ਬਾਲ ਮੈਗਜ਼ੀਨ ਨੰਨੇ ਹੱਥ ਭਾਗ-2 ਨੂੰ ਜਸਕਰਨ ਰੋਮਾਣਾ ਬੀ.ਪੀ.ਈ.ਓ ਨੇ ਰਿਲੀਜ਼ ਕੀਤਾ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 30 ਨਵੰਬਰ 2021 - ਸਰਕਾਰੀ ਪ੍ਰਾਇਮਰੀ ਸਕੂਲ ਜੀਵਨਵਾਲਾ ਦੇ ਹੈੱਡ ਟੀਚਰ ਨਿਰਮਲਜੀਤ ਕੌਰ ਦੀ ਅਗਵਾਈ 'ਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਤਿਆਰ ਕੀਤੇ ਬਾਲ ਮੈਗਜ਼ੀਨ 'ਨੰਨੇ ਹੱਥ ਭਾਗ-2' ਨੂੰ ਜਸਕਰਨ ਸਿੰਘ ਰੋਮਾਣਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਬਲਾਕ ਫ਼ਰੀਦਕੋਟ-2 ਨੇ ਰਿਲੀਜ਼ ਕੀਤਾ | ਇਸ ਮੌਕੇ ਉਨ੍ਹਾਂ ਸਕੂਲ ਮੁਖੀ, ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਉਪਰਾਲੇ ਦੀ ਵਧਾਈ ਦਿੱਤੀ | ਇਸ ਮੌਕੇ ਰਾਜੀਵ ਮਹਿਤਾ ਬੀ.ਐੱਮ.ਟੀ, ਸਕੂਲ ਅਧਿਆਪਕਾਂ 'ਚੋਂ ਮੋਨਿਕਾ ਮਿੱਤਲ, ਪਿੰਦਰ ਕੌਰ ਬਰਾੜ, ਪ੍ਰਭਜੋਤ ਕੌਰ, ਕਮਲਜੀਤ ਕੌਰ, ਰਮਨਦੀਪ ਕੌਰ, ਮਨਜੀਤ ਕੌਰ, ਮਨਿੰਦਰ ਸਿੰਘ, ਵੀਰਪਾਲ ਕੌਰ, ਸਿੱਖਿਆ ਪ੍ਰੋਵਾਈਡਰ ਸੁਖਜਿੰਦਰ ਕੌਰ, ਵਲੰਟੀਅਰ ਸੁਨੀਤਾ ਰਾਣੀ, ਅਰਾਧਨਾ ਟਾਂਕ ਹਾਜ਼ਰ ਸਨ |