ਅਕਾਲੀਆਂ ਨੇ ਦੋਵੇਂ ਹੱਥੀਂ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਕੁਟਿਆ - ਢਿੱਲੋਂ
ਹਰੀਸ਼ ਕਾਲੜਾ
- ਪੰਜਾਬ ਦਾ ਵਿਕਾਸ ਕਾਂਗਰਸ ਦੇ ਹੱਥ ਵਿਚ ਸੁਰੱਖਿਅਤ
ਰੂਪਨਗਰ 30 ਨਵੰਬਰ 2021: ਅਕਾਲੀਆਂ ਨੇ ਹਮੇਸ਼ਾਂ ਸੱਤਾ ਵਿੱਚ ਆ ਕੇ ਪੰਜਾਬ ਤੇ ਪੰਜਾਬੀਆਂ ਨੂੰ ਦੋਵੇਂ ਹੱਥੀਂ ਲੁਟਿਆ ਤੇ ਕੁਟਿਆ ਹੈ ਇਥੇ ਹੀ ਬਸ ਨਹੀਂ ਆਪਣੇ ਆਪ ਨੂੰ ਪੰਥਕ ਹਿੱਤਾਂ ਦੇ ਰਾਖੇ ਅਖਵਾਉਣ ਵਾਲੇ ਅਕਾਲੀ ਦਲ ਦੇ ਰਾਜ ਵਿਚ ਸਾਡੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੋਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਤੋਂ ਪਾਸ ਵੱਟਣ ਨਾਲ ਉਹਨਾਂ ਦਾ ਅਖੌਤੀ ਪੰਥਕ ਚਿਹਰਾ ਵੀ ਪੰਜਾਬ ਦੇ ਲੋਕਾਂ ਸਾਹਮਣੇ ਨੰਗਾ ਹੋਇਆ ਹੈ।
ਉਕਤ ਸ਼ਬਦ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰ ਬਰਿੰਦਰ ਸਿੰਘ ਢਿੱਲੋਂ ਵੱਲੋਂ ਰੋਪੜ ਹਲਕੇ ਦੇ ਪਿੰਡ ਹੁਸੈਨਪੁਰ,ਲਾਡਲ,ਬੇਰਮਪੁਰ,ਮਲਕਪੁਰ,ਨਵਾਂ ਮਲਕਪੁਰ,ਦੁੱਗਰੀ,ਅਹਿਮਦਪੁਰ ਅਤੇ ਅਲੀਪੁਰ ਵਿਖੇ ਆਪਣੀ ਮੁਹਿੰਮ િਸਫ਼ਰ ਮਿੱਟੀ ਤੋਂ ਦਿਲਾਂ ਤਕિ ਦੀ ਪੈਦਲ ਯਾਤਰਾ ਦੌਰਾਨ ਪਿੰਡਾਂ ਦੇ ਲੋਕਾਂ ਨੂੰ ਅਖੌਤੀ ਪੰਥਕ ਪਾਰਟੀਆਂ ਦੇ ਅਸਲ ਚਿਹਰੇ ਦੀ ਤਸਵੀਰ ਦਿਖਾਉਂਦਿਆਂ ਸਾਂਝੇ ਕੀਤੇ। ਉਹਨਾਂ ਕਿਹਾ ਕਿ ਲੋਕ ਪੰਜਾਬ ਦਾ ਵਿਕਾਸ ਕਾਂਗਰਸ ਦੇ ਹੱਥਾਂ ਵਿੱਚ ਸੁਰੱਖਿਅਤ ਹੋਣ ਕਰਕੇ ਮੁੜ 2022 ਵਿੱਚ ਕਾਂਗਰਸ ਦੀ ਸਰਕਾਰ ਬਣਾਉਣਗੇ ਅਤੇ ਹਲਕਾ ਰੂਪਨਗਰ ਤੋਂ ਰਿਕਾਰਡਤੋੜ ਜਿੱਤ ਦਰਜ ਕਰਵਾਕੇ ਵਿਕਾਸ ਦਾ ਰਾਹ ਪੱਧਰ ਕਰਨਗੇ।ਇਸ ਮੁਹਿੰਮ ਤਹਿਤ ਉਹਨਾਂ ਪਿੰਡਾਂ ਦੇ ਬਜ਼ੁਰਗਾਂ,ਨੌਜਵਾਨਾਂ ਅਤੇ ਘਰੇਲੂ ਔਰਤਾਂ ਨੂੰ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਿਆ ਅਤੇ ਉਹਨਾਂ ਦੇ ਸਾਰਥਕ ਹੱਲ ਕਰਨ ਦਾ ਭਰੋਸਾ ਦਿਵਾਇਆ।
ਇਸ ਸਫ਼ਰ ਵਿਚ ਉਹਨਾਂ ਨਾਲ ਚੇਅਰਮੈਨ ਮੇਵਾ ਸਿੰਘ ਗਿੱਲ,ਕਰਮ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ,ਰਾਜੇਸ਼ ਕੁਮਾਰ ਸੀ.ਮੀਤ ਪ੍ਰਧਾਨ,ਸਰਪੰਚ ਪਰਮਜੀਤ ਸਿੰਘ ਮਲਕਪੁਰ,ਸਰਪੰਚ ਅਜਮੇਰ ਸਿੰਘ ਲੋਧੀ ਮਾਜਰਾ,ਸਰਪੰਚ ਖਲੀ ਬਹਿਰਾਮਪੁਰ, ਅਮਨਦੀਪ ਸਿੰਘ ਲਾਲੀ ਘਨੌਲੀ,ਐਡਵੋਕੇਟ ਰਾਜੀਵ ਸ਼ਰਮਾ,ਗੁਰਮੀਤ ਰਿੰਕੂ ,ਗੁਰਜੰਟ ਸਿੰਘ,ਰਮਨ ਸੰਧੂ,ਅੰਕਿਸ਼,ਦਿਲਪ੍ਰੀਤ ਸਿੰਘ ਅਤੇ ਪਿੰਡਾਂ ਦੇ ਮੋਹਤਬਰ ਆਗੂ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।