ਕੈਂਪ ਦੌਰਾਨ 200 ਦੇ ਕਰੀਬ ਮਰੀਜ਼ਾਂ ਨੇ ਇਸ ਦਾ ਲਾਭ ਉਠਾਇਆ ਜਿਨ੍ਹਾਂ ਵਿੱਚੋਂ 86 ਮਰੀਜ਼ ਮੋਤੀਆ ਬਿੰਦ ਤੋਂ ਪੀੜਤ ਪਾਏ ਗਏ --
ਮੱਲਾਂਵਾਲਾ ਦੀਆਂ ਸਮਾਜਸੇਵੀ ਸੰਸਥਾਵਾਂ ਦਾ ਵਿਸ਼ੇਸ਼ ਤੌਰ ਤੇ ਰਿਹਾ ਕੈਂਪ ਨੂੰ ਸਫਲ ਬਣਾਉਣ ਵਿੱਚ ਯੋਗਦਾਨ
ਫ਼ਿਰੋਜ਼ਪੁਰ 29 ਨਵੰਬਰ 2021: ਪੰਜਾਬ ਸਰਕਾਰ ਵੱਲੋਂ ਰਾਜ ਵਿੱਚ 26 ਨਵੰਬਰ ਤੋਂ ਮੋਤੀਆ ਮੁਕਤ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ ਇਸੇ ਲੜੀ ਤਹਿਤ ਅੱਜ ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਮੱਲਾਂਵਾਲਾ ਵਿਖੇ ਚਿੱਟਾ ਮੋਤੀਆ ਸਕ੍ਰੀਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਰੀਬ ਦੋ ਸੌ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਛਿਆਸੀ ਮਰੀਜ਼ ਇਹੋ ਜੇ ਪਾਏ ਗਏ ਜਿਨ੍ਹਾਂ ਨੂੰ ਚਿੱਟੇ ਮੋਤੀਏ ਦੀ ਸ਼ਿਕਾਇਤ ਪਾਈ ਗਈ ਕੈਂਪ ਵਿੱਚ ਮੁੱਖ ਮਹਿਮਾਨ ਵੱਜੋ ਪੁੱਜੇ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਇਸ ਉਪਰਾਲੇ ਨੂੰ ਕੀਤਾ ਜਾ ਰਿਹਾ ਹੈ ।ਸਿਵਲ ਸਰਜਨ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਐਲਾਨੇ ਵੱਡੇ ਉਪਰਾਲੇ ਤਹਿਤ ਜ਼ਿਲ੍ਹੇ ਵਿਚ ਅੱਖਾਂ ਦੇ ਕੈਂਪ ਲਗਾਏ ਜਾ ਰਹੇ ਨੇ , ਜਿਸ ਵਿੱਚ ਲੋਕਾਂ ਦੀਆਂ ਅੱਖਾਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੋਤੀਆਬਿੰਦ ਤੋਂ ਪੀੜਤ ਪਾਏ ਜਾਣ ਵਾਲੇ ਵਿਅਕਤੀਆਂ ਦਾ 15 ਦਿਨ ਅੰਦਰ ਮੁਫ਼ਤ ਆਪਰੇਸਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਆਪ੍ਰੇਸਨ ਵਾਲੇ ਲੋਕਾਂ ਲਈ ਰਿਫਰੈਸਮੈਂਟ ਦੇ ਨਾਲ-ਨਾਲ ਆਉਣ-ਜਾਣ ਲਈ ਆਵਾਜਾਈ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ ਅਤੇ ਆਪ੍ਰੇਸ਼ਨ ਵਾਲੇ ਮਰੀਜਾਂ ਨੂੰ ਮੁਫਤ ਐਨਕਾਂ ਵੀ ਦਿੱਤੀਆਂ ਜਾਣਗੀਆਂ। ਦਸੰਬਰ ਮਹੀਨੇ ਵਿੱਚ ਹਰੇਕ ਤਹਿਸੀਲ ਵਿੱਚ ਘੱਟੋ-ਘੱਟ ਇੱਕ ਕੈਂਪ ਲਗਾਇਆ ਜਾਵੇਗਾ। ਇਹ ਮੁਹਿੰਮ 31 ਦਸੰਬਰ ਤੱਕ ਜਾਰੀ ਰਹੇਗੀ।ਉਨਾਂ ਮੱਲਾਂਵਾਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਇਸ ਉਪਰਾਲੇ ਦਾ ਪੂਰਾ ਲਾਭ ਉਠਾਉਣ , ਮੱਲਾਂਵਾਲਾ ਪ੍ਰਾਇਮਰੀ ਹੈਲਥ ਸੈਂਟਰ ਦੇ ਇੰਚਾਰਜ਼ / ਮੈਡੀਕਲ ਅਫਸਰ ਡਾ ਪ੍ਰੀਤੀ ਗਰਗ ਨੇ ਦੱਸਿਆ ਕਿ ਇਹ ਪੂਰਾ ਕੈਂਪ ਮੱਲਾਂਵਾਲਾ ਖਾਸ ਦੇ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ ਹੈ ਜਿਸ ਵਿੱਚ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਅਤੇ ਸ੍ਰੀ ਚੈਕਅੱਪ ਵੀ ਕੀਤਾ ਗਿਆ ਕੈਂਪ ਦੌਰਾਨ 200 ਦੇ ਕਰੀਬ ਮਰੀਜ਼ਾਂ ਨੇ ਇਸ ਦਾ ਲਾਭ ਉਠਾਇਆ ਜਿਨ੍ਹਾਂ ਵਿੱਚੋਂ 86 ਮਰੀਜ਼ ਮੋਤੀਆ ਬਿੰਦ ਤੋਂ ਪੀੜਤ ਪਾਏ ਗਏ ਜਿਨ੍ਹਾਂ ਦਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਫ੍ਰੀ ਆਪ੍ਰੇਸ਼ਨ ਕੀਤਾ ਜਾਏਗਾ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਇਸ ਮੌਕੇ ਡਾਕਟਰ ਪਲਵੀ, ਸਮਾਜਸੇਵੀ ਵਿਜੇ ਬਹਿਲ ਸਮਾਜਸੇਵੀ ਰਜਿੰਦਰ ਦੂਆ ,ਰੌਸ਼ਨ ਮਨਚੰਦਾ , ਸ਼ਾਮ ਲਾਲ ਕਟਾਰੀਆ , ਫਾਰਮੇਸੀ ਅਫ਼ਸਰ ਨਰਮਤਾ ਕੁਮਾਰੀ , ਸਟਾਫ਼ ਨਰਸ ਸ਼ਿੰਦਰਪਾਲ ਕੌਰ , ਹਰਜੀਤ ਕੌਰ , ਨਵਜੋਤ ਸਿੰਘ ,ਅਤੇ ਸੁਖਮਣੀ ਸੇਵਾ ਸੋਸਾਇਟੀ ਦੇ ਆਗੂ ਅਤੇ ਭਾਰਤ ਵਿਕਾਸ ਪ੍ਰੀਸ਼ਦ ਸੋਸਾਇਟੀ ਦੇ ਆਗੂ ਵੀ ਹਾਜ਼ਰ ਸਨ