ਮਾਂ ਬੋਲੀ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਭਾਸ਼ਣ ਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ
ਪਰਵਿੰਦਰ ਸਿੰਘ ਕੰਧਾਰੀ
- ਗਗਨਦੀਪ ਸ਼ਰਮਾ ਨੇ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕੀਤਾ
- ਭਾਸ਼ਣ ਮੁਕਾਬਲੇ 'ਚ ਕਿਰਨਦੀਪ ਕੌਰ ਲੰਭਵਾਲੀ ਤੇ ਅਵਨੂਰ ਕੌਰ ਕਿਲਾ ਨੌਂ ਨੇ ਬਾਜ਼ੀ ਮਾਰੀ
ਫ਼ਰੀਦਕੋਟ, 30 ਨਵੰਬਰ 2021 - ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਹਿ-ਵਿੱਦਿਅਕ ਮੁਕਾਬਲੇ ਅੱਜ ਪੰਜਾਬੀ ਵਿਸ਼ੇ ਦੇ ਜ਼ਿਲਾ ਮੈਂਟਰੀ ਗੁਰਪ੍ਰੀਤ ਸਿੰਘ ਰੂਪਰਾ ਸਟੇਟ ਐਵਾਰਡੀ ਦੀ ਦੇਖ-ਰੇਖ ਅੱਜ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕਰਵਾਏ ਗਏ | ਸਮਾਗਮ ਦੇ ਪ੍ਰਧਾਨਗੀ ਮੰਡਲ 'ਚ ਸ਼੍ਰੀ ਸੱਤਪਾਲ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਅਤੇ ਸ਼੍ਰੀ ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਾਮਲ ਹੋਏ |
ਸਤਿਕਾਰਿਤ ਮਹਿਮਾਨ ਵਜੋਂ ਪਿ੍ੰਸੀਪਲ ਭੁਪਿੰਦਰ ਸਿੰਘ ਬਰਾੜ ਸ਼ਾਮਲ ਹੋਏ | ਇਸ ਮੌਕੇ ਜ਼ਿਲਾ ਮੈਂਟਰ ਪੰਜਾਬੀ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਜ਼ਿਲਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਅੱਗੇ ਰਾਜ ਪੱਧਰ ਤੇ ਆਪਣੀ ਕਲਾ ਦਾ ਪ੍ਰਗਟਾਵਾ ਕਰਨਗੇ | ਇਸ ਤਰ੍ਹਾਂ ਸੁੰਦਰ ਲਿਖਾਈ ਮੁਕਾਬਲੇ 'ਚ ਭਾਗ ਲੈਣ ਵਾਲੇ ਅਧਿਆਪਕ ਸਾਹਿਬਾਨ ਦਾ ਵੀ ਰਾਜ ਪੱਧਰ ਤੇ ਮੁਕਾਬਲਾ ਹੋਵੇਗਾ |
ਇਸ ਮੌਕੇ ਦੋਹਾਂ ਜ਼ਿਲਾ ਸਿੱਖਿਆ ਅਫ਼ਸਰ ਅਧਿਕਾਰੀਆਂ ਸਮੂਹ ਅਧਿਆਪਕਾਂ ਤੇ ਬੱਚਿਆਂ ਨੂੰ ਪੰਜਾਬੀ ਸਪਤਾਹ ਸ਼ਾਨਦਾਰ ਢੰਗ ਨਾਲ ਮਨਾਉਣ ਤੇ ਵਧਾਈ ਦਿੰਦਿਆਂ ਕਿਹਾ ਸਾਨੂੰ ਆਪਣੇ ਸਾਹਿਤ ਨਾਲ ਸਬੰਧਤ ਵੱਧ ਤੋਂ ਵੱਧ ਕਿਤਾਬਾਂ ਪੜ ਕੇ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ | ਇਸ ਮੌਕੇ ਜ਼ਿਲਾ ਮੀਡੀਆ ਕੋਆਰਡੀਨੇਟਰ ਜਸਬੀਰ ਸਿੰਘ ਜੱਸੀ ਨੇ ਮੰਚ ਸੰਚਾਲਨ ਕਰਦਿਆਂ ਬੱਚਿਆਂ ਨੂੰ ਭਾਸ਼ਣ ਕਲਾ ਦੀ ਬਾਰੀਕੀਆਂ ਤੋਂ ਜਾਣੂ ਕਰਵਾਇਆ |
