ਮੋਗਾ : ਪੁਲਿਸ ਮੁਲਾਜ਼ਮਾਂ ਨੁੰ ਪੇਅ ਕਮਿਸ਼ਨ ਮੁਤਾਬਕ ਵਧੀ ਹੋਈ ਤਨਖਾਹ ਨਾ ਮਿਲਣ ਦੇ ਭੜਕੇ ਡੀ ਐਸ ਪੀ, ਵੇਖੋ ਚੁੱਕਿਆ ਕਦਮ
ਮੋਗਾ, 4 ਦਸੰਬਰ, 2021: ਮੋਗਾ ਦੇ ਡੀ ਐਸ ਪੀ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀਆਂ ਛੇਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਜ਼ਿਲ੍ਹੇ ਦੇ ਪੁਲਿਸ ਮੁਲਾਜ਼ਮਾਂ ਨੂੰ ਵਧੀਆਂ ਹੋਈਆਂ ਤਨਖਾਹਾਂ ਨਾ ਮਿਲਣ ਤੋਂ ਭੜਕ ਉਠੇ ਹਨ ਤੇ ਉਹਨਾਂ ਨੇ ਲੇਖਾਕਾਰ ਡੀ ਪੀ ਓ ਜ਼ਿਲ੍ਹਾ ਮੋਗਾ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਉਹ ਦਿਨ ਰਾਤ ਸ਼ਿਫਟਾਂ ਲਗਾ ਕੇ ਜ਼ਿਲ੍ਹੇ ਦੇ ਪੁਲਿਸ ਕਰਮਚਾਰੀਆਂ ਦੀਆਂ ਪੇਅ ਫਿਕਸ ਕਰਨ ਦਾ ਕੰਮ ਮੁਕੰਮਲ ਕਰਨ। ਇੰਨਾ ਹੀ ਨਹੀਂ ਬਲਕਿ ਡੀ ਐਸ ਪੀ ਨੇ ਲੇਖਕਾਰ ਦੇ ਖਿਲਾਫ ਕਾਰਵਾਈ ਕਰਨ ਦੀ ਤਜਵੀਜ਼ ਵੀ ਉਲੀਕੀ ਹੈ ਤੇ ਰਾਤ ਦੀ ਸ਼ਿਫਟ ਵਿਚ ਹੋਏ ਕੰਮ ਦੀ ਰਿਪੋਰਟ ਰੋਜ਼ਾਨਾ ਸਵੇਰੇ 10 ਵਜੇ ਤਲਬ ਵੀ ਕੀਤੀ ਹੈ।
ਡੀ ਐਸ ਪੀ ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਮੋਗਾ ਜ਼ਿਲ੍ਹੇ ਵਿਚ 1600 ਓ ਆਰਜ਼, ਐਨ ਜੀ ਓਜ਼ ਅਤੇ ਹੁਣ ਤੱਕ ਰਿਟਾਇਰ ਹੋਏ ਪੁਲਿਸ ਮੁਲਾਜ਼ਮਾਂ ਦੀ ਤਨਖਾਹ ਮਿਤੀ 1.1.2006 ਤੋਂ ਰਿਵਾਇਜ਼/ਫਿਕਸ ਕੀਤੀ ਜਾਣੀ ਹੈ । ਉਹਨਾਂ ਲਿਖਿਆ ਹੈ ਕਿ ਉਹਨਾਂ ਦੇ ਧਿਆਨ ਵਿਚ ਆਇਆ ਹੈ ਕਿ ਪੰਜਾਬ ਦੇ ਕਈ ਪੁਲਿਸ ਜ਼ਿਲ੍ਹਿਆਂ ਵੱਲੋਂ ਛੇਵੇਂ ਪੇਅ ਕਮਿਸ਼ਨ ਦੇ ਤਹਿਤ ਪੁਲਿਸ ਮੁਲਾਜ਼ਮਾਂ ਦੀਆਂ ਤਨਖਾਹਾਂ ਡਰਾਅ ਕੀਤੀਆਂ ਜਾ ਚੁੱਕੀਆਂ ਹਨ ਪਰ ਮੋਗਾ ਜ਼ਿਲ੍ਹੇ ਵਿਚ ਅਜੇ ਤੱਕ ਪੁਲਿਸ ਮੁਲਾਜ਼ਮਾਂ ਦੀਆਂ ਤਨਖਾਹਾਂ ਨਵੇਂ ਸਕੇਲ ਅਨੁਸਾਰ ਫਿਕਸ ਹੀ ਨਹੀਂ ਕੀਤੀਆਂ ਗਈਆ।
ਇਸੇ ਲਈ ਡੀ ਐਸ ਪੀ ਵੱਲੋਂ ਹੁਣ ਲੇਖਕਾਰ ਡੀ ਪੀ ਓ ਮੋਗਾ ਨੂੰ ਦਿਨ ਰਾਤ ਸ਼ਿਫਟਾਂ ਵਿਚ ਕੰਮ ਕਰਵਾ ਕੇ ਇਹ ਕੰਮ ਜਲਦੀ ਤੋਂ ਜਲਦੀ ਮੁਕੰਮ ਕਰਨ ਦੇ ਹੁਕਮ ਦਿੱਤੇ ਹਨ।