← ਪਿਛੇ ਪਰਤੋ
ਖੱਟਰ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਜਾਰੀ, ਇਸ ਮਾਮਲੇ ’ਤੇ ਫੈਸਲਾ ਸੰਭਵ ਚੰਡੀਗੜ੍ਹ, 3 ਦਸੰਬਰ, 2021: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਇਸ ਸਮੇਂ ਮੁੱਖ ਮੰਤਰੀ ਰਿਹਾਇਸ਼ ’ਤੇ ਚਲ ਰਹੀ ਹੈ। ਮੀਟਿੰਗ ਵਿਚ ਗੁਰਨਾਮ ਚੜੂਨੀ ਤੋਂ ਇਲਾਵਾ ਹੋਰ ਸਰਕਾਰ ਪੱਖੀ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰ ਤੇ ਹਰਿਆਣਾ ਸਰਕਾਰ ਇਸ ਕੋਸ਼ਿਸ਼ ਵਿਚ ਹਨ ਕਿ ਭਲਕੇ 4 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਹੋਣ ਵਾਲੀ ਮੀਟਿੰਗ ਵਿਚ ਕਿਸਾਨ ਮੋਰਚਾ ਖਤਮ ਕਰਨ ਦਾ ਫੈਸਲਾ ਲਏ ਜਾਣ ਦੇ ਹਾਲਾਤ ਪੈਦਾ ਕੀਤੇ ਜਾਣ ਤੋਂ ਜੋ ਖੇਤੀ ਕਾਨੂੰਨ ਰੱਦ ਹੋਣ ਤੇ ਕੇਂਦਰ ਸਰਕਾਰ ਵੱਲੋਂ ਐਮ ਐਸ ਪੀ ਬਾਰੇ ਕਮੇਟੀ ਵਿਚ ਕਿਸਾਨ ਆਗੂਆਂ ਨੂੰ ਸ਼ਾਮਲ ਕਰਨ ਲਈ 5 ਆਗੂਆਂ ਦੇ ਨਾਂ ਮੰਗੇ ਜਾਣ ਦੇ ਮੱਦੇਨਜ਼ਰ ਪੈਦਾ ਹੋਏ ਹਾਲਾਤ ਵਿਚ ਸਭ ਕੁਝ ਸੁਖਾਵੇਂ ਮਾਹੌਲ ਵਿਚ ਨਿਬੜ ਸਕੇ। ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਹੀ ਉਹਨਾਂ 5 ਆਗੂਆਂ ਦੇ ਨਾਂ ਤੈਅ ਹੋਣਗੇ ਜੋ ਐਮ ਐਸ ਪੀ ਬਾਰੇ ਕਮੇਟੀ ਵਿਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਖੱਟਰ ਸਰਕਾਰ ਕਿਸਾਨਾਂ ਦੇ ਖਿਲਾਫ ਦਰਜ ਹੋਏ ਕੇਸ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਇਸ ਵੇਲੇ ਮੀਟਿੰਗ ਕਰ ਰਹੀ ਹੈ ਜਿਸਦੀ ਅਗਵਾਈ ਆਪ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰ ਰਹੇ ਹਨ।
Total Responses : 267