ਸ਼ਹਿਰ ਦੀਆਂ ਵੱਖ-ਵੱਖ ਗਊਸ਼ਾਲਾ 'ਚ ਜਾ ਕੇ ਅਰੋਗਿਆ ਭਾਰਤੀ ਨੇ ਬੂਟ ਵੰਡੇ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 5 ਦਸੰਬਰ 2021 - ਸਮਾਜ ਸੇਵਾ ਖੇਤਰ 'ਚ ਮੋਹਰੀ ਰਹਿ ਕੇ ਹਮੇਸ਼ਾ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੀ ਸੰਸਥਾ ਅਰੋਗਿਆ ਭਾਰਤੀ ਵੱਲੋਂ ਸ਼ਹਿਰ ਦੇ ਪ੍ਰਸਿੱਧ ਡਾ.ਚੰਦਰ ਸ਼ੇਖਰ ਕੱਕੜ ਦੀ ਯੋਗ ਅਗਵਾਈ ਹੇਠ ਸ਼ਹਿਰ ਦੀਆਂ ਵੱਖ-ਵੱਖ ਗਊਸ਼ਾਲਾ 'ਚ ਪਹੁੰਚ ਕੇ ਸਮੂਹ ਮੁਲਾਜ਼ਮਾਂ ਨੂੰ ਸਰਦੀ ਦੇ ਮੌਸਮ ਨੂੰ ਵੇਖਦਿਆਂ ਬੁੂਟ ਵੰਡੇ ਗਏ | ਇਸ ਮੌਕੇ ਅਰੋਗਿਆ ਭਾਰਤੀ ਦੇ ਨਵੇਂ ਚੇਅਰਮੈੱਨ ਗੌਤਮ ਬਾਂਸਲ ਨੇ ਕਿਹਾ ਇਸ ਮੁਹਿੰਮ ਤਹਿਤ ਆਉਂਦੇ ਦਿਨਾਂ 'ਚ ਲੋੜਵੰਦ ਬੱਚਿਆਂ ਨੂੰ ਬੂਟ ਅਤੇ ਜਰਸੀਆਂ ਵੰਡੀਆਂ ਜਾਣਗੀਆਂ | ਡਾ.ਚੰਦਰ ਸ਼ੇਖਰ ਕੱਕੜ ਨੇ ਦੱਸਿਆ ਅਰੋਗਿਆ ਭਾਰਤੀ ਵੱਲੋਂ ਨਿਰੰਤਰ ਮੈਡੀਕਲ ਕੈਂਪ, ਖੂਨਦਾਨ ਕੈਂਪ ਤੇ ਸਮਾਜ ਭਲਾਈ ਕਾਰਜ ਨਿਰੰਤਰ ਕੀਤੇ ਜਾਂਦੇ ਹਨ | ਇਸ ਮੌਕੇ ਵਜ਼ੀਰ ਚੰਦ ਗੁਪਤਾ, ਰਾਜੀਵ ਪਾਠਕ, ਰਾਕੇਸ਼ ਸ਼ਰਮਾ, ਸਲੇਮਦਾਰ ਸ਼ਰਮਾ, ਸੁਰਿੰਦਰ ਬਾਂਸਲ ਭੋਲਾ ਅਤੇ ਰਵੀ ਬਾਂਸਲ ਹਾਜ਼ਰ ਸਨ |