ਰੂਪਨਗਰ ਹਲਕੇ ਦੀਆਂ ਪੰਚਾਇਤਾਂ ਅਤੇ ਨਗਰ ਕੌਸਲ ਨੂੰ ਜਲਦ ਮਿਲਣਗੇ ਗਰਾਂਟਾਂ ਦੇ ਗੱਫੇ - ਵਿਸਕੀ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 30 ਨਵੰਬਰ 2021- ਰੂਪਨਗਰ ਵਿਧਾਨ ਸਭਾ ਹਲਕੇ ਦੀਆਂ ਪੰਚਾਇਤਾਂ ਅਤੇ ਰੂਪਨਗਰ ਨਗਰ ਕੌਸਲ ਨੂੰ ਆਉਣ ਵਾਲੇ ਦਿਨਾਂ ਵਿੱਚ ਗਰਾਂਟਾਂ ਦੇ ਖੁਲ੍ਹੇ ਗੱਫੇ ਮਿਲਣਗੇ। ਇਸ ਗੱਲ ਦਾ ਅੱਜ ਇੱਥੇ ਪ੍ਰਗਟਾਵਾ ਕਰਦੇ ਹੋਏ ਸੂਖਵਿੰਦਰ ਸਿੰਘ ਵਿਸਕੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਰੂਪਨਗਰ ਨੇ ਕਿਹਾ ਕਿ ਉਨ੍ਹਾਂ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਕੇ ਵਿਧਾਨ ਸਭਾ ਹਲਕਾ ਰੂਪਨਗਰ ਵਿੱਚ ਵਿੱਚ ਪੈਂਦੇ ਬਲਾਕ ਰੂਪਨਗਰ ਦੀਆਂ 88 ਪੰਚਾਇਤਾਂ, ਬਲਾਕ ਨੂਰਪੁਰ ਬੇਦੀ ਬਲਾਕ ਦੀਆਂ 137 ਪੰਚਾਇਤਾਂ ਅਤੇ ਰੂਪਨਗਰ ਨਗਰ ਕੌਸਲ ਦੇ 21 ਵਾਰਡਾਂ ਨੂੰ ਗਰਾਂਟਾਂ ਦੇਣ ਸਬੰਧੀ ਬੇਨਤੀ ਕੀਤੀ ਸੀ। ਵਿਸਕੀ ਨੇ ਕਿਹਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਜਲਦ ਹੀ ਹਲਕਾ ਰੂਪਨਗਰ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਜਾਰੀ ਕਰ ਦਿੱਤੀਆਂ ਜਾਣਗੀਆ।
ਉਨ੍ਹਾਂ ਕਿਹਾ ਜਲਦ ਹੀ ਰੂਪਨਗਰ ਹਲਕੇ ਦੇ ਸਾਰੇ ਪਿੰਡਾਂ ਅਤੇ ਰੂਪਨਗਰ ਨਗਰ ਕੌਸਲ ਲਈ ਗਰਾਂਟਾਂ ਜਾਰੀ ਹੋ ਰਹੀਆਂ ਹਨ, ਜਿਸ ਨਾਲ ਰੂਪਨਗਰ ਹਲਕੇ ਦੇ ਵਿਕਾਸ ਕਾਰਜਾਂ ਨੂੰ ਹੁਲਾਰਾ ਮਿਲੇਗਾ। ਅੱਜ ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆ ਚੇਅਰਮੈਨ ਪੀਆਰਟੀਸੀ, ਅਸਵਨੀ ਸ਼ਰਮਾ ਨੂਰਪੁਰਬੇਦੀ,ਸੁਰਿੰਦਰ ਸਿੰਘ ਹਰੀਪੁਰ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਰੂਪਨਗਰ, ਦੇਸ ਰਾਜ ਸੈਣੀ, ਪੋਮੀ ਸੋਨੀ ਆਦਿ ਵੀ ਹਾਜ਼ਰ ਸਨ।