ਇੰਟਰਨੈਸ਼ਨਲ ਵੈਸ ਫੈਡਰੇਸਨ ਵੱਲੋਂ ਡਾ. ਸੰਜੀਵ ਗੋਇਲ ਨੂੰ ਸਨਮਾਨਿਤ ਕੀਤਾ ਗਿਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 30 ਨਵੰਬਰ 2021 - ਮਹਾਤਮਾ ਗਾਂਧੀ ਟ੍ਰੇਨਿੰਗ ਇੰਸਟੀਚਿਊਟ ਸੈਕਟਰ 26 ਚੰਡੀਗੜ ਵਿਖੇ ਇੰਟਰਨੈਸ਼ਨਲ ਵੈਸ ਫੈਡਰੇਸਨ ਪੰਜਾਬ ਇਕਾਈ ਵੱਲੋਂ ਕਰਵਾਏ ਗਏ ਓ ਪੀ ਜਿੰਦਲ ਐਵਾਰਡ ਸਮਾਗਮ 'ਚ ਫਰੀਦਕੋਟ ਦੇ ਆਈ ਸਰਜਨ ਡਾਕਟਰ ਸੰਜੀਵ ਗੋਇਲ ਪ੍ਰਧਾਨ ਲਾਇਨ ਕਲੱਬ (ਵਿਸ਼ਾਲ) ਫਰੀਦਕੋਟ ਨੂੰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਕਰਕੇ ਅਤਿ ਵਿਸਸ਼ਿਟ ਸੱਜਣ ਵਜੋਂ ਸਨਮਾਨਿਤ ਕੀਤਾ ਗਿਆ |
ਇਹ ਸਮਾਗਮ ਯੂ ਪੀ ਐਸ ਈ ਵੱਲੋਂ ਲਏ ਜਾਂਦੀ ਪ੍ਰੀਖਿਆ ਸਿਵਲ ਸਰਵਿਸ 'ਚ ਵੈਸ ਸਮਾਜ ਦੇ ਸਫਲ ਰਹੇ ਵਿਦਿਆਰਥੀਆਂ ਨੂੰ ਵੈੱਸਟ ਸਮਾਜ ਵੱਲੋਂ ਓ.ਪੀ.ਜਿੰਦਲ ਅਵਾਰਡ ਨਾਲ ਸਨਮਾਨਿਤ ਕਰਨ ਅਤੇ ਪਰਿਵਾਰ ਮਿਲਣ ਲਈ ਕਰਵਾਇਆ ਗਿਆ | ਪੰਜਾਬ ਰਾਜ ਫੈਡਰੇਸਨ ਦੇ ਪ੍ਰਧਾਨ ਸ੍ਰੀ ਸੁਰਿੰਦਰ ਸਿੰਗਲਾ ਜੀ ਨੇ ਆਏ ਹੋਏ ਮੁੱਖ ਮਹਿਮਾਨ ਪੰਜਾਬ ਭਰ ਦੇ ਜ਼ਿਲਿਆ ਤੋਂ ਆਏ ਪ੍ਰਧਾਨਾਂ ਨੂੰ ਅਤੇ ਲੋਭੀ ਜਿੰਦਲ ਐਵਾਰਡ ਨਾਲ ਸਨਮਾਨਿਤ ਹੋਣ ਵਾਲੇ 2020 ਸਿਵਲ ਸਰਵਿਸ ਦੇ ਸਫਲ ਰਹੇ ਵਿਦਿਆਰਥੀਆਂ ਨੂੰ ਜੀ ਆਇਆ ਆਖਿਆ ਅਤੇ ਮੰਚ ਸੰਚਾਲਨ ਬਹੁਤ ਹੀ ਖੂਬਸੂਰਤੀ ਨਾਲ ਕੀਤਾ | ਵਧੀਕ ਮੁੱਖ ਸਕੱਤਰ ਦਿੱਲੀ ਸਰਕਾਰ ਆਈ.ਏ.ਐਸ ਸ੍ਰੀ ਪ੍ਰਵੀਨ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ |
