ਲੋਕ ਭਲਾਈ ਸ਼ੋਸਲ ਵੈਲਫੇਅਰ ਕਲੱਬ ਵੱਲੋਂ, ਡੀ ਸੀ ਏ ਦੇ ਸਹਿਯੋਗ ਨਾਲ ਕੀਤੀ ਗਈ ਸਾਈਕਲ ਰੈਲੀ
- ਕੌਮੀ ਪ੍ਰਦੂਸ਼ਣ ਕੰਟਰੋਲ ਦਿਵਸ ਨੂੰ ਕੀਤੀ ਰੈਲੀ ਸਪਰਪਿੱਤ
ਰੂਪਨਗਰ, 5 ਦਸੰਬਰ 2021 - ਸ਼ਹਿਰ ਦੇ ਲੋਕ ਭਲਾਈ ਸ਼ੋਸਲ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਯੋਗੇਸ਼ ਕੱਕੜ ਦੀ ਅਗਵਾਈ ਹੇਠ, ਜਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ , ਕੌਮੀ ਪ੍ਰਦੂਸ਼ਣ ਦਿਵਸ( 2 ਦਸੰਬਰ) ਨੂੰ ਸਪਰਪਿੱਤ ਜਾਗਰੂਕਤਾ ਰੈਲੀ ਦਾ ਆਯੋਜਨ ਅੱਜ ਸਥਾਨਕ ਰੂਪਨਗਰ ਹੈਡਵਰਕਸ਼ ਉਤੇ ਸਫਲਤਾ ਪੂਰਬਕ ਕੀਤਾ ਗਿਆ। ਇਸ ਸਬੰਧੀ ਵਿਸਥਾਰਪੂਰਬਕ ਗੱਲਬਾਤ ਕਰਦਿਆਂ ਡੀ ਸੀ ਏ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਕਿ ਪੱਚੀ ਵਰੇ ਪਹਿਲਾਂ ਭੋਪਾਲ ਗੈਸ ਲੀਕ ਕਾਂਡ ਵਿੱਚ ਜਾਨਾਂ ਗਵਾ ਚੁੱਕੇ ਵੀਹ ਹਜ਼ਾਰ ਨਿਰਦੋਸ਼ ਸ਼ਹਿਰੀਆਂ ਦੀ ਯਾਦ ਵਿੱਚ ਇਹ ਦਿਵਸ ਮਨਾਇਆ ਜਾਂਦਾ ਹੈ।
ਅੱਜ ਐਤਵਾਰ ਦੇ ਦਿਨ ਦੀ ਚੋਣ ਕਰਕੇ ਲੋਕ ਭਲਾਈ ਕਲੱਬ ਵੱਲੋਂ ਆਯੋਜਿਤ ਜਾਗਰੂਕਤਾ ਰੈਲੀ ਨੂੰ ਪ੍ਰੈਸ ਕਲੱਬ ਰੂਪਨਗਰ ਦੇ ਪ੍ਰਧਾਨ ਬਹਾਦਰਜੀਤ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਐਮ ਸੀ ਪੋਮੀ ਸੋਨੀ, ਗਿੱਲ ਸਾਬ ਗਿੱਲ ਇੰਟਰਪਰਾਇਜ਼ ਆਦਿ ਬੁਲਾਰਿਆਂ ਨੇ ਪ੍ਰਦੂਸ਼ਣ ਘਟਾਉਣ ਵਿੱਚ ਸਾਈਕਲ ਦੀ ਯੋਗਦਾਨ ਦੀ ਮਹੱਤਤਾ ਉੱਤੇ ਵਿਸਥਾਰਤ ਚਾਨਣਾ ਪਾਇਆ। ਇਹ ਜਾਗਰੂਕਤਾ ਸਾਈਕਲ ਰੈਲੀ ਰੂਪਨਗਰ ਹੈਡਵਰਕਸ਼ ਤੋਂ ਸ਼ੁਰੂ ਹੋ ਕੇ ਕਾਲਜ ਰੋਡ, ਸ਼ਹੀਦ ਭਗਤ ਸਿੰਘ ਚੌਂਕ, ਅੰਬੇਡਕਰ ਭਵਨ ਰੋਡ, ਬੱਚਤ ਚੌਕ ਹੁੰਦੀ ਹੋਈ ਮੁੜ ਰੂਪਨਗਰ ਹੈਡਵਰਕਸ਼ਰ ਤੇ ਪਹੁੰਚ ਸੰਪਨ ਹੋਈ।
ਸਾਈਕਲ ਰੈਲੀ ਦੇ ਸਮਾਪਨ ਮੌਕੇ ਡੀ ਸੀ ਏ ਦੇ ਸਮੂਹ ਸਾਈਕਲ ਚਾਲਕਾਂ ਵੱਲੋਂ ਆਪਣੇ ਮੋਢੀ ਮੈਂਬਰ ਭੰਗੜਾ ਕੋਚ ਮਨਪ੍ਰੀਤ ਸਿੰਘ ਜੈਂਟਾ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਭੰਗੜਾ ਪਾ ਕੇ ਮੁਬਾਰਕਬਾਦ ਦਿੱਤੀ ਗਈ। ਸਮਾਪਤੀ ਸਮਾਰੋਹ ਮੌਕੇ ਪ੍ਰਬੰਧਕਾਂ ਵੱਲੋਂ ਸਮੂਹ ਸਾਈਕਲ ਚਾਲਕਾਂ ਨੂੰ ਪ੍ਰਮਾਣ ਪੱਤਰ, ਤਮਗੇ ਤੇ ਰੀਫਰੈਸ਼ਮੈਂਟ ਉਪਲੱਬਧ ਕਰਵਾਈ ਗਈ। ਇਸ ਮੌਕੇ ਦਮਨਵੀਰ ਸਿੰਘ ਸਤਿਆਲ, ਪਰਵਿੰਦਰ ਸਿੰਘ ਸੈਣੀ, ਸਾਬਕਾ ਕੌਸਲਰ ਜੱਗੀ ਜੀ, ਠੇਕੇਦਾਰ ਅਨੂਪ ਸਿੰਘ ਕੰਗ, ਜਗਦੀਪ ਸਿੰਘ ਬਖਸ਼ੀ,ਆਦਿ ਸਮੇਤ ਸਵਾ ਸੌ ਤੋਂ ਵੱਧ ਸਾਈਕਲ ਪ੍ਰੇਮੀ ਹਾਜ਼ਰ ਸਨ।