ਸਰਕਾਰੀ ਕੰਨਿਆ ਸੀ.ਸੈ.ਸਕੂਲ ਫ਼ਰੀਦਕੋਟ ਵਿਖੇ ਮਾਤ ਭਾਸ਼ਾ ਦਿਵਸ ਮਨਾਇਆ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫ਼ਰੀਦਕੋਟ, 4 ਦਸੰਬਰ 2021 -ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਫ਼ਰੀਦਕੋਟ ਵਿਖੇ ਮਾਤ ਭਾਸ਼ਾ ਦਿਵਸ ਮਨਾਇਆ ਗਿਆ । ਇਸ ਮੌਕੇ ਪੰਜਾਬ ਦੇ ਉੱਘੇ ਸਾਹਿਤਕਾਰ, ਰੰਗਕਰਮੀ ਅਤੇ ਪਿ੍ੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਨੇ ਮਾਤ ਭਾਸ਼ਾ ਵਿਸ਼ੇ ਤੇ ਇੱਕ ਵਿਸ਼ੇਸ਼ ਭਾਸ਼ਣ ਦਿੱਤਾ।| ਇਸ ਮੌਕੇ ਉਨ੍ਹਾਂ ਮਾਤ ਭਾਸ਼ਾ ਦਾ ਜੀਵਨ 'ਚ ਮਹੱਤਵ ਦੱਸਦੇ ਹੋਏ, ਅਪੀਲ ਕੀਤੀ ਕਿ ਸਾਨੂੰ ਆਪਣੇ ਕੰਮ ਮਾਤ ਭਾਸ਼ਾ 'ਚ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਮਾਤ ਭਾਸ਼ਾ 'ਚ ਕੋਈ ਕੰਮ ਕੀਤਾ ਜਾਵੇ ਉਹ ਉੱਤਮ ਦਰਜੇ ਦਾ ਕੰਮ ਹੁੰਦਾ ਹੈ | ਆਪਣੇ ਭਾਸ਼ਣ ਦੌਰਾਨ ਉਨ੍ਹਾਂ ਉੱਚ ਕੋਟੀ ਦੇ ਸਾਹਿਤਕਾਰ ਬਲਰਾਜ ਸਾਹਨੀ, ਸੁਰਜੀਤ ਪਾਤਰ, ਪ੍ਰੋ.ਪੂਰਨ ਸਿੰਘ ਦੇ ਮਾਤ ਭਾਸ਼ਾ ਪ੍ਰਤੀ ਕੰਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਆਪਣੀ ਪ੍ਰਕਾਸ਼ਿਤ ਪੁਸਤਕ ਦੀਆ ਕੁਝ ਨਜ਼ਮਾਂ ਵੀ ਸਾਂਝੀਆਂ ਕੀਤੀਆਂ।
ਇਸ ਤੋਂ ਪਹਿਲਾਂ ਡਾ.ਸੁਰਿੰਦਰ ਸਿੰਘ ਨੇ ਪਿ੍ੰਸੀਪਲ ਕੁਮਾਰ ਜਗਦੇਵ ਦੀਆਂ ਪ੍ਰਾਪਤੀਆਂ, ਉਨ੍ਹਾਂ ਦੇ ਸਾਹਿਤਕ ਸਫ਼ਰ, ਰੰਗਕਰਮੀ ਵਜੋਂ ਨਿਭਾਈਆਂ ਸੇਵਾਵਾਂ ਅਤੇ ਬਤੌਰ ਪਿ੍ੰਸੀਪਲ ਕੀਤੇ ਮਿਸਾਲੀ ਕਾਰਜਾਂ ਤੋਂ ਸਭ ਨੂੰ ਜਾਣੂ ਕਰਵਾਇਆ ।
ਇਸ ਮੌਕੇ ਪਿ੍ੰਸੀਪਲ ਭੁਪਿੰਦਰ ਸਿੰਘ ਬਰਾੜ ਨੇ ਪਿ੍ੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਦਾ ਧੰਨਵਾਦ ਕਰਦਿਆਂ ਬੱਚਿਆਂ ਨੂੰ ਚੰਗਾ ਸਾਹਿਤ ਨਿਰੰਤਰ ਪੜਨ ਬਾਰੇ ਪ੍ਰੇਰਿਆ | ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਲੈਕਚਰਾਰ ਰਾਜਬਿੰਦਰ ਕੌਰ ਨੇ ਬਾਖੂਬੀ ਨਿਭਾਈ | ਇਸ ਮੌਕੇ ਜ਼ਿਲਾ ਪੱਧਰੀ ਵਿਗਿਆਨ ਪ੍ਰਦਰਸ਼ਨੀ 'ਚ ਜੇਤੂ ਰਹੀਆਂ ਸਕੂਲ ਵਿਦਿਆਰਥਣਾਂ ਜੂਨੀਅਰ ਵਰਗ 'ਚੋਂ ਸਮਰੀਨ ਕੌਰ ਅਤੇ ਜਸਵੀਰ ਰਾਣੀ, ਸੀਨੀਅਰ ਵਰਗ 'ਚੋਂ ਗੁਰਵੀਰ ਕੌਰ, ਜਸਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਮਾਗਮ 'ਚ ਗੁਰਜਿੰਦਰ ਸਿੰਘ ਬਰਾੜ, ਪਰਮਿੰਦਰ ਕੌਰ, ਚਰਨਜੀਤ ਕੌਰ ਬਰਾੜ, ਚਰਨਜੀਤ ਕੌਰ, ਸੁਰਜੀਤ ਕੌਰ, ਸੁਸ਼ੀਲ ਰਾਣੀ ਸਾਰੇ ਲੈਕਚਰਾਰ, ਅਮਿਤਾ ਛਾਬੜਾ, ਹਰਜਸਪਾਲ ਕੌਰ, ਰਮਨਦੀਪ ਕੌਰ, ਪਵਨਦੀਪ ਕੌਰ, ਲਵਨੀਸ਼ ਕੌਰ, ਪੂਨਮਦੀਪ ਕੌਰ, ਰਮਨਦੀਪ ਕੌਰ ਮਾਸਟਰ ਕੇਡਰ ਤੇ ਸਟਾਫ਼ ਮੈਂਬਰ ਹਾਜ਼ਰ ਸਨ |