ਬ੍ਰਾਹਮਣ ਸਭਾ ਕੋਟਕਪੂਰਾ ਨੇ ਖਾਟੀ ਧਾਮ ਲਈ ਫੰਡ ਦਾ ਐਲਾਨ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ
ਬਾਬੂਸਾਹੀ ਨੈੱਟਵਰਕ
ਕੋਟਕਪੂਰਾ, 30 ਨਵੰਬਰ 2021- ਬ੍ਰਾਹਮਣ ਸਭਾ ਕੋਟਕਪੂਰਾ ਦੇ ਪ੍ਰਧਾਨ ਪੰਡਤ ਵਿਜੇ ਸਵਾਮੀ ਨੇ ਭਗਵਾਨ ਪਰਸ਼ੂਰਾਮ ਜੀ ਦੇ ਤਪੱਸਿਆ ਸਥਾਨ ਖਾਟੀ ਧਾਮ ਨੂੰ ਵਿਰਾਸਤੀ ਤੀਰਥ ਸਥਾਨ ਬਣਾਉਣ ਲਈ 10 ਕਰੋੜ ਰੁਪਏ ਦੇ ਫੰਡ ਦਾ ਐਲਾਨ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਚੰਨੀ ਨੇ ਭਗਵਾਨ ਪਰਸ਼ੂਰਾਮ ਦੀ ਮਾਤਾ ਰੇਣੂਕਾ ਜੀ ਦੇ ਅਸਥਾਨ ਲਈ 75 ਲੱਖ ਰੁਪਏ, ਭਗਵਾਨ ਪਰਸ਼ੂਰਾਮ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਸਥਾਪਿਤ ਚੇਅਰ ਲਈ 2 ਕਰੋੜ ਰੁਪਏ ਅਤੇ ਖਾਟੀ ਪਿੰਡ ਲਈ 21 ਲੱਖ ਰੁਪਏ ਸਾਲਾਨਾ ਦੇਣ, ਰਾਮਾਇਣ, ਮਹਾਭਾਰਤ ਅਤੇ ਗੀਤਾ 'ਤੇ ਖੋਜ ਕੇਂਦਰ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਹੈ ਜੋ ਇੱਕ ਇਤਿਹਾਸਕ ਫੈਸਲਾ ਹੈ। ਸਵਾਮੀ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਏ ਗਏ ਇਨ੍ਹਾਂ ਫੈਸਲਿਆਂ ਕਾਰਨ ਬ੍ਰਾਹਮਣ ਸਮਾਜ ਵਿੱਚ ਖੁਸ਼ੀ ਦੀ ਲਹਿਰ ਹੈ। ਪੰਜਾਬ ਦੇ ਹਿੰਦੂ ਭਾਈਚਾਰੇ ਦੇ ਲੋਕ ਕਾਂਗਰਸ ਸਰਕਾਰ ਦੇ ਇਨ੍ਹਾਂ ਫੈਸਲਿਆਂ ਤੋਂ ਖੁਸ਼ ਹੋਣਗੇ ਅਤੇ 2022 ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣਾਉਣਗੇ। ਇਸ ਮੌਕੇ ਬ੍ਰਾਹਮਣ ਸਭਾ ਕੋਟਕਪੂਰਾ ਦੇ ਮੀਡਿਆ ਇੰਚਾਰਜ ਮਨਵਰ ਸ਼ਰਮਾ ਵੀ ਮੌਜੂਦ ਸਨ।