← ਪਿਛੇ ਪਰਤੋ
ਕੁੜੀ ਦੀ ਸਕੂਟੀ ਲਈ ਦਿੱਤਾ 'ਸੈਕਸ' ਲਿਖਿਆ ਰਜਿਸਟਰੇਸ਼ਨ ਨੰਬਰ -ਵਿਚਾਰੀ ਹੋਈ ਪਰੇਸ਼ਾਨ -ਵੋਮੈਨ ਕਮਿਸ਼ਨ ਨੇ ਸ਼ੁਰੂ ਕੀਤੀ ਕਾਰਵਾਈ ਨਵੀਂ ਦਿੱਲੀ, 4 ਦਸੰਬਰ, 2021: ਦਿੱਲੀ ਦੀ ਇਕ ਕੁੜੀ ਵੱਲੋਂ ਖਰੀਦੀ ਸਕੂਟੀ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਨੰਬਰ ਵਿਚ ਅੱਖਰ ’ਐਸ ਈ ਐਕਸ’ ਲਿਖੇ ਸਨ ਜੋ ਪੜ੍ਹਨ ਵਿਚ ’ਸੈਕਸ’ ਸ਼ਬਦ ਬਣ ਜਾਂਦੇ ਸਨ। ਇਸ ਸ਼ਬਦ ਕਾਰਨ ਇਸ ਕੁੜੀ ਨੁੰ ਅਕਸਰ ਛੇੜਛਾੜ ਵਾਲੇ ਕਮੈਂਟਸ ਦਾ ਸਾਹਮਣਾ ਕਰਨਾ ਪਿਆ.ਇਤਰਾਜ਼ਯੋਗ ਟਿੱਪਣੀਆਂ ਕੀਤੇ ਜਾਣ ਕਾਰਨ ਉਸਦਾ ਘਰੋਂ ਨਿਕਲਣਾ ਮੁਹਾਲ ਹੋ ਗਿਆ । ਇਸ ਕੁੜੀ ਨੇ ਸਾਰਾ ਮਾਮਲਾ ਜਦੋਂ ਦਿੱਲੀ ਵੋਮੈਨ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਤਾਂ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਤੁਰੰਤ ਟਰਾਂਸਪੋਰਟ ਵਿਭਾਗ ਨੁੰ ਨੋਟਿਸ ਜਾਰੀ ਕਰ ਕੇ ਜਵਾਬ ਵੀ ਤਲਬ ਕਰ ਲਿਆ ਤੇ ਚਾਰ ਦਿਨਾਂ ਦੇ ਅੰਦਰ ਅਜਿਹੀਆਂ ਸੀਰੀਜ਼ ਵਾਲੇ ਨੰਬਰਾਂ ਬਾਰੇ ਜਾਣਕਾਰੀ ਦੇਣ ਦੀ ਹਦਾਇਤ ਵੀ ਕੀਤੀ ਹੈ।
Total Responses : 929