ਡੀ ਐੱਸ ਪੀ .ਵਲੋਂ ਦੇਰ ਰਾਤ ਕੀਤੀ ਨਾਕਿਆ ਤੇ ਕੀਤੀ ਗੱਡੀਆਂ ਦੀ ਜਾਂਚ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਬੰਗਾ,30 ਨਵੰਬਰ 2021 - ਜ਼ਿਲ੍ਹੇ 'ਚ ਰਾਤ ਸਮੇਂ ਅਮਨ-ਕਾਨੂੰਨ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖਣ ਲਈ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਕੰਵਰਦੀਪ ਕੌਰ ਨੇ ਜ਼ਿਲ੍ਹੇ ਵਿੱਚ ਤਿੰਨ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 120 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹਨ। ਜਿਸ ਦੇ ਚਲਦੇ ਬੀਤੀ ਦੇਰ ਰਾਤ ਡੀ ਐੱਸ ਪੀ .ਐੱਨ.ਡੀ .ਪੀ .ਐੱਸ .ਲਖਵੀਰ ਸਿੰਘ ਨੇ ਥਾਣਾ ਸਿਟੀ ਬੰਗਾ ਦੇ ਐੱਸ .ਐੱਚ .ਓ . ਪਵਨ ਕੁਮਾਰ ਨੂੰ ਨਾਲ ਲੈ ਕੇ ਦੇਰ ਰਾਤ ਤੱਕ ਥਾਣਾ ਸਿਟੀ ਅੱਗੇ ਨਾਕਾਬੰਦੀ ਕਰ ਸ਼ਹਿਰ ਦੇ ਅੰਦਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ।
ਉਥੇ ਹੀ ਉਨ੍ਹਾਂ ਦੀ ਪੂਰੀ ਪੁੱਛ ਪੜਤਾਲ ਕੀਤੀ ਗਈ । ਇਸ ਮੌਕੇ ਡੀ.ਐੱਸ.ਪੀ. ਲਖਵੀਰ ਸਿੰਘ ਨੇ ਕਿਹਾ ਕਿ ਉਕਤ ਜਾਂਚ ਕਿਸੇ ਵੀ ਵਿਅਕਤੀ ਨੂੰ ਤੰਗ ਪਰੇਸ਼ਾਨ ਕਰਨਾ ਨਹੀਂ ਬਲਕਿ ਜ਼ਿਲੇ ਅੰਦਰ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਹਰ ਰੋਜ ਵਧਦਾ ਕਾਇਮ ਗ੍ਰਾਫ ਜਿੱਥੇ ਚਿੰਤਾ ਦਾ ਵਿਸ਼ਾ ਹੈ ਉਥੇ ਹੀ ਇਸ ਨੂੰ ਕਾਬੂ ਕਰਨ ਲਈ ਖੁਫੀਆ ਏਜੰਸੀਆਂ ਦੇ ਨਾਲ ਨਾਲ ਜਾਂਚ ਏਜੰਸੀਆਂ ਦਿਨ ਪ੍ਰਤੀ ਦਿਨ ਇਸ ' ਤੇ ਕੰਮ ਕਰ ਰਹੀ ਹਨ ਉਹਨਾਂ ਵਲੋਂ ਵੱਖ ਵੱਖ ਨਾਕਿਆ ਉਪਰ ਜਾ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸਐੱਚ ਓ .ਬੰਗਾ ਪਵਨ ਕੁਮਾਰ ਅਤੇ ਹੋਰ ਪੁਲਸ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ।