ਕੀ ਹੈ ਪਿਛੋਕੜ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ
25 ਸਾਲ ਤੋਂ ਸ੍ਰੋਮਣੀ ਕਮੇਟੀ ਮੈਂਬਰ ਹਨ ਨਵੇਂ ਬਣੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ
ਅੰਮ੍ਰਿਤਸਰ, 29 ਨਵੰਬਰ, 2021: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪਿਛਲੇ 25 ਸਾਲ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪਿਪਲਾਂ ਵਾਲਾ ਦੇ ਵਸਨੀਕ ਧਾਮੀ ਸ਼੍ਰੋਮਣੀ ਕਮੇਟੀ ਵਿਚ ਸ਼ਾਮ ਚੁਰਾਸੀ ਹਲਕੇ ਦੀ ਪ੍ਰਤੀਨਿਧਤਾ ਕਰਦੇ ਹਨ।
ਬਾਦਲ ਪਰਿਵਾਰ ਦੇ ਪੱਕੇ ਵਫਾਦਾਰ ਧਾਮੀ ਪੇਸ਼ੇ ਵਜੋਂ ਵਕੀਲ ਵੀ ਹਨ ਜਿਹਨਾਂ ਦਾ ਬਤੌਰ ਧਾਰਮਿਕ ਤੇ ਸਿਆਸੀ ਆਗੂ ਅਕਸ ਸਾਫ ਸੁਥਰਾ ਹੈ। ਉਹ ਦੋ ਸੰਵਿਧਾਨ ਰੱਖਣ ਦੇ ਮਾਮਲੇ ਵਿਚ ਹੁਸ਼ਿਆਰਪੁਰ ਵਿਚ ਅਕਾਲੀ ਦਲ ਦੇ ਖਿਲਾਫ ਚਲ ਰਹੇ ਕੇਸ ਵਿਚ ਪਾਰਟੀ ਦੇ ਵਕੀਲ ਵੀ ਹਨ।
65 ਸਾਲ ਧਾਮੀ ਐਤਕੀਂ ਵੋਟਾਂ ਜਿੱਤਣ ਮਗਰੋਂ ਪ੍ਰਧਾਨ ਬਣੇ ਹਨ। ਜਦੋਂ ਅੱਜ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਉਹਨਾਂ ਦੇ ਨਾਂ ਦੀ ਤਜਵੀਜ਼ ਰੱਖੀ ਗਈ ਤਾਂ ਵਿਰੋਧੀ ਧਿਰ ਨੇ ਉਹਨਾਂ ਦੇ ਮੁਕਾਬਲੇ ਆਪਣਾ ਉਮੀਦਵਾਰ ਮੋਹਨ ਸਿੰਘ ਕਾਹਨੇਕੇ ਮੈਦਾਨ ਵਿਚ ਉਤਾਰ ਦਿੱਤਾ। ਅਖੀਰ ਵੋਟਾਂ ਪਈਆਂ ਤੇ ਕੁੱਲ ਪਈਆਂ 142 ਵੋਟਾਂ ਵਿਚੋਂ 122 ਧਾਮੀ ਨੁੰ ਮਿਲੀਆਂ ਤੇ ਉਹ ਜੇਤੂ ਰਹੇ। ਉਹਨਾਂ ਦੇ ਮੁਕਾਬਲੇ ਖੜ੍ਹੇ ਉਮੀਦਵਾਰ ਨੂੰ 19 ਵੋਟਾਂ ਪਈਆਂ ਤੇ ਇਕ ਵੋਟ ਰੱਦ ਹੋਗਈ।