ਰੋਟਰੀ ਕਲੱਬ ਵਲੋਂ ਸੈਮੀਨਾਰ ਦੌਰਾਨ ਸ਼ੂਗਰ ਦੇ ਰੋਗਾਂ ਤੋਂ ਬਚਣ ਲਈ ਕੀਤਾ ਜਾਗਰੂਕ
ਹਰਮਿੰਦਰ ਸਿੰਘ ਭੱਟ, ਬਾਬੂਸਾਹੀ ਨੈੱਟਵਰਕ
ਮਲੇਰਕੋਟਲਾ, 30ਨਵੰਬਰ,2021:- ਸਥਾਨਕ ਕਲੱਬ 'ਚ ਰੋਟਰੀ ਕਲੱਬ ਮਾਲੇਰਕੋਟਲਾ ਵਲੋਂ ਸ਼ੂਗਰ ਦੀ ਬਿਮਾਰੀ ਲੱਗਣ ਅਤੇ ਇਸ ਤੋਂ ਬਚਾਅ ਬਾਰੇ ਇੱਕ ਸੈਮੀਨਾਰ ਦਾ ਆਯੋਜ਼ਨ ਕੀਤਾ ਗਿਆ। ਜਿਸ 'ਚ ਨਾਮਵਰ ਡਾਕਟਰ ਸਈਅਦ ਤਨਵੀਰ ਹੂਸੈਨ ਨੇ ਆਪਣੇ ਲੈਕਚਰ 'ਚ ਦੱਸਿਆ ਕਿ ਸ਼ੂਗਰ ਇੱਕ ਨਾ ਮੂਰਾਦ ਬਿਮਾਰੀ ਹੈ। ਜੋ ਕਿ ਬਹੁਤ ਹੀ ਤੇਜ਼ੀ ਨਾਲ ਹਰ ਵਰਗ ਨੂੰ ਆਪਣਾ ਸ਼ਿਕਾਰ ਬਣਾ ਲੈਂਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਤੌਰ ਤੇ ਸ਼ੂਗਰ ਦੋ ਤਰ੍ਰਾਂ ਦ ਹੁੰਦੀ ਹੈ ਪਹਿਲੀ ਜੋ ਕਿ ਆਮ ਤੌਰ ਤੇ ਬੱਚਿਆਂ 'ਚ ਪਾਈ ਜਾਂਦੀ ਹੈ,ਇਸ ਦਾ ਮੁੱਖ ਕਾਰਨ ਮਾਤਾ-ਪਿਤਾ ਤੋ ਵਿਰਾਸਤ 'ਚ ਮਿਲਣਾ ਹੈ, ਕਈ ਬਾਰੀ ਮਾਂ ਇਸ ਤੋ ਪੀੜਤ ਹੁੰਦੀ ਹੈ ਜਾਂ ਗਰਭ ਦੇ ਦੌਰਾਨ ਮਾਂ ਨੂੰ ਕੋਈ ਸਦਮਾਂ ਹੋਣਾ, ਮਾਨਸਿਕ ਤਨਾਅ ਵੀ ਇਸ ਬਿਮਾਰੀ ਦਾ ਕਾਰਣ ਬਣਦੇ ਹਨ।
ਬੱਚੇ ਨੂੰ ਕਿਸੇ ਕਾਰਣ ਮਾਂ ਦਾ ਦੁੱਧ ਨਾ ਮਿਲਣ ਕਾਰਨ ਬੱਚੇ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ।ਉਹ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗਦੇ ਹਨ। ਡਾ.ਹੁਸੈਨ ਨੇ ਦੱਸਿਆਂ ਕਿ ਦੁੱਖ ਦੀ ਗੱਲ ਤਾਂ ਇਹ ਹੈ ਕਿ ਅਕਸਰ ਇਸ ਬਿਮਾਰੀ ਬਾਰੇ ਸਾਨੂੰ ਉਸ ਸਮੇਂ ਪਤਾ ਲਗਦਾ ਹੈ ਜਦੋ ਬਿਮਾਰੀ ਸਾਡੇ ਸ਼ਰੀਰ 'ਚ ਪੂਰੀ ਤਰ੍ਰਾਂ ਘਰ ਕਰ ਚੁੱਕੀ ਹੁੰਦੀ ਹੈ। ਦੂਜੀ ਕਿਸਮ ਦੀ ਸ਼ੂਗਰ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੁੰਦੀ ਹੈ। ਜਿਸ ਦੇ ਕਾਰਣਾ ਬਾਰੇ ਡਾ ਸਾਹਿਬ ਨੇ ਦੱਸਿਆ ਕਿ ਮਨੁੱਖ ਦਾ ਰਹਿਣ ਸਹਿਣ ਦਾ ਤਰੀਕਾ , ਭੋਜਨ 'ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ, ਮਾਨਸਿਕ ਤਨਾਅ ਅਤੇ ਪੇਟ ਦਾ ਮੋਟਾਪਾ ਵੀ ਇਸ ਕਿਸਮ ਦੀ ਬਿਮਾਰੀ ਲੱਗਣ ਦੇ ਕਾਰਣ ਬਣਦੇ ਹਨ। ਡਾ.ਤਨਵੀਰ ਹੁਸੈਨ ਨੇ ਦੱਸਿਆਂ ਕਿ ਸਾਨੂੰ ਤੰਦਰੁਸਤ ਰਹਿਣ ਲਈ ਮੋਟਾਪੇ ਤੇ ਕੰਟਰੋਲ ਕਰਨਾ ਚਾਹੀਦਾ ਹੈ। ਜੇਕਰ ਅਸੀ ਘੱਟ ਚਰਬੀ ਵਾਲੀਆਂ ਵਸਤਾਂ ਦੀ ਵਰਤੋਂ ਕਰਾਂਗੇ ਅਤੇ ਕਸਰਤ ਕਰਾਂਗੇ ਤਾਂ ਅਸੀ ਮੋਟਾਪੇ ਤੇ ਕੰਟਰੋਲ ਕਰ ਕਰਦੇ ਹਾਂ।ਬੈੇਠ ਕੇ ਕੰਮ ਕਰਨ ਵਾਲਿਆਂ ਨੂੰ ਮਿੱਠੇ ਦੀ ਵਰਤੋਂ ਘਟਾਉਣੀ ਚਾਹੀਦੀ ਹੈ।
