ਖੇਤੀ ਕਾਨੂੰਨ ਰੱਦ ਹੋਣ ਉਪਰੰਤ ਅਜ਼ਾਦ ਨਗਰ ਹੈਲਪ ਕਲੱਬ ਵਲੋਂ ਲੱਡੂ ਵੰਡੇ
ਬਾਬੂਸਾਹੀ ਨੈੱਟਵਰਕ
ਪਟਿਆਲਾ, 30 ਨਵੰਬਰ 2021- ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਪਿਛਲੇ ਇਕ ਸਾਲ ਤੋਂ ਡਟੇ ਹੋਏ ਸਨ । ਲੋਕ ਸਭਾ ‘ਚ ਇਹ ਬਿੱਲ ਰੱਦ ਹੋਣ ਉਪਰੰਤ ਜਿੱਥੇ ਕਿਸਾਨਾਂ ਵਿੱਚ ਖੁਸ਼ੀ ਹੈ । ਓਥੇ ਅਜ਼ਾਦ ਨਗਰ ਹੈਲਪ ਕਲੱਬ ਪਟਿਆਲਾ ਦੇ ਮੈਂਬਰਾਂ ਵਲੋਂ ਇਸ ਖੁਸ਼ੀ ਵਿੱਚ ਸਰਹੰਦ ਰੋਡ ਪਟਿਆਲਾ ਵਿਖੇ 51 ਕਿਲੋ ਲੱਡੂ ਵੰਡੇ । ਇਸ ਮੌਕੇ ਨਵਨੀਤ ਸਿੰਘ, ਦਵਿੰਦਰ ਸਿੰਘ, ਦਲਜੀਤ ਸਿੰਘ, ਸਤਨਾਮ ਸਿੰਘ, ਰਾਜੀਵ ਗੋਇਲ ਆਦਿ ਹਾਜ਼ਰ ਸਨ ।