ਜਗਰਾਓਂ (ਦੀਪਕ ਜੈਨ ): ਪੁਲਿਸ ਵਲੋਂ 220 ਕਿਲੋਗ੍ਰਾਮ ਭੁੱਕੀ ਅਤੇ 31500 ਡਰੱਗ ਮਨੀ ਸਮੇਤ ਦੋ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸੀਆਈਏ ਸਟਾਫ ਇੰਚਾਰਜ ਪ੍ਰੇਮ ਸਿੰਘ ਨੇ ਦਸਿਆ ਕਿ ਏਐਸਆਈ ਰਣਧੀਰ ਸਿੰਘ ਨੂੰ ਇਤਲਾਹ ਮਿਲੀ ਕਿ ਬਲਦੇਵ ਸਿੰਘ ਉਰਫ ਭੁੱਲਾ ਅਤੇ ਸੁਖਦੇਵ ਸਿੰਘ ਉਰਫ ਸੇਬ ਪੁੱਤਰਾਨ ਬਗੀਚਾ ਸਿੰਘ ਵਾਸੀ ਪਿੰਡ ਕੋਟ ਮੁਹੰਮਦ ਖਾਨ ਥਾਣਾ ਧਰਮਕੋਟ ਜਿਲਾ ਮੋਗਾ ਜੋ ਗੱਡੀ ਸਕਾਰਪੀਓ ਨੰਬਰ ਪੀਬੀ-02-ਬੀਕੀਉ -8071 ਰੰਗ ਚਿੱਟਾ ਅਤੇ ਗੱਡੀ ਇਨੋਵਾ ਨੰਬਰ ਪੀ ਬੀ-11-ਏਐਲ -5555 ਰੰਗ ਸਿਲਵਰ ਪਰ ਸਵਾਰ ਹੋਕੇ ਲੁਧਿਆਣਾ ਸਾਈਡ ਤੋਂ ਭੁੱਕੀ ਚੂਰਾ ਪੋਸਤ ਲਿਆਕੇ ਜਗਰਾਉਂ ਦੇ ਆਸ ਪਾਸ ਦੇ ਪਿੰਡਾਂ ਵਿੱਚ ਵੇਚਣ ਦਾ ਧੰਦਾ ਵੱਡੀ ਪੱਧਰ ਤੇ ਕਰਦੇ ਹਨ। ਜੋ ਅੱਜ ਵੀ ਉਪਰੋਕਤ ਵਹੀਕਲਾਂ ਵਿੱਚ ਭੁੱਕੀ ਚੂਰਾ ਪੋਸਤ ਲੱਦ ਕੇ ਲੁਧਿਆਣਾ ਸਾਈਡ ਤੋਂ ਪਿੰਡ ਭੂੰਦੜੀ ਹੁੰਦੇ ਹੋਏ ਪਿੰਡ ਗੋਰਸੀਆਂ ਮੱਖਣ ਦੇ ਰਸਤੇ ਤੋਂ ਜਗਰਾਉਂ ਸਾਈਡ ਨੂੰ ਵੇਚਣ ਲਈ ਆ ਰਹੇ ਹਨ। ਜੇਕਰ ਪੁਲ ਨਹਿਰ ਗੋਰਸੀਆਂ ਮੱਖਣ ਪਰ ਨਾਕਾਬੰਦੀ ਕੀਤੀ ਜਾਵੇ ਤਾਂ ਉਪਰੋਕਤ ਦੋਵੇਂ ਵਿਅਕਤੀ ਸਮੇਤ ਉਕਤ ਵਹੀਕਲਾਂ ਅਤੇ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਦੇ ਕਾਬੂ ਆ ਸਕਦੇ ਹਨ।
ਪੁਲਿਸ ਵਲੋਂ ਉਪਰੋਕਤ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 199 ਮਿਤੀ 28.11.2021 ਅ/ਧ 15,25-61-85 ਐਨ ਡੀ ਪੀ ਐਸ ਐਕਟ ਥਾਣਾ ਸਿੱਧਵਾਂ ਬੇਟ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ ਨਾਕਾਬੰਦੀ ਦੌਰਾਨ ਉਪਰੋਕਤ ਮੁਸੱਮੀਆਨ ਪਾਸੋਂ 08 ਗੱਟੂ ਪਲਾਸਟਿਕ ਭੁੱਕੀ ਚੂਰਾ ਪੋਸਤ (ਹਰੇਕ ਗੱਟੂ 20 ਕਿਲੋਗ੍ਰਾਮ), ਇੱਕ ਗੱਡੀ ਸਕਾਰਪੀਓ ਰੰਗ ਚਿੱਟਾ, ਗੱਡੀ ਇਨੋਵਾ ਰੰਗ ਸਿਲਵਰ ਬ੍ਰਾਮਦ ਕੀਤੇ ਅਤੇ ਦੌਰਾਨੇ ਤਫਤੀਸ਼ ਉਕਤ ਦੋਸ਼ੀਆਂ ਦੇ ਕਬਜ਼ਾ ਵਿੱਚੋਂ 03 ਗੱਟੂ ਪਲਾਸਟਿਕ ਭੁੱਕੀ ਚੂਰਾ ਪੋਸਤ (ਹਰੇਕ ਗੱਟੂ 20 ਕਿਲੋਗ੍ਰਾਮ) ਹੋਰ ਸਮੇਤ ਇੱਕ ਕਾਰ ਮਾਰਕਾ ਅਲਟੋ ਰੰਗ ਸਿਲਵਰ ਅਤੇ ਇੱਕ ਕਾਰ ਮਾਰਕਾ ਅਲਟੋ ਰੰਗ ਕਾਲਾ ਅਤੇ 31,500/- ਡਰੱਗ ਮਨੀ ਬ੍ਰਾਮਦ ਕਰਕੇ ਦੋਵਾਂ ਮੁਸੱਮੀਆਨ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।
ਦੋਵੇਂ ਦੋਸ਼ੀਆ ਪਾਸੋਂ ਹੋਰ ਪੁੱਛਗਿੱਛ ਬਾਰੀਕੀ ਨਾਲ ਕੀਤੀ ਗਈ ਅਤੇ ਜਿੰਨਾ ਨੇ ਦੱਸਿਆ ਕਿ ਅਸੀਂ ਇਹ ਭੁੱਕੀ ਚੂਰਾ ਪੋਸਤ ਮੋਗੇ ਦੇ ਨਾਮਵਰ ਸਮੱਗਲਰ ਬਿੱਟੂ ਪੁੱਤਰ ਘੁੱਦੂ, ਲੱਭੂ ਪੁੱਤਰ ਪਿੱਪਲ ਸਿੰਘ ਵਾਸੀਆਨ ਦੌਲਵਾਲ ਜ਼ਿਲਾ ਮੋਗਾ ਪਾਸੋਂ ਖ੍ਰੀਦ ਕੀਤੀ ਹੈ। ਜੋ ਪਿੱਪਲ ਸਿੰਘ ਅੱਜਕਲ ਐਨ ਡੀ ਪੀ ਐਸ ਐਕਟ ਦੇ ਕੇਸ ਵਿੱਚ ਫਰੀਦਕੋਟ ਜੇਲ ਵਿੱਚ 04 ਮੁਕੱਦਮਿਆਂ ਅਧੀਨ 10/10 ਸਾਲ ਦੀ ਸਜਾ ਕੱਟ ਰਿਹਾ ਹੈ। ਇੰਨਾ ਸਮੱਗਲਰਾਂ ਦੇ ਖਿਲਾਫ ਪਹਿਲਾਂ ਵੀ ਵੱਖ-2 ਥਾਣਿਆ ਵਿੱਚ ਐਨ ਡੀ ਪੀ ਐਸ ਐਕਟ ਦੇ ਮੁਕੱਦਮੇ ਦਰਜ ਹਨ ਅਤੇ ਮੁਸਮੀ ਬਲਦੇਵ ਸਿੰਘ ਉਰਫ ਭੁੱਲਾ ਨੂੰ ਇੱਕ ਮੁਕੱਦਮਾ ਵਿੱਚ 10 ਸਾਲ ਦੀ ਸਜ਼ਾ ਹੋਈ ਹੈ। ਜੋ ਸਾਢੇ ਚਾਰ ਸਾਲ ਜੇਲ ਕੱਟ ਕੇ ਬੋਲ ਤੇ ਆਇਆ ਹੋਇਆ ਹੈ। ਦੋਸ਼ੀ ਬਲਦੇਵ ਸਿੰਘ ਦੋਨੋਂ ਮੁਕੱਦਮਿਆਂ ਵਿੱਚ ਸਜਾ ਹੋਇਆ ਹੈ ਅਤੇ ਇੰਨਾ ਦੇ ਨਸ਼ਾ ਸਮੱਗਲਰਾਂ ਨਾਲ ਸਬੰਧ ਹਨ। ਜਿੰਨਾ ਦਾ ਪਤਾ ਕਰਕੇ ਉਨਾ ਖਿਲਾਫ਼ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਉਕਤ ਦੋਸ਼ੀਆਂ ਦੀ ਜਾਇਦਾਦ ਦੇ ਵੇਰਵੇ ਹਾਸਲ ਕੀਤੇ ਜਾ ਰਹੇ ਹਨ। ਜੋ ਇੰਨਾ ਨੇ ਨਸ਼ਾ ਤਸਕਰੀ ਕਰਕੇ ਜਾਇਦਾਦਾ ਬਣਾਈਆਂ ਹੋਈਆਂ ਹਨ। ਜਿੰਨਾ ਦੀ ਪ੍ਰਾਪਰਟੀ ਕਾਨੂੰਨ ਮੁਤਾਬਿਕ ਜਬਤ ਕਰਵਾਈ ਜਾਵੇਗੀ।