ਮਹਾਰਾਣੀ ਜਿੰਦਾ ਦਾ ਜੀਵਨ ਬੰਗਲਾ ਲੇਖਿਕਾ ਦੇ ਨਾਵਲ ਦੀ ਜ਼ੁਬਾਨੀ- ਹੁਣ ਪੜ੍ਹੋ ਪੰਜਾਬੀ ਅਨੁਵਾਦ- ’ਆਖ਼ਰੀ ਮਹਾਰਾਣੀ’
ਮਸ਼ਹੂਰ ਬੰਗਲਾ ਲੇਖਿਕਾ ਚਿੱਤਰਾ ਬੈਨਰਜੀ ਦਿਵਾਕਰੁਨੀ ਦੇ ਬਹੁ ਚਰਚਿਤ ਨਾਵਲ ਦਾ ’ਦਾ ਲਾਸਟ ਕਵੀਨ’ ਦਾ ਹੋਇਆ ਪੰਜਾਬੀ ਅਨੁਵਾਦ, ਹੁਣ ਪੜ੍ਹੋ ਨਾਵਲ ’ਆਖ਼ਰੀ ਮਹਾਰਾਣੀ’
ਚੰਡੀਗੜ੍ਹ, 5 ਦਸੰਬਰ, 2021: ਮਹਾਰਾਣੀ ਜਿੰਦਾ ਦੇ ਜੀਵਨ ਬਾਰੇ ਮਸ਼ਹੂਰ ਬੰਗਲਾ ਲੇਖਿਕਾ ਚਿੱਤਰਾ ਬੈਨਰਜੀ ਦਿਵਾਕਰੁਨੀ ਦੇ ਬਹੁ ਚਰਚਿਤ ਨਾਵਲ ’ਦਾ ਲਾਸਟ ਕਵੀਨ’ ਦਾ ਪੰਜਾਬੀ ਅਨੁਵਾਦ ਡਾ. ਤਰਸ਼ਿੰਦਰ ਕੌਰ ਨੇ ਕੀਤਾ ਹੈ।
ਚੇਤਨਾ ਪ੍ਰਕਾਸ਼ਨ ਦੇ ਮੁਖੀ ਸਤੀਸ਼ ਗੁਲਾਟੀ ਨੇ ਦੱਸਿਆ ਕਿ ਤਰਸ਼ਿੰਦਰ ਕੌਰ ਵੱਲੋਂ ਬਹੁਤ ਮਿਹਨਤ ਨਾਲ ਕੀਤੇ ਇਸ ਅਨੁਵਾਦ ਵਿਚ ਮਹਾਰਾਣੀ ਜਿੰਦਾ ਦੀ ਜੀਵਨ ’ਤੇ ਆਧਾਰਿਤ ਵੱਡ ਆਕਾਰੀ ਨਾਵਲ ’ਆਖ਼ਰੀ ਮਹਾਰਾਣੀ’ ਪਾਠਕਾਂ ਵਾਸਤੇ ਹੁਣ ਉਪਲਬਧ ਹੈ।
ਬਾਲੀਵੁਡ ਦੀ ਮਸ਼ਹੂਰ ਅਭਿਨੇਤਰੀ ਤੇ ਸਮਾਜਿਕ ਕਾਰਕੁੰਨ ਸ਼ਬਾਨਾ ਆਜ਼ਮੀ ਨੇ ਮਹਾਰਾਣੀ ਜਿੰਦਾ ਬਾਰੇ ਬੰਗਲਾ ਲੇਖਿਕਾ ਦੇ ਨਾਵਲ ’ਤੇ ਟਿੱਪਣੀ ਕੀਤੀ ਹੈ ਕਿ ਇਕ ਅਭੁੱਲ ਕਹਾਣੀ ਉਸ ਬੇਧੜਕ ਰਾਣੀ ਦੀ' ਹੈ ਜਿਸ ਤੋਂ ਲੋਕਾਂ ਨੂੰ ਡਰ ਲੱਗਦਾ ਸੀ ਪਰ ਇਤਿਹਾਸ ਨੇ ਜਿਸ ਨੂੰ ਭੁਲਾ ਦਿੱਤਾ ਹੈ। ਜਿੰਦਾਂ ਦਲੇਰ ਹੈ। ਉਸ ਦਾ ਸਿਰੜ ਅਤੇ ਆਤਮਾ ਸਾਡੇ ਲਈ ਸਿਖਿਆਦਾਇਕ ਹੈ।
ਚਿੱਤਰਾ ਬੈਨਰਜੀ ਦੀਵਾਕਰੂਨੀ ਦਾ ਮਹਾਰਾਣੀ ਜ਼ਿੰਦਾ ਬਾਰੇ ਨਾਵਲ ਦੀ ਲਾਸਟ ਕਵੀਨ ਜਨਵਰੀ 2021 ਵਿਚ ਭਾਰਤ ਵਿਚ ਲਾਂਚ ਹੋਇਆ ਸੀ। ਇਹ ਨਾਵਲ 2022 ਵਿਚ ਅਮਰੀਕਾ ਵਿਚ ਲਾਂਚ ਹੋਵੇਗਾ। ਇਸ ਨਾਲ ਦੀ ਵਡਿਆਈ ਦੁਨੀਆਂ ਦੇ ਪ੍ਰਕਾਸ਼ਨ ਸਮੂਹਾਂ ਵੱਲੋਂ ਕੀਤੀ ਗਈ ਹੈ।
ਚਿੱਤਰਾ ਬੈਨਰਜੀ ਦੀਵਾਕੁਰਨੀ ਭਾਰਤੀ ਅਮਰੀਕੀ ਲੇਖਿਕਾ ਅਤੇ ਕਵਿੱਤਰੀ ਹੈ। ਕੋਲਕਾਤਾ ਵਿਚ ਜੰਮੀ ਤੇ ਪਲੀ ਦੀਵਾਕੁਰਨੀ 1976 ਵਿਚ ਉਚੇਰੀ ਸਿੱਖਿਆ ਲਈ ਅਮਰੀਕਾ ਚਲੀ ਗਈਸੀ । ਉਥੇ ਹੀ ਉਹ ਆਪਣੇ ਪਤੀ ਨਾਲ ਹੋਸਟਨ ਵਿਚ ਰਹਿ ਰਹੀ ਹੈ। ਹੁਣ ਯੂਨੀਵਰਸਿਟੀ ਵਿਚ ਪ੍ਰੋਫੈਸਰ ਲੱਗਣ ਤੋਂ ਪਹਿਲਾਂ ਆਪਣੀ ਸਿੱਖਿਆ ਪ੍ਰਾਪਤ ਕਰਨ ਸਮੇਂ ਦੀਵਾਕੁਰਨੀ ਨੇ ਸਟੋਰ ਕਲਰਕ ਤੇ ਬੇਕਰੀ ਵਿਚ ਕੰਮ ਕਰਨ ਤੋਂ ਲੈ ਕੇ ਵੰਨਸੁਵੰਨੇ ਕੰਮਾਂ ਰਾਹੀਂ ਜੀਵਨ ਜੀਵਿਆ ਹੈ।