← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 29 ਨਵੰਬਰ 2021: ਸੂਬਾ ਕਮੇਟੀ ਦੇ ਫ਼ੈਸਲੇ ਤੇ ਮਾਣ ਭੱਤਾ ਕੱਚਾ ਅਤੇ ਕੰਟਰੈਕਟ ਮੁਲਾਜ਼ਮ ਮੋਰਚੇ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਦੀਆਂ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਵੱਲੋਂ 24 .11. 21 ਦੀ ਮੀਟਿੰਗ ਨੋਟੀਫਿਕੇਸ਼ਨ ਕਰਨ ਤੋਂ ਭਗੌੜਾ ਹੋਇਆ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅੱਜ ਅਰਥੀ ਫੂਕੀ ਗਈ । ਜ਼ਿਲ੍ਹਾ ਪ੍ਰਧਾਨ ਸੁਖਵੀਰ ਕੌਰ ਦੀ ਅਗਵਾਈ ਵਿਚ ਫਰੀਦਕੋਟ ਜ਼ਿਲ੍ਹੇ ਦੀਆਂ ਵੱਡੀ ਗਿਣਤੀ ਵਿਚ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਇਕੱਠੀਆਂ ਹੋਈਆਂ ਤੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮਾਣ ਭੱਤਾ ਕੱਚਾ ਅਤੇ ਕੰਟਰੈਕਟ ਮੋਰਚੇ ਦੀ ਪ੍ਰੈੱਸ ਸਕੱਤਰ ਸਰਬਜੀਤ ਕੌਰ ਮਚਾਕੀ ਨੇ ਪੰਜਾਬ ਸਰਕਾਰ ਤੇ ਦੋਸ਼ ਲਾਉਂਦਿਆਂ ਕੇਹਾ ਸਾਢੇ ਚਾਰ ਸਾਲ ਤੋਂ ਸਰਕਾਰ ਮੁਲਾਜ਼ਮ ਮਜ਼ਦੂਰਾਂ ਕਿਰਤੀਆਂ ਕਿਸਾਨਾਂ ਦਾ ਵੱਡੀ ਪੱਧਰ ਤੇ ਸ਼ੋਸ਼ਣ ਕਰ ਰਹੀ ਹੈ ਤੇ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਮਹਿਕਮੇ ਸੌਂਪ ਰਹੀ ਹੈ ਜੇਕਰ ਲੋਕਾਂ ਲੋਕ ਨਾ ਜਾਗੇ ਤਾਂ ਕੋਈ ਵੀ ਸਰਕਾਰੀ ਅਦਾਰਾ ਨਹੀਂ ਬਚੇਗਾ ਇਸ ਮੌਕੇ ਜ਼ਿਲ੍ਹਾ ਸਕੱਤਰ ਦੀਪਿਕਾ ਅਤੇ ਵੀਰਪਾਲ ਕੌਰ ਵਿੱਤ ਸਕੱਤਰ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਿੰਨਾ ਚਿਰ ਸਰਕਾਰ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਨੂੰ ਫਿਕਸ ਭੱਤਾ ਲਾਗੂ ਨਹੀਂ ਕਰਦੀ ਓਨੀ ਦੇਰ ਸੰਘਰਸ਼ ਜਾਰੀ ਰਹੇਗਾ । ਇਸ ਤੋਂ ਇਲਾਵਾ ਜਨਸਭਾ ਬਲਾਕ ਦੀ ਪ੍ਰਧਾਨ ਅਮਰਜੀਤ ਕੌਰ ਅਰਾਈਆਂਵਾਲਾ ਬਲਾਕ ਬਾਜਾਖਾਨਾ ਦੀ ਪ੍ਰਧਾਨ ਸੋਮਾ ਰਾਣੀ ਸਿਵੀਆਂ ਬਲਾਕ ਫ਼ਰੀਦਕੋਟ ਤੋਂ ਸਰਬਜੀਤ ਕੌਰ ਸੁਖਪ੍ਰੀਤ ਕੌਰ ਰੀਤੂ ਤੋਂ ਇਲਾਵਾ ਸੰਦੀਪ ਕੌਰ ਸਿੱਖਾਂਵਾਲਾ ਕਮਲਜੀਤ ਕੌਰ ਮੋਰਾਂਵਾਲੀ ਬਲਵਿੰਦਰ ਕੌਰ ਛਿੰਦਰਪਾਲ ਕੌਰ ਸਰਬਜੀਤ ਕੌਰ ਕਰਮਜੀਤ ਕੌਰ ਭੁਪਿੰਦਰ ਕੌਰ ਬਬਲੀ ਆਸ਼ਾ ਰਾਣੀ ਮੀਨਾ ਸ਼ਰਮਾ ਗੁਰਮੀਤ ਕੌਰ ਪਰਮਜੀਤ ਕੌਰ ਕੁਲਵਿੰਦਰ ਕੌਰ ਸੁਰਜੀਤ ਕੌਰ ਤੋਂ ਇਲਾਵਾ ਲਖਵਿੰਦਰ ਕੌਰ ਕੰਮੇਆਣਾ ਬਲਵੀਰ ਸਿੰਘ ਸਿਵੀਆਂ ਵੱਡੀ ਗਿਣਤੀ ਵਿਚ ਆਸ਼ਾ ਵਰਕਰ ਅਤੇ ਫੈਸਿਲੀਟੇਟਰਾਂ ਮੌਜੂਦ ਸਨ। ਸ਼ਹੀਦ ਭਗਤ ਸਿੰਘ ਪਾਰਕ ਤੋਂ ਸ਼ੁਰੂ ਕਰਕੇ ਰੋਸ ਮਾਰਚ ਕਰਦੇ ਹੋਏ ਭਾਈ ਘਨ੍ਹੱਈਆ ਚੌਕ ਵਿੱਚ ਮੁੱਖ ਮੰਤਰੀ ਦੀ ਅਰਥੀ ਫੂਕੀ ਗਈ।
Total Responses : 933