ਕਾਂਗਰਸ ਪਾਰਟੀ ਸਰਕਾਰ ਮੁੜ ਹੋਵੇਗੀ ਰਿਪੀਟ - ਜ਼ੀਰਾ
ਜਗਤਾਰ ਸਿੰਘ
- ਜ਼ੀਰਾ-ਵਿਕਾਸ ਦੇ ਮੁੱਦੇ ’ਤੇ ਲੜਾਂਗੇ ਚੋਣ
ਨਾਭਾ, 5 ਦਸੰਬਰ 2021:-ਆ ਰਹੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਮੁੜ ਰਪੀਟ ਹੋਵੇਗੀ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਸਾਨ ਖੇਤ ਮਜਦੂਰ ਸੈੱਲ ਪਟਿਆਲਾ ਦੇ ਪ੍ਰਧਾਨ ਤੇ ਸਰਪੰਚ ਗੁਰਜੀਤ ਸਿੰਘ ਢਕੜੱ੍ਹਬਾ ਦੇ ਸਪੁੱਤਰ ਜੋਬਨਪ੍ਰੀਤ ਸਿੰਘ ਦੇ ਵਿਆਹ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਵਿਕਾਸ ਦੇ ਮੁੱਦੇ ’ਤੇ ਚੋਣਾਂ ਲੜੀਆਂ ਜਾਣਗੀਆਂ ਤੇ ਇਤਿਹਾਸਕ ਜਿੱਤ ਦਰਜ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਸੋਚ ਮੁਤਾਬਕ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਟਿਕਟਾਂ ਦਿੱਤੀਆਂ ਜਾਣਗੀਆਂ ਤਾਂ ਜੋ ਨੌਜਵਾਨ ਵਰਗ ਨੂੰ ਅੱਗੇ ਆਉਣ ਦਾ ਮੌਕਾ ਮਿਲ ਸਕੇ। ਇਸ ਮੌਕੇ ਉਨ੍ਹਾਂ ਨਾਲ ਅਜੈਬ ਸਿੰਘ ਰੋਹਟੀ, ਬਲਵਿੰਦਰ ਸਿੰਘ ਲਚਕਾਣੀ, ਬਲਜਿੰਦਰ ਸਿੰਘ ਮਾਨ ਹਰਦਾਸਪੁਰਾ, ਨਾਇਬ ਸਿੰਘ ਭਾਨਰੀ, ਲੱਕੀ ਹਰਦਾਸਪੁਰ, ਸ਼ੇਰ ਸਿੰਘ ਸਰਪੰਚ ਪਹਾੜਪੁਰ, ਬਲਵਿੰਦਰ ਸਿੰਘ ਕਾਹਲੋਂ, ਗੁਰਤੇਜ ਸਿੰਘ ਬੀ. ਡੀ. ਪੀ. ਓ., ਗੁਰਵਿੰਦਰ ਸਿੰਘ ਨਮਾਦਾ, ਹਰਵਿੰਦਰ ਸਿੰਘ ਕੰਧਾਰਗੜ੍ਹ ਛੰਨਾ ਆਦਿ ਆਗੂ ਮੌਜੂਦ ਰਹੇ।