ਦਲਜੀਤ ਕੌਰ ਭਵਾਨੀਗੜ੍ਹ
ਭਵਾਨੀਗੜ੍ਹ, 29 ਨਵੰਬਰ, 2021: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਾਲਝਾੜ ਟੋਲ ਪਲਾਜ਼ਾ ਤੇ 416 ਵੇ ਦਿਨ ਵੀ ਧਰਨੇ ਜਾਰੀ ਹਨ।ਟੌਲ ਪਲਾਜ਼ਾ ਕਾਲਾਝਾੜ ਵਿਖੇ 416ਵੇਂ ਦਿਨ ਧਰਨੇ ਵਿੱਚ ਕਿਸਾਨ ਔਰਤਾਂ ਨੇ ਆਵਾਜ਼ ਬੁਲੰਦ ਕੀਤੀ। ਅੱਜ ਦੀ ਸਟੇਜ ਕਿਸਾਨ ਭੈਣਾਂ ਵੱਲੋਂ ਸੰਭਾਲੀ ਗਈ।
ਇਸ ਮੌਕੇ ਯੂਨੀਅਨ ਦੀ ਵਿਦਿਆਰਥਣ ਆਗੂ ਨਵਜੋਤ ਕੌਰ ਚੰਨੋਂ, ਜਸਵਿੰਦਰ ਕੌਰ ਕਾਲਝਾੜ, ਭਿੰਡਰ ਕੌਰ ਘਰਾਚੋਂ, ਮਹਿੰਦਰ ਕੌਰ ਰਾਜਪੁਰਾ ਅਤੇ ਹਰਜਿੰਦਰ ਕੌਰ ਰਾਜਪੁਰਾ, ਬਲਜਿੰਦਰ ਕੌਰ ਘਰਾਚੋਂ ਅਤੇ ਭੁਪਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਦ੍ਰਿੜ੍ਹ ਸੰਘਰਸ਼ ਅੱਗੇ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਕਿਸਾਨੀ ਮੰਗਾਂ ਪੂਰੀਆਂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਟੌਲ ਪਲਾਜ਼ਾ ਮਾਝੀ ਵਿੱਚ ਧਰਨਾ ਜਾਰੀ ਹੈ।