ਸ਼ਰਾਬ ਅਤੇ ਤੰਬਾਕੂ ਦਾ ਸੇਵਨ ਬੰਦ ਕਰਨਾ ਚਾਹੀਦਾ ਹੈ।ਇਸ ਮੌਕੇ ਤੇ ਦਿਲ ਦੀਆਂ ਬਿਮਾਰੀਆਂ ਦੇ ਨਾਮਵਰ ਡਾਕਟਰ ਨਾਵੇਦ ਅਸਲਮ ਨੇ ਕਿਹਾ ਕਿ ਸਾਡੀ ਰੋਜ਼ਾਨਾ ਜਿੰਦਗੀ ਬਹੁਤ ਹੀ ਤਨਾਅ ਵਾਲੀ ਹੋ ਗਈ ਹੈ। ਮਾਨਸਿਕ ਤਨਾਅ ਦੇ ਕਾਰਨ ਅਸੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਹਾਂ, ਬਹੁਤ ਸਾਰੀਆਂ ਬਿਮਾਰੀਆਂ ਆਪਸ 'ਚ ਇੱਕ ਦੂਜੇ ਨਾਲ ਜੁੜਿਆਂ ਹੋਈਆਂ ਹਨ। ਜੇਕਰ ਸ਼ੂਗਰ ਕਿਸੇ ਵਿਅਕਤੀ ਨੂੰ ਹੋ ਜਾਵੇ ਤਾਂ ਇਹ ਦਿਲ, ਗੁਰਦੇ, ਬੀ.ਪੀ ਆਦਿ ਬਿਮਾਰੀ ਨੂੰ ਆਪਣੇ ਨਾਲ ਲਾ ਲੈਦੀਆਂ ਹਨ। ਇਸ ਲਈ ਇਨ੍ਹਾਂ ਬਿਮਾਰੀਆਂ ਤੋ ਬਚਣ ਲਈ ਜਰੂਰੀ ਹੈ ਕਿ ਅਸੀ ਆਪਣੀ ਜਿੰਦਗੀ ਜਿਊਣ ਦਾ ਤਰੀਕਾ ਠੀਕ ਕਰੀਏ, ਮਾਨਸਿਕ ਤਨਾਅ ਤੋਂ ਬਚੀਏ ਅਤੇ ਵਿਸ਼ੇਸ ਕਰਕੇ ਪੇਟ ਦੇ ਮੋਟਾਪੇ ਤੋਂ ਬਚੀਏ ਇਸ ਮੌਕੇ ਤੇ ਡਾ.ਮੁਹੰਮਦ ਸ਼ਬੀਰ ਨੇ ਵੀ ਸਾਰੇ ਹਾਜ਼ਰੀਨ ਨੂੰ ਸਿਹਤਮੰਦ ਜੀਵਨ ਜਿਊਣ ਦੇ ਢੰਗ ਦੱਸੇ।
ਰੋਟਰੀ ਕਲੱਬ ਦੇ ਪ੍ਰਧਾਨ ਰਾਸ਼ਿਦ ਸ਼ੇਖ ਨੇ ਕਲੱਬ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ।ਪੀ.ਏ.ਜੀ ਉਸਮਾਨ ਸਿੱਦੀਕੀ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ.ਫਰਹਾ ਨਾਵੇਦ, ਮੁਹੰਮਦ ਰਫੀਕ, ਡਾ. ਮੁਹੰਮਦ ਰਫੀ, ਐਡਬੋਕੇਟ ਇਜ਼ਾਜ਼ ਆਲਮ, ਐਡਬੋਕੇਟ ਸਲੀਮ, ਮੁਹੰਮਦ ਯਾਸੀਨ ਜੁਬੈਰੀ, ਅਬਦੁੱਲ ਸਤਾਰ ਐੱਮ.ਡੀ.ੳ ,ਪ੍ਰਿੰਸੀਪਲ ਜ਼ੋਹਰਾ ਸੱਤਾਰ, ਸਕੱਤਰ ਮੁਹੰਮਦ ਜਮੀਲ, ਕੈਸ਼ੀਅਰ ਨਿਸਾਰ ਅਹਿਮਦ ਥਿੰਦ, ਅਬਦੁੱਲ ਹਲੀਮ ਐੱਮ.ਡੀ. ੳ ਮਿਲਕੋਵੈਲ, ਐਡਬੋਕੇਰ ਸਾਕਿਬ ਅਲੀ ਖਾਨ, ਤਨਵੀਕ ਸ਼ੇਖ, ਅਨਵਾਰ ਚੌਹਾਨ, ਇੰਸਪੈਕਟਰ ਅਬਦੁੱਲ ਸੱਤਾਰ, ਤਾਹਿਰ ਰਾਣਾ, ਮੁਹੰਮਦ ਨਸੀਮਐਮ ਸੀ ਅਤੇ ਮੁਅੱਜਮ ਅਲੀ ਵੀ ਹਾਜ਼ਰ ਸਨ।