ਸੂਬੇ ਦੇ ਮਾਲ ਅਫ਼ਸਰਾਂ , ਤਹਿਸੀਲਦਾਰਾਂ, ਪਟਵਾਰੀਆਂ ਤੇ ਹੋਰ ਅਧਿਕਾਰੀਆਂ ਨੇ ਵਿਜੀਲੈਂਸ ਖਿਲਾਫ ਲਾਇਆ ਮੋਰਚਾ (ਦੇਖੋ ਵੀਡਿਉ)
ਬਾਬੂਸ਼ਾਹੀ ਨੈੱਟਵਰਕ
ਮੋਹਾਲੀ, 29 ਨਵੰਬਰ 2021- ਸੂਬੇ ਦੇ ਮਾਲ ਅਫ਼ਸਰਾਂ ,ਤਹਿਸੀਲਦਾਰਾਂ, ਪਟਵਾਰੀਆਂ, ਰਜਿਸਟਰੀ ਕਲਰਕਾਂ ਅਤੇ ਹੋਰ ਅਧਿਕਾਰੀਆਂ ਨੇ ਪੰਜਾਬ ਵਿਜੀਲੈਂਸ ਵਿਭਾਗ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਮਹਿਲਪੁਰ ਵਿਖੇ ਨਾਈਬ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਦੇ ਖਿਲਾਫ 22 ਨਵੰਬਰ ਨੂੰ ਪੰਜਾਬ ਵਿਜੀਲੈਂਸ ਵਲੋਂ ਪੈਸੇ ਲੈਣ ਦਾ ਮਾਮਲਾ ਦਰਜ ਕਰਨ ਦੇ ਖਿਲਾਫ ਮੋਹਾਲੀ ਵਿਖੇ ਇਹ ਧਰਨਾ ਦਿੱਤਾ ਗਿਆ।