ਮੈਰੀਟੋਰੀਅਸ ਸਕੂਲ ਮੋਹਾਲੀ ਦੀਆਂ ਵਿਦਿਆਰਥਣਾਂ ਨੇ ਪ੍ਰਾਪਤ ਕੀਤੀ ਸਕਾਲਰਸ਼ਿਪ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ 30 ਨਵੰਬਰ, 2021- ਮੈਰੀਟੋਰੀਅਸ ਸਕੂਲ ਦੀਆਂ ਵਿਦਿਆਰਥਣਾਂ ਅਮਨਦੀਪ ਕੌਰ ਗਾਇਡ ਅਧਿਆਪਕ ਅਮਨਜੋਤ ਕੌਰ ਅਤੇ ਨਵਦੀਪ ਕੌਰ ਗਾਇਡ ਅਧਿਆਪਕ ਰਮਨਜੀਤ ਕੌਰ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਬਿੰਦਰ ਕਰਨਾਟਕ 'ਕੌਣ ਬਣੇਗਾ ਇੰਜੀਨੀਅਰ' ਪ੍ਰਤੀਯੋਗਤਾ ਵਿੱਚ ਭਾਗ ਲੈ ਕੇ ਗੁਰਸਿੱਖ ਫੈਮਿਲੀ ਸਕਾਲਰਸ਼ਿਪ ਪ੍ਰਾਪਤ ਕਰਕੇ ਕੋਰਸ ਬੀ. ਟੈਕ (ਸੀ. ਐਸ. ਈ) ਅਤੇ ਬੀ. ਟੈਕ (ਏ. ਆਈ) ਵਿੱਚ ਦਾਖ਼ਲਾ ਹਾਸਿਲ ਕੀਤਾ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਿਤੂ ਸ਼ਰਮਾ , ਗਾਇਡ ਅਧਿਆਪਕ ਅਤੇ ਸਮੂਹ ਸਟਾਫ਼ ਵੱਲੋਂ ਬੱਚਿਆਂ ਨੂੰ ਵਧਾਈ ਦਿੱਤੀ ਗਈ।