ਚੰਨੀ ਨੇ ਮੋਦੀ ਨੂੰ ਲਿਖੀ ਚਿੱਠੀ, ਸੁਖਬੀਰ ਨੇ ਸੇਧਿਆ ਨਿਸ਼ਾਨਾ
ਚੰਡੀਗੜ੍ਹ, 30 ਨਵੰਬਰ 2021 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਗਈ ਚਿੱਠੀ 'ਤੇ ਤਿੱਖਾ ਹਮਲਾ ਕੀਤਾ ਹੈ। ਸੁਖਬੀਰ ਬਾਦਲ ਨੇਟਵੀਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਕਰਜ਼ ਮੁਆਫ਼ੀ ਦਾ ਵਾਅਦਾ ਕਿਸ ਨੇ ਕੀਤਾ ਸੀ ਕੇਂਦਰ ਜਾਂ ਕਾਂਗਰਸ ਨੇ ?
ਕੀ ਕਾਂਗਰਸ ਦੇ ਮੈਨੀਫੈਸਟੋ ਨੂੰ ਬੀ.ਜੇ.ਪੀ. ਵਿੱਤੀ ਤੌਰ 'ਤੇ ਸਪੋਰਟ ਕਰ ਰਹੀ ਹੈ, ਅਸੀਂ ਜਾਣਦੇ ਹਾਂ ਕਿ ਕਿਹੜੀਆਂ ਸੀਕ੍ਰੇਟ ਡੀਲਸ ਹੋਈਆਂ ਪਰ ਏਨੀ ਬੇਸ਼ਰਮੀ ਦਿਖਾਉਣ ਦੀ ਕੀ ਲੋੜ ਸੀ ? ਸਾਰੇ ਜਾਣਦੇ ਨੇ ਕਿ ਕਾਂਗਰਸ ਝੂਠ ਬੋਲਣ ਵਾਲਿਆਂ ਦੀ ਪਾਰਟੀ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਸਿਰਫ਼ 50 ਫ਼ੀਸਦੀ ਗੱਲਾਂ ਤੇ ਹੀ ਭਰੋਸਾ ਕਰ ਸਕਦੇ ਹਨ। ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ 3 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੇ ਉਨ੍ਹਾਂ ਦੇ ਵਾਅਦੇ 'ਚੋਂ 1.5 ਰੁਪਏ ਪ੍ਰਤੀ ਯੂਨਿਟ ਕੇਂਦਰ ਦੇਵੇ ਇਹ ਵੀ ਮੁੱਖ ਮੰਤਰੀ ਚੰਨੀ ਦੀ ਅਗਲੀ ਡਿਮਾਂਡ ਹੋਣੀ ਹੈ।