ਮਾਉਂਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਸਭਿਆਚਾਰਕ ਦਿਵਸ
ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ, 30 ਨਵੰਬਰ 2021- ਫ਼ਰੀਦਕੋਟ ਦੇ ਨਾਮਵਰ ਸਕੂਲ ਮਾਉਂਟ ਲਿਟਰਾ ਜ਼ੀ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਿਸ਼ਾ ਅੰਗਰੇਜ਼ੀ ਸਿੱਖਿਆ ਦੀ ਗਤੀਵਿਧੀ ਦੇ ਅਧੀਨ ਸਕੂਲ ਦੇ ਵਿੱਚ ਕਲਚਰਲ ਡੇ ਦਾ ਆਯੋਜਨ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਕੂਲ ਦੇ ਚੇਅਰਮੈਨ ਇੰਜੀ. ਸ਼੍ਰੀ ਚਮਨ ਲਾਲ ਗੁਲਾਟੀ ਅਤੇ ਪ੍ਰਿੰਸੀਪਲ ਸ਼੍ਰੀ ਯਸ਼ੂ ਧਿੰਗੜਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਭਾਰਤੀ ਸੰਸਕ੍ਰਿਤੀ ਅਤੇ ਸਭਿਅਤਾ ਨਾਲ ਜੋੜਨਾ ਇਸ ਗਤੀਵਿਧੀ ਦਾ ਮੁੱਖ ਉਦੇਸ਼ ਸੀ । ਇਸ ਮੌਕੇ ਵਿਦਿਆਰਥੀਆਂ ਨੇ ਕਈ ਤਰ੍ਹਾਂ ਦਾ ਪਹਿਰਾਵਾ ਪਹਿਨ ਕੇ ਕਈ ਤਰ੍ਹਾਂ ਦੇ ਖਾਣ-ਪੀਣ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰਕੇ ਅਨੇਕਤਾ ਵਿੱਚ ਏਕਤਾ ਨੂੰ ਪੇਸ਼ ਕੀਤਾ । ਉਨ੍ਹਾਂ ਅਲੱਗ ਅਲੱਗ ਧਰਮਾਂ ਅਤੇ ਰਾਜਾਂ ਨੂੰ ਪੇਸ਼ ਕੀਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਪ੍ਰਦਰਸ਼ਿਤ ਕੀਤਾ।
ਚਮਨ ਲਾਲ ਗੁਲਾਟੀ ਨੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਅਹਿਜੇ ਕਾਰਜ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀ ਯਸ਼ੂ ਧਿੰਗੜਾ ਅਤੇ ਸੈਕਟਰੀ ਸ਼੍ਰੀ ਪੰਕਜ ਗੁਲਾਟੀ,ਮੈਡਮ ਪੂਨਮ ਅਤੇ ਸੋਨੀਆ ਸ਼ਰਮਾ ਵੀ ਮੌਜੂਦ ਸਨ I