ਇਸ ਮੌਕੇ ਪਿ੍ੰਸੀਪਲ ਵਰਿੰਦਰ ਸਲਹੋਤਰਾ, ਡਾ.ਦਵਿੰਦਰ ਸੈਫ਼ੀ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਾਂਵਾਲੀ, ਜਸਬੀਰ ਸਿੰਘ ਜੱਸੀ ਇੰਚਾਰਜ਼ ਸਰਕਾਰੀ ਮਿਡਲ ਸਕੂਲ ਪੱਕਾ, ਸ਼੍ਰੀ ਧਰਮ ਪਾਲ ਈ.ਟੀ.ਟੀ,ਬਲਾਕ ਮੈਂਟਰ ਵਿੱਕੀ ਸਿੰਘ, ਲਖਵੀਰ ਸਿੰਘ, ਜਸਪ੍ਰੀਤ ਸਿੰਘ, ਦਾਰਾ ਸਿੰਘ, ਗਗਨਦੀਪ ਸ਼ਰਮਾ, ਅਧਿਆਪਕ ਸ਼ਮਿੰਦਰ ਮਾਨ, ਮਨਪ੍ਰੀਤ ਸਿੰਘ, ਜਤਿੰਦਰ ਸਿੰਘ, ਸਰਪਰਜਨ ਜੌਨ ਅਤੇ ਮਨਪ੍ਰੀਤ ਸਿੰਘ ਮੱਤਾ ਨੇ ਬਲਾਕ ਤੇ ਜ਼ਿਲਾ ਪੱਧਰੀ ਮੁਕਾਬਲਿਆਂ 'ਚ ਬਤੌਰ ਜੱਜ ਸੇਵਾਵਾਂ ਪ੍ਰਦਾਨ ਕੀਤੀਆਂ |
ਅੱਜ ਕਰਵਾਏ ਮੁਕਾਬਲਿਆਂ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ: ਭਾਸ਼ਣ ਮਿਡਲ ਵਰਗ 'ਚ ਕਿਰਨਦੀਪ ਕੌਰ ਸਰਕਾਰੀ ਮਿਡਲ ਸਕੂਲ ਲੰਭਵਾਲੀ ਨੇ ਪਹਿਲਾ, ਮਨਵੀਰ ਕੌਰ ਸਰਕਾਰੀ ਮਿਡਲ ਸਕੂਲ ਮਹਿਮੂਆਣਾ ਨੇ ਦੂਜਾ ਅਤੇ ਮਨਤਿ੍ਪਤ ਕੌਰ ਸਰਕਾਰੀ ਕੰਨਿਆ ਸੀ.ਸੈ.ਸਕੂਲ ਕੋਟਕਪੂਰਾ ਨੇ ਤੀਜਾ ਸਥਾਨ ਹਾਸਲ ਕੀਤਾ | ਭਾਸ਼ਣ ਸੀਨੀਅਰ ਵਰਗ 'ਚ ਅਵਨੂਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਨੌਂ ਨੇ ਪਹਿਲਾ, ਮੇਹਰਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ ਨੇ ਦੂਜਾ ਅਤੇ ਬਿੱਟੂ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਪੰਜਰਾਈਕਲਾਂ ਨੇ ਤੀਜਾ ਸਥਾਨ ਹਾਸਲ ਕੀਤਾ | ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ 'ਚ ਗਗਨਦੀਪ ਸ਼ਰਮਾ ਪੰਜਾਬੀ ਮਾਸਟਰ ਸਰਕਾਰੀ ਹਾਈ ਸਕੂਲ ਵਾੜਾ ਭਾਈਕਾ ਨੇ ਪਹਿਲਾ, ਰਮਨਦੀਪ ਕੌਰ ਸਰਕਾਰੀ ਮਿਡਲ ਸਕੂਲ ਠਾੜਾ ਨੇ ਦੂਜਾ ਅਤੇ ਕੁਲਵਿੰਦਰ ਕੌਰ ਸਰਕਾਰੀ ਹਾਈ ਸਕੂਲ ਕਾਉਣੀ ਨੇ ਤੀਜਾ ਸਥਾਨ ਹਾਸਲ ਕੀਤਾ |