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾ-ਮੁਕਤ ਜਸਟਿਸ ਆਰ ਕੇ ਗਰਗ, ਆਈ ਏ ਐਸ ਸ੍ਰੀ ਬੀ ਸੀ ਗੁਪਤਾ, ਸ੍ਰੀ ਜੈ ਬੀ ਗੋਇਲ ਸੇਵਾ-ਮੁਕਤ ਆਈ ਏ ਐਸ, ਅਗਰਵਾਲ ਭਲਾਈ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਸ੍ਰੀ ਮਨੋਜ ਅਗਰਵਾਲ, ਆਲ ਇੰਡੀਆ ਅੱਗਰਵਾਲ ਕਾਨਫਰੰਸ ਅਤੇ ਸੰਸਥਾ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਸੌਰਭ ਗਰਗ, ਜਨਰਲ ਸਕੱਤਰ ਹਰਕੇਸ ਮਿੱਤਰ, ਰਿਟਾਇਰਡ ਐਡੀਸਨਲ ਸੈਸਨ ਜੱਜ ਸ੍ਰੀ ਬੀ ਆਰ ਗਰਗ, ਸਾਬਕਾ ਵਧੀਕ ਐਡਵੋਕੇਟ ਜਨਰਲ ਪੰਜਾਬ ਸ੍ਰੀ ਜਗਮੋਹਨ ਬਾਂਸਲ, ਐਡਵੋਕੇਟ ਪੰਜਾਬ ਹਾਈਕੋਰਟ ਸ੍ਰੀ ਰਕੇਸ ਅਗਰਵਾਲ, ਪ੍ਰਸਿੱਧ ਭੱਠਾ ਵਪਾਰੀ ਸ੍ਰੀ ਸਾਧੂ ਰਾਮ ਗੋਇਲ, ਯੁਵਾ ਪ੍ਰਭਾਰੀ ਸੰਨੀ ਗਰਗ, ਸਹਿ ਪ੍ਰਭਾਰੀ ਡਾਕਟਰ ਸਾਹਿਲ ਮਿੱਤਲ, ਡਾਕਟਰ ਕੀਰਤੀ ਗੋਇਲ, ਮੋਹਾਲੀ ਦੇ ਜਿ, ਪਟਿਆਲਾ ਦੇ ਪ੍ਰਧਾਨ ਸ੍ਰੀ ਧੀਰਜ ਗਰਗ, ਦਾ ਵੀ ਪ੍ਰੋਗਰਾਮ ਦੀ ਕਾਮਯਾਬੀ ਵਿੱਚ ਵਿਸੇਸ ਯੋਗਦਾਨ ਰਿਹਾ |
ਯੂਪੀਐਸਸੀ ਵਿੱਚ ਸਫਲ ਰਹੇ ਸ੍ਰੀ ਸਾਰਥਕ ਅਗਰਵਾਲ ਰੈਂਕ 17 ਗੁਰੁਗ੍ਰਮ, ਪੂਜਾ ਗੁਪਤਾ ਰੈਂਕ 42 ਨਵੀਂ ਦਿੱਲੀ, ਅਕਸਿ ਗੁਪਤਾ ਰੈਂਕ 69 ਬਰਾਰਾ, ਆਯੁਸ ਗੁਪਤਾ ਰੈਂਕ 74 ਪੰਚਕੂਲਾ, ਅਨਮੋਲ ਗੁਪਤਾ ਰੈਂਕ 91ਪੰਚਕੂਲਾ, ਮਹਿਕ ਮਿੱਤਲ ਰੈਂਕ 140 ਡੇਰਾਬੱਸੀ, ਇਸਾਂਤ ਗੁਪਤਾ ਰੈਂਕ215 ਨਵੀਂ ਦਿੱਲੀ, ਅਦਿਤਿਆ ਬਾਂਸਲ ਆਈ ਪੀ ਐਸ ਸੰਗਰੂਰ, ਮੋਗਾ ਤੋਂ ਆਈ ਏ ਐੱਸ ਰਿਤਿਕਾ ਜਿੰਦਲ, ਸ੍ਰੀ ਅੰਮਿ੍ਤਸਰ ਸਾਹਿਬ ਤੋਂ ਆਈ ਏ ਐਸ ਰੁਪੈ ਅੱਗਰਵਾਲ, ਬੰਦੀ ਤੋਂ ਮੁਸਕਾਨ ਜਿੰਦਲ ਆਈ ਐੱਫ ਐਸ, ਨੂੰ ਓ ਪੀ ਜਿਨਾਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਸਮਾਰੋਹ ਦੀ ਸਮਾਪਤੀ ਰਾਸਟਰੀ ਗਾਣ ਨਾਲ ਕੀਤੀ ਗਈ |