ਪੰਜਾਬ ਕਾਂਗਰਸ ਦੇ ਕੋ ਇੰਚਾਰਜ ਹਰਸ਼ਵਰਧਨ ਨਾਲ ਮਨਸਿਮਰਤ ਰਿਆੜ ਨੇ ਕੀਤੀ ਮੁਲਾਕਾਤ
ਜਗਤਾਰ ਸਿੰਘ
ਪਟਿਆਲਾ 5 ਦਸੰਬਰ 2021-ਪੰਜਾਬ 2022 ਦੀਆ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨਜ਼ਦੀਕ ਆ ਰਿਹਾ ਹੈ ਤਾਂ ਹਰੇਕ ਸਿਆਸੀ ਪਾਰਟੀ ਦਾ ਆਗੂ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਜਾਂਦਾ ਹੈ ਤੇ ਆਪਣੇ ਇਲਾਕੇ ਚ ਆਪਣੀ ਗਤੀਵਿਧੀਆਂ ਨੂੰ ਹੋਰ ਤੇਜ਼ ਕਰ ਦਿੰਦਾ ਹੈ । ਇਸੇ ਤਹਿਤ ਹੀ ਹਲਕਾ ਸਨੌਰ ਚ ਵੀ ਕਾਂਗਰਸੀ ਆਗੂਆਂ ਦਾ ਆਪਣੀਆਂ ਗਤੀਵਿਧੀਆਂ ਤੇਜ਼ ਕਰਕੇ ਮਾਹੌਲ ਪੂਰਾ ਗਰਮਾਇਆ ਹੋਇਆ ਹੈ । ਇਸੇ ਤਹਿਤ ਹੀ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਦੇ ਨੌਜਵਾਨ ਕਾਂਗਰਸੀ ਆਗੂ ਅਤੇ ਡਾ: ਨਵਜੋਤ ਕੌਰ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਮਨਸਿਮਰਤ ਸਿੰਘ ਸ਼ੈਰੀ ਰਿਆੜ ਵੀ ਪਿਛਲੇ ਲੰਬੇ ਸਮੇਂ ਤੋਂ ਆਪਣੇ ਹਲਕੇ ਚ ਕਾਫੀ ਸਰਗਰਮ ਦਿਖਾਈ ਦੇ ਰਹੇ ਹਨ ।
ਪਿਛਲੇ ਦਿਨੀਂ ਹੀ ਉਨ੍ਹਾਂ ਨੇ ਆਪਣੇ ਹਲਕੇ ਸਨੌਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਆਪਣੀ ਮਜ਼ਬੂਤ ਦਾਅਵੇਦਾਰੀ ਵੀ ਠੋਕੀ ਹੈ । ਪਿਛਲੇ ਦਿਨੀਂ ਉਨ੍ਹਾਂ ਨੇ ਇਕ ਵੱਡੀ ਵਰਕਰ ਮੀਟਿੰਗ ਕਰ ਕੇ ਆਪਣੀ ਟਿਕਟ ਲਈ ਮਜ਼ਬੂਤ ਦਾਅਵੇਦਾਰੀ ਠੋਕੀ ਸੀ ਅਤੇ ਉਸ ਮੀਟਿੰਗ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਇੰਚਾਰਜ ਯੋਗਿੰਦਰਪਾਲ ਢੀਂਗਰਾ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਤੋਂ ਅਬਜ਼ਰਵਰ ਸੰਜੇ ਠਾਕੁਰ ਅਤੇ ਹਰਪ੍ਰੀਤ ਚੀਮਾ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸਨ । ਉਸ ਮੀਟਿੰਗ ਦੌਰਾਨ ਕਾਂਗਰਸੀ ਵਰਕਰਾਂ ਚ ਮਨਸਿਮਰਤ ਰਿਆਡ਼ ਦੇ ਪ੍ਰਤੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਸੀ ।
ਇਸੇ ਤਹਿਤ ਹੀ ਅੱਜ ਪਟਿਆਲਾ ਦੇ ਸਰਕਟ ਹਾਊਸ ਵਿਖੇ ਪਹੁੰਚੇ ਆਲ ਇੰਡੀਆ ਕਾਂਗਰਸ ਦੇ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਕੋ ਇੰਚਾਰਜ ਹਰਸ਼ਵਰਧਨ ਜੀ ਨਾਲ ਨੌਜਵਾਨ ਆਗੂ ਮਨਸਿਮਰਤ ਰਿਆੜ ਨੇ ਮੁਲਾਕਾਤ ਕੀਤੀ । ਇਸ ਦੌਰਾਨ ਹਲਕਾ ਸਨੌਰ ਦੇ ਕਾਂਗਰਸ ਪਾਰਟੀ ਦੇ ਆਗੂ ਅਤ ਅਹੁਦੇਦਾਰ ਵੱਡੀ ਗਿਣਤੀ ਚ ਉਨ੍ਹਾਂ ਦੇ ਨਾਲ ਸਨ । ਇਸ ਦੌਰਾਨ ਪਿਛਲੀ ਮੀਟਿੰਗ ਦੌਰਾਨ ਪਹੁੰਚੇ ਅਬਜ਼ਰਵਰ ਸੰਜੇ ਠਾਕੁਰ ਅਤੇ ਹਰਪ੍ਰੀਤ ਚੀਮਾ ਵੀ ਨਾਲ ਮੌਜੂਦ ਸਨ । ਇਸ ਮੀਟਿੰਗ ਤੋਂ ਬਾਅਦ ਮਨਸਿਮਰਤ ਰਿਆੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਹੀ ਵਧੀਆ ਅਤੇ ਸੁਖਾਵੇਂ ਮਾਹੌਲ ਵਿੱਚ ਸਾਡੇ ਪੰਜਾਬ ਕਾਂਗਰਸ ਦੇ ਕੋ ਇੰਚਾਰਜ ਹਰਸ਼ਵਰਧਨ ਜੀ ਨਾਲ ਮੁਲਾਕਾਤ ਹੋਈ ਹੈ ਅਤੇ ਅਸੀਂ ਸਾਡੇ ਹਲਕੇ ਸਨੌਰ ਬਾਰੇ ਬੜੀ ਹੀ ਵਿਸਥਾਰਪੂਰਵਕ ਢੰਗ ਨਾਲ ਹਲਕੇ ਦੀ ਰਾਜਨੀਤਕ ਸਥਿਤੀ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਹੈ ਅਤੇ ਸਾਡੇ ਹਲਕੇ ਦੀ ਅਗਲੀ ਰਣਨੀਤੀ ਬਾਰੇ ਬੜੇ ਹੀ ਵਿਸਥਾਰਪੂਰਵਕ ਢੰਗ ਨਾਲ ਚਰਚਾ ਹੋਈ ਹੈ ।
ਇਸ ਦੌਰਾਨ ਸ਼ੈਰੀ ਰਿਆੜ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਮੇਰੇ ਨਾਲ ਪਹੁੰਚੇ ਹਲਕਾ ਸਨੌਰ ਦੇ ਕਾਂਗਰਸ ਪਾਰਟੀ ਦੇ ਆਗੂ ਅਤੇ ਅਹੁਦੇਦਾਰ ਸਾਹਿਬਾਨਾਂ ਨੇ ਵੀ ਮੇਰੇ ਤੇ ਜੋ ਵਿਸ਼ਵਾਸ ਜਤਾਇਆ ਹੈ, ਉਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ । ਸ੍ਰੀ ਰਿਆੜ ਨੇ ਕਿਹਾ ਕਿ ਸਾਡੇ ਕੋ ਇੰਚਾਰਜ ਹਰਸ਼ਵਰਧਨ ਜੀ ਨੇ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਟਿਕਟ ਮੈਰਿਟ ਦੇ ਆਧਾਰ ਤੇ ਅਤੇ ਹਲਕੇ ਦੇ ਲੋਕਾਂ ਦੀ ਆਵਾਜ਼ ਸੁਣ ਕੇ ਹੀ ਦੇਵੇਗੀ ਅਤੇ ਇਸ ਵਾਰ ਕਾਂਗਰਸ ਪਾਰਟੀ ਨੋਜਵਾਨਾਂ ਨੂੰ ਵੀ ਮੌਕਾ ਦੇਣ ਜਾ ਰਹੀ ਹੈ । ਅੰਤ ਵਿੱਚ ਸ੍ਰੀ ਰਿਆੜ ਨੇ ਕਿਹਾ ਕਿ ਮੈਨੂੰ ਪੂਰਨ ਉਮੀਦ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਮੇਰੇ ਤੇ ਵਿਸਵਾਸ਼ ਜਤਾਏਗੀ ਅਤੇ ਮੈਨੂੰ ਮੇਰੇ ਹਲਕੇ ਦੇ ਲੋਕਾਂ ਦੀ ਪਹਿਲਾਂ ਤੋਂ ਵੀ ਵਧ ਕੇ ਸੇਵਾ ਕਰਨ ਦਾ ਮੌਕਾ ਦੇਵੇਗੀ ।
ਇਸ ਮੌਕੇ ਸ਼ਾਮ ਲਾਲ ਪ੍ਰਧਾਨ ਸਬਜ਼ੀ ਮੰਡੀ, ਹਰਿੰਦਰਪਾਲ ਸਿੰਘ ਨੰਬਰਦਾਰ, ਸੁਖਵਿੰਦਰ ਬਾਜਵਾ, ਬਲਜਿੰਦਰ ਬਾਜਵਾ, ਹਰਪ੍ਰੀਤ ਸਰੁਸਤੀਗੜ, ਕੁਲਵਿੰਦਰ ਖਾਲਸਪੁਰ, ਕਾਕੂ ਭਾਂਖਰ, ਨਵਦੀਪ ਚੀਮਾ, ਸ਼ਮਸ਼ੇਰ ਸਨੌਰ, ਭੁਪਿੰਦਰ ਸਨੌਰ, ਰਘਵੀਰ ਕਾਲਾ ਸਨੌਰ, ਪਵਨ ਕੌੜਾ, ਗੁਰਇਕਬਾਲ ਸਿੰਘ, ਤਰਸੇਮ ਬੁੱਟਰ, ਮਨਪ੍ਰੀਤ ਗਰੇਵਾਲ, ਜਤਿੰਦਰ ਮਿੱਠੂਮਾਜਰਾ, ਵਰਿੰਦਰ ਹਸਨਪੁਰ ਪ੍ਰੋਹਤਾਂ, ਹਰਿੰਦਰ ਰਾਠੀਆਂ, ਅੰਮ੍ਰਿਤ ਗਰੇਵਾਲ, ਵਿਨੋਦ ਕੁਮਾਰ ਵਾਲੀਆ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਹਰਪ੍ਰੀਤ ਵਾਲੀਆ, ਜਸਬੀਰ ਸਨੌਰ ਅਤੇ ਹੋਰ ਵੀ ਵਰਕਰ ਮੌਜੂਦ ਸਨ