ਅਮਰਦੀਪ ਕਾਲਜ ਦਾ ਫੁੱਟਬਾਲ ਵਿੱਚ ਯੂਨੀਵਰਸਿਟੀ ਵਿਚੋਂ ਤੀਸਰਾ ਸਥਾਨ
ਨਵਾਂ ਸ਼ਹਿਰ, 30 ਨਵੰਬਰ 2021 - ਪਿਛਲੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਸਮਾਪਤ ਹੋਏ ਅੰਤਰ-ਕਾਲਜ ‘ਬੀ’ ਡਿਵੀਜ਼ਨ ਫੁੱਟਬਾਲ ਮੁਕਾਬਲਿਆਂ ਵਿੱਚ ਅਮਰਦੀਪ ਕਾਲਜ, ਮੁਕੰਦਪੁਰ ਦੀ ਟੀਮ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਪਹਿਲਾਂ ਮੁਕੰਦਪੁਰ ਕਾਲਜ ਨੇ ਨਾੱਕ ਆਊਟ ਮੁਕਾਬਲਿਆਂ ਵਿੱਚ ਸੀ.ਟੀ. ਕਾਲਜ, ਸ਼ਾਹਕੋਟ ਅਤੇ ਜੀ.ਐੱਨ.ਐੱਨ. ਕਾਲਜ, ਨਕੋਦਰ ਦੇ ਗਰੁੱਪ ਵਿਚੋਂ ਲੀਗ ਲਈ ਕੁਆਲੀਫਾਈ ਕੀਤਾ ਅਤੇ ਬਾਅਦ ਵਿੱਚ ਲੀਗ ਵਿੱਚ ਪਹੁੰਚੀਆਂ ਸਿਖ਼ਰਲੀਆਂ ਚਾਰ ਟੀਮਾਂ ਦੇ ਗਰੁੱਪ ਵਿੱਚ ਖਾਲਸਾ ਕਾਲਜ ਚਵਿੰਡਾ ਦੇਵੀ, ਐੱਸ.ਬੀ.ਡੀ.ਐੱਸ ਖਾਲਸਾ ਕਾਲਜ, ਡੁਮੇਲੀ ਅਤੇ ਆਰ.ਕੇ. ਆਰਿਆ ਕਾਲਜ, ਨਵਾਂਸ਼ਹਿਰ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ।
ਇਸ ਮੌਕੇ ਪ੍ਰਿੰਸੀਪਲ ਡਾ. ਗੁਰਜੰਟ ਸਿੰਘ ਨੇ ਖੇਡ ਇੰਚਾਰਜ ਪ੍ਰੋ. ਜਗਵਿੰਦਰ ਸਿੰਘ, ਟੀਮ ਕੋਚ ਸਰਬਜੀਤ ਸਿੰਘ, ਟੀਮ ਇੰਚਾਰਜ ਅਤੇ ਖਿਡਾਰੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ‘ਤੇ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਨੇ ਖਿਡਾਰੀਆਂ ਨੂੰ ਭਵਿੱਖ ਵਿੱਚ ਵੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਆ। ਕਾਲਜ ਬਾਨੀ ਸ. ਗੁਰਚਰਨ ਸਿੰਘ ਸ਼ੇਰਗਿੱਲ, ਪੀ.ਟੀ.ਏ ਵਾਈਸ ਚੇਅਰਮੈਨ ਸ. ਸੁਰਿੰਦਰ ਸਿੰਏਘ ਢੀਂਡਸਾ ਅਤੇ ਪ੍ਰੋ. ਸ਼ਮਸ਼ਾਦ ਅਲੀ ਨੇ ਵੀ ਖਿਡਾਰੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ‘ਤੇ ਮੁਬਾਰਕਬਾਦ ਦਿੱਤੀ।