ਕੋਟਕਪੂਰਾ ਵਿਖੇ ਚੰਨੀ ਅਤੇ ਸਿੱਧੂ ਦੀ ਰੈਲੀ ਲਈ ਕੀਤੀਆਂ ਤਿਆਰੀਆਂ
ਦੀਪਕ ਗਰਗ, ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ: 29 ਨਵੰਬਰ 2021- ਮੰਗਲਵਾਰ 30 ਨਵੰਬਰ ਨੂੰ ਕੋਟਕਪੂਰਾ ਵਿਖੇ ਹੋਣ ਜਾ ਰਹੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੂੰ ਸਫਲ ਬਨਾਉਣ ਲਈ ਜ਼ਿਲ੍ਹਾ ਪ੍ਰਧਾਨ ਅਜੇਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਕੋਟਕਪੂਰਾ ਅਤੇ ਜੈਤੋ ਦੇ ਕਾਂਗਰਸੀ ਡੱਟੇ ਹੋਏ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਟਕਪੂਰਾ ਵਿੱਖੇ ਇਹ ਪਹਿਲੀ ਫੇਰੀ ਹੋਵੇਗੀ।
ਇਸ ਦੇ ਲਈ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵੱਖ ਵੱਖ ਅਹੁਦੇਦਾਰਾਂ, ਜਥੇਬੰਦੀ ਦੇ ਫਰੰਟ ਆਗੂਆਂ ਤੇ ਵਿਭਾਗ ਮੁਖੀਆਂ, ਬਲਾਕ ਤੇ ਨਗਰ ਕੌਂਸਿਲ ਪ੍ਰਧਾਨਾਂ, ਕੌਂਸਲਰਾਂ, ਸਰਪੰਚਾਂ ਤੇ ਪੰਚਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਜ਼ਿਲ੍ਹਾ ਪ੍ਰਧਾਨ ਅਜੇਪਾਲ ਸਿੰਘ ਸੰਧੂ ਨੇ ਦੱਸਿਆ ਕਿ ਕੋਟਕਪੂਰਾ ਵਿਖੇ ਮੁਖਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁੱਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹੋਣ ਜਾ ਰਹੀ ਇਸ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਹਰ ਕਾਂਗਰਸੀ ਵਰਕਰ ਨੂੰ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ, ਵਰਕਰਾਂ ਵੱਲੋਂ ਸ਼ਹਿਰ ਸਮੇਤ ਕਸਬਿਆਂ ਅਤੇ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਨੂੰ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ।
ਕਾਂਗਰਸ ਸੂਤਰਾਂ ਮੁਤਾਬਿਕ ਮੰਗਲਵਾਰ ਨੂੰ ਕੋਟਕਪੂਰਾ ਵਿਖੇ ਮੁਖਮੰਤਰੀ ਇਲਾਕੇ ਦੇ ਸਰਵਪੱਖੀ ਵਿਕਾਸ ਲਈ ਕੁਝ ਵੱਡੇ ਐਲਾਨ ਕਰ ਸਕਦੇ ਹਨ।
ਜਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਇਲਾਕੇ ਵਿੱਚ ਕੋਈ ਵੱਡਾ ਪ੍ਰੋਜੈਕਟ ਨਹੀਂ ਆ ਸੱਕਿਆ। ਜਿਸ ਕਾਰਣ ਬੇਰੋਜਗਾਰੀ ਦੇ ਚਲਦੇ ਨੌਜਵਾਨਾਂ ਵਿੱਚ ਨਿਰਾਸ਼ਾ ਫੈਲੀ ਹੋਈ ਹੈ। ਸਹਿਕਾਰੀ ਧਾਗਾ ਮਿਲ ਬਹੁਤ ਪਹਿਲਾਂ ਬੰਦ ਹੋ ਗਈ, ਇੰਡੀਅਨ ਆਇਲ ਦੇ ਡਿਪੋ ਬਠਿੰਡਾ ਸ਼ਿਫਟ ਹੋ ਗਏ।
ਨਗਰ ਕੌਂਸਲ ਕੋਟਕਪੂਰਾ ਕੋਲ ਫੰਡਾ ਦੀ ਘਾਟ ਦੇ ਚਲਦੇ ਨਗਰ ਕੌਂਸਲ ਦੇ ਅਧਿਕਾਰ ਖੇਤਰ ਵਾਲੀਆਂ ਕਈ ਸਰਕਾਰੀ ਬਿਲਡਿੰਗਾਂ ਖੰਡਰ ਬਣ ਰਹੀਆਂ ਹਨ। ਸਰਕਾਰੀ ਛੱਪੜਾਂ ਵਾਲੀ ਜਮੀਨ ਤੇ ਨਾਜਾਇਜ ਕਬਜੇ ਹੋ ਰਹੇ ਹਨ। ਪੂਰੇ ਸ਼ਹਿਰ ਵਿੱਚ ਪਿੱਛਲੇ ਅੱਠ ਸਾਲਾਂ ਤੋਂ ਸੀਵਰੇਜ ਜਾਮ ਚੱਲ ਰਿਹਾ ਹੈ। ਟ੍ਰਾੰਸਪੋਰਟ ਨਗਰ, ਰੋਜ ਗਾਰਡਨ ਪ੍ਰੋਜੈਕਟ ਤੇ ਕੰਮ ਨਹੀਂ ਸ਼ੁਰੂ ਹੋ ਸੱਕਿਆ ਹੈ।
ਰ ਬਾਹਰੀ ਜਿਲਿਆਂ ਤੋਂ ਸਾਂਸਦ ਚੁਣੇ ਜਾਂ ਰਹੇ ਹਨ। ਜਿਨ੍ਹਾਂ ਨੂੰ ਇਸ ਜਿਲੇ ਦੇ ਹਲਕਿਆਂ ਦੀਆਂ ਸਮੱਸਿਆਵਾਂ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੁੰਦੀ।
ਕੋਟਕਪੂਰਾ ਹਲਕੇ ਅਤੇ ਜੈਤੋ ਹਲਕੇ ਲਈ ਵੱਡੀ ਤ੍ਰਾਸਦੀ ਇਹ ਵੀ ਰਹੀ ਹੈ ਕਿ ਇਹਨਾਂ ਹਲਕਿਆਂ ਨੂੰ ਲੰਬੇ ਸਮੇਂ ਤੋਂ ਸਥਾਨਕ ਨਿਵਾਸੀ ਕਾਂਗਰਸ ਵਿਧਾਇਕ ਨਹੀਂ ਮਿਲ ਸੱਕਿਆ ਹੈ।
ਰੈਲੀ ਨੂੰ ਲੈਕੇ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਜੁੱਟੇ ਹੋਏ ਹਨ। ਰੈਲੀ ਵਾਲੀ ਥਾਂ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ।