ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਖੇਤੀ ਕਾਨੂੰਨ ਵਾਪਸ ਹੋਣ ਤੇ ਅਕਾਲ ਪੁਰਖ ਦਾ ਕੀਤਾ ਸ਼ੁਕਰਾਨਾ
ਬਾਬੂਸ਼ਾਹੀ ਨੈੱਟਵਰਕ
ਅੰਮ੍ਰਿਤਸਰ,30 ਨਵੰਬਰ 2021-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਤਿੰਨੇ ਕਾਲੇ ਖੇਤੀ ਕਾਨੂੰਨ ਰਾਜ ਸਭਾ ਤੇ ਲੋਕ ਸਭਾ ਵਿੱਚ ਵਾਪਸ ਲੈਣ ਸਬੰਧੀ ਪੇਸ਼ ਹੋਣ ਉਪਰੰਤ ਪ੍ਰਵਾਨਗੀ ਦੀ ਮੋਹਰ ਲੱਗ ਜਾਣ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ । ਉਨ੍ਹਾਂ ਕਿਸਾਨਾਂ ਨੂੰ ਇਸ ਮਹਾਨ ਜਿੱਤ ਤੇ ਵਧਾਈ ਦੇਦਿਆਂ ਸਰਕਾਰ ਦਾ ਵੀ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਘਰੋਂ ਬੇਘਰ ਹੋ ਕੇ ਦੇਸ਼ ਵਿਆਪੀ ਸੰਘਰਸ਼ ਵਿੱਚ ਕਿਸਾਨਾਂ ਦੀ ਇੱਕਜੁਟਤਾ ਤੇ ਦ੍ਰਿੜਤਾ ਨੇ ਸਫਲਤਾ ਦੇ ਝੰਡੇ ਝੁਲਾਏ ਹਨ।ਉਨ੍ਹਾਂ ਕਿਹਾ ਕਿ ਸਰਕਾਰ ਦਾ ਵੱਡਾਪਨ ਕਿ ਦੋਹਾਂ ਸਦਨਾਂ ਵਿੱਚ ਵਾਪਸੀ ਲਈ ਬਿੱਲ ਪਾਸ ਹੋ ਗਏ ਹਨ।ਇਹ ਸੰਘਰਸ਼ੀ ਕਿਸਾਨਾਂ ਦੀ ਜਿੱਤ ਹੋਈ ਹੈ।ਭਾਰਤ ਅੰਦਰ ਇੱਕ ਨਵਾਂ ਇਤਿਹਾਸ ਦਰਜ ਹੋਇਆ ਹੈ।ਹੁਣ ਸਰਕਾਰ ਸਮੁੱਚੇ ਕਿਸਾਨਾਂ ਨੂੰ ਐਮ.ਐਸ. ਪੀ. ਤੇ ਜਿਣਸਾਂ ਦੀ ਖਰੀਦ ਸਮਰਥਨ ਮੁੱਲ ਤੇ ਕਰਨ ਦੀ ਵੀ ਕਾਨੂੰਨੀ ਤੌਰ ਤੇ ਸਮੁੱਚੇ ਭਾਰਤ ਵਿੱਚ ਪਹਿਲ ਕਦਮੀ ਕਰੇ ਤਾਂ ਸਮੁੱਚਾ ਕਿਸਾਨ ਖੁਸ਼ਹਾਲ ਹੋਵੇਗਾ ਤੇ ਦੇਸ਼ ਮਜਬੂਤ ਹੋਵੇਗਾ।