ਨਵਜੋਤ ਸਿੱਧੂ ਨੇ ਗੈਸਟ ਟੀਚਰਾਂ ਨਾਲ ਰਲ ਕੇ ਦਿੱਤਾ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਰੋਸ ਧਰਨਾ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 5 ਦਸੰਬਰ 2021
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਗੈਸਟ ਟੀਚਰਾਂ ਨਾਲ ਰਲ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਸਾਹਮਣੇ ਰੋਸ ਧਰਨਾ ਦਿੱਤਾ। ਨਵਜੋਤ ਸਿੱਧੂ ਨੇ ਟੀਚਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਅਤੇ ਕੇਜਰੀਵਾਲ ਸਰਕਾਰ ਤੇ ਤਿੱਖੇ ਸਵਾਲ ਖੜ੍ਹੇ ਕੀਤੇ।
ਉਨ੍ਹਾਂ ਦੋਸ਼ ਲਗਾਇਆ ਕਿ ਕੇਜਰੀਵਾਲ ਪੰਜਾਬ ਦੇ ਅੰਦਰ ਤਾਂ ਲੰਮੇ ਚੌੜੇ ਵਾਅਦੇ ਕਰ ਰਿਹਾ ਹੈ, ਪਰ ਦਿੱਲੀ ਵਿੱਚ ਕੱਚੇ ਅਧਿਆਪਕ ਸੜਕਾਂ ਤੇ ਹਨ, ਜਿਨ੍ਹਾਂ ਦੀ ਕੇਜਰੀਵਾਲ ਸਾਰ ਨਹੀਂ ਲੈ ਰਹੇ।
ਨਵਜੋਤ ਸਿੱਧੂ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਕੱਚੇ ਅਧਿਆਪਕਾਂ ਕੋਲੋਂ ਦਿਹਾੜੀ ਕਰਵਾ ਰਿਹਾ ਹੈ ਅਤੇ ਪੰਜਾਬ ਆ ਕੇ ਝੂਠ ਬੋਲ ਰਿਹਾ ਹੈ।