ਰਵਿੰਦਰ ਗਰੋਵਰ ਤੇ ਸ਼ੱਕੂ ਗਰੋਵਰ ਵੱਲੋਂ ਵਾਰਡ ਨੰਬਰ 29 'ਚ ਬਿੱਟੂ ਚੱਠਾ ਤੇ ਰਾਜਿੰਦਰ ਵਿਰਕ ਦਾ ਸਨਮਾਨ
ਜਗਤਾਰ ਸਿੰਘ
- ਬਿੱਟੂ ਚੱਠਾ ਵੱਡੇ ਫਰਕ ਨਾਲ ਸੀਟ ਜਿੱਤਣਗੇ : ਰਵਿੰਦਰ ਸਿੰਘ ਵਿੰਦਾ, ਸ਼ੱਕੂ ਗਰੋਵਰ
ਪਟਿਆਲਾ, 5 ਦਸੰਬਰ 2021 : ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਦਿਹਾਤੀ ਹਲਕੇ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਤੇ ਪਾਰਟੀ ਦੇ ਮੀਤ ਪ੍ਰਧਾਨ ਨਿਯੁਕਤ ਹੋਏ ਰਾਜਿੰਦਰ ਸਿੰਘ ਵਿਰਕ ਨੂੰ ਇਥੇ ਵਾਰਡ ਨੰਬਰ 29 ਐਸ ਐਸ ਟੀ ਨਗਰ ਪਟਿਆਲਾ ਵਿਚ ਰਵਿੰਦਰ ਸਿੰਘ ਵਿੰਦਾ ਸਾਬਕਾ ਮੈਂਬਰ ਇੰਪਰੂਮੈਂਟ ਟਰੱਸਟ ਪਟਿਆਲਾ ਤੇ ਯੂਥ ਅਕਾਲੀ ਦਲ ਪੰਜਾਬ ਦੇ ਮੀਤ ਪ੍ਰਧਾਨ ਸਤਿੰਦਰ ਸਿੰਘ ਸ਼ੱਕੂ ਗਰੋਵਰ ਵੱਲੋਂ ਸਨਮਾਨਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਰਵਿੰਦਰ ਸਿੰਘ ਗਰੋਵਰ ਤੇ ਸ਼ੱਕੂ ਗਰੋਵਰ ਨੇ ਕਿਹਾ ਕਿ ਅਸੀਂ ਪਾਰਟੀ ਹਾਈ ਕਮਾਂਡ ਦੇ ਧੰਨਵਾਦੀ ਹਾਂ ਜਿਹਨਾਂ ਨੇ ਬਿੱਟੂ ਚੱਠਾ ਵਰਗੇ ਨੌਜਵਾਨ ਤੇ ਅਗਾਂਹ ਵਧੂ ਸੋਚ ਦੇ ਆਗੂ ਨੁੰ ਪਟਿਆਲਾ ਦਿਹਾਤੀ ਤੋਂ ਪਾਰਟੀ ਦਾ ਉਮੀਦਵਾਰ ਬਣਾਇਆ ਹੈ ਤੇ ਨੌਜਵਾਨ ਆਗੂ ਰਾਜਿੰਦਰ ਸਿੰਘ ਵਿਰਕ ਨੂੰ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ।
ਉਹਨਾਂ ਕਿਹਾ ਕਿ ਦੋਹਾਂ ਆਗੂ ਪਟਿਆਲਾ ਦਿਹਾਤੀ ਹਲਕੇ ਵਿਚ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਹਨ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜੋ ਨੁਕਸਾਨ ਪਹਿਲਾਂ ਅਕਾਲੀ ਦਲ ਦਾ ਸਰਗਰਮੀਆਂ ਠੱਪ ਕਰ ਕੇ ਕੀਤਾ ਗਿਆ ਸੀ, ਉਸਦੀ ਪੂਰਤੀ ਵਾਸਤੇ ਬਿੱਟੂ ਚੱਠਾ ਤੇ ਰਾਜਿੰਦਰ ਸਿੰਘ ਵਿਰਕ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ ਤੇ ਅੱਜ ਹਲਕੇ ਵਿਚ ਅਕਾਲੀ ਦਲ ਦਾ ਪਰਚਮ ਸਿਖ਼ਰਾਂ 'ਤੇ ਲਹਿਰਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਸਮੁੱਚੇ ਹਲਕੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਹੱਕ ਵਿਚ ਲਹਿਰ ਚਲ ਰਹੀ ਹੈ ਤੇ ਇਸ ਹਲਕੇ ਤੋਂ ਬਿੱਟੂ ਚੱਠਾ ਦੀ ਵੱਡੇ ਫਰਕ ਨਾਲ ਜਿੱਤ ਹੋਵੇਗੀ।
ਸ਼ੱਕੂ ਗਰਵੋਰ ਨੇ ਇਸ ਮੌਕੇ ਜੁੜੀ ਵਾਰਡ ਦੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਿੱਟੂ ਚੱਠਾ ਤੇ ਰਾਜਿੰਦਰ ਵਿਰਕ ਦੀ ਆਮਦ 'ਤੇ ਲੋਕ ਆਪ ਮੁਹਾਰੇ ਪਹੁੰਚ ਰਹੇ ਹਨ ਤੇ ਲੋਕਾਂ ਵਿਚ ਅਕਾਲੀ ਦਲ ਨੂੰ ਲੈ ਕੇ ਵੱਡਾ ਉਤਸ਼ਾਹ ਹੈ। ਉਹਨਾਂ ਕਿਹਾ ਕਿ ਪਟਿਆਲਾ ਦਿਹਾਤੀ ਹਲਕੇ ਵਿਚ ਯੂਥ ਅਕਾਲੀ ਦਲ ਦੀ ਟੀਮ ਵੱਡਾ ਰੋਲ ਅਦਾ ਕਰ ਰਹੀ ਹੈ ਤੇ ਪਾਰਟੀ ਦੀ ਜਿੱਤ ਵਿਚ ਯੂਥ ਅਕਾਲੀ ਦਲ ਦਾ ਵੱਡਾ ਯੋਗਦਾਨ ਹੋਵੇਗਾ।
ਇਸ ਮੌਕੇ ਕਮਲਪ੍ਰੀਤ ਕੌਰ ਪ੍ਰੀਤੀ ਗਰੋਵਰ ਤੇ ਹੋਰ ਸੰਗਤਾਂ ਵੀ ਹਾਜ਼ਰ ਸਨ।