਭਾਗ ਸਿੰਘ ਤੇ ਗੁਰਿੰਦਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਸਰਕਾਰ ਵੱਲੋਂ ਚਲਾਈ ਜਾ ਰਹੀਆ ਸਕੀਮਾ ਦਾ ਲਾਭ ਦੇਣ ਲਈ ਸਾਡੀ ਚੇਅਰਮੈਨ ਦੇ ਰੂਪ ਵਿਚ ਡਿਊਟੀ ਲਗਾਈ ਹੈ।
ਉਨਾਂ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸਰਕਾਰ ਦੀਆ ਸਕੀਮਾ ਦਾ ਲਾਭ ਲੈਣ।ਇਸ ਮੌਕ ਤੇ ਸਾਹਿਲ ਰੰਗੀਲਪੁਰ ਨੇ ਕਿਹਾਕਿ ਸਾਡੇ ਲਈ ਮਾਣ ਦੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਸਾਡੇ ਇਲਾਕੇ ਨੂੰ ਚੇਅਰਮੈਨੀਆ ਦੇ ਕੇ ਜਿੱਥੇ ਸੀਨੀਅਰ ਆਗੂਆ ਦਾ ਮਾਣ ਕੀਤਾ ਹੈ ,ਉੱਥੇ ਇਲਾਕੇ ਦੇ ਲੋਕਾਂ ਦਾ ਵੀ ਮਾਣ ਵਧਾਇਆ ਹੈ। ਇਸ ਮੌਕੇ ਤੇ ਸਰਪੰਚ ਮਨਜੀਤ ਸਿੰਘ,ਕਾਂਗਰਸੀ ਆਗੂ ਰਾਣਾ ਰੰਗੀਲਪੁਰ,ਪੰਡਿਤਨਸੀਬ ਚੰਦ,ਨੈਸ਼ਨਲ ਐਵਾਰਡੀ ਜਸਵੀਰ ਸਿੰਘ ਪਵਾਰ,ਵਿੱਦਿਆ ਦੇਵੀ,ਗੁਰਮੀਤ ਕੌਰ,ਗੁਰਪ੍ਰੀਤ ਕੌਰ,ਛਿੰਦਾ ਰਾਜੇਮਾਜਰਾ,ਅਮਨ ਭੱਦਲ,ਗੁਰਿੰਦਰ ਸਿੰਘ,ਗਗਨ ਪਥਰੇੜੀ,ਮੰਨਾ ਲੁਧਿਆਣਾ, ਤੇ ਪੀਟਰ ਹਵੇਲੀ ਆਦਿ ਹਾਜਰ ਸਨ।