ਪ੍ਰਵਾਸੀ ਭਾਰਤੀ ਸਪਾਲੀ ਜੈੱਨ ਨੇ ਸੀਰ ਸੁਸਾਇਟੀ ਨੂੰ 23 ਹਜ਼ਾਰ ਦਾ ਕਟਰ ਭੇਜਿਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 5 ਦਸੰਬਰ 2021 - ਸੀਰ ਸੁਸਾਇਟੀ ਫ਼ਰੀਦਕੋਟ ਦੇ ਵਲੰਟੀਅਰਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਇੱਕ ਸਮੱਸਿਆ ਦਰਪੇਸ਼ ਆ ਰਹੀ ਸੀ ਕਿ ਸੰਸਥਾ ਦੁਆਰਾ ਲਗਾਏ ਗਏ ਪੌਦਿਆਂ ਦੇ ਦਰੱਖਤ ਬਣ ਜਾਣ ਕਰਕੇ ਦੂਰ ਦੁਰਾਡੀਆਂ ਥਾਵਾਂ ਤੋਂ ਉਨ੍ਹਾਂ ਦਰੱਖਤਾਂ ਤੋਂ ਟ੍ਰੀਗਾਰਡ ਉਤਾਰਨੇ ਔਖੇ ਹੁੰਦੇ ਸਨ ਕਿਉਂਕਿ ਨੇੜੇ ਤੇੜੇ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਸੀ |
ਫਰੀਦਕੋਟ ਦੀ ਜੰਮਪਲ ਕੈਨੇਡਾ 'ਚ ਜਾ ਕੇ ਵਸੀ ਭੈਣ ਸਪਾਲੀ ਜੈੱਨ ਸੁਪਤਨੀ ਨੀਤਿਨ ਚੱਢਾ (ਲੁਧਿਆਣਾ) ਜੋ ਪਿਛਲੇ ਲੰਬੇ ਅਰਸੇ ਤੋਂ ਸੀਰ ਸੰਸਥਾ ਨਾਲ ਜੁੜੇ ਹੋਏ ਹਨ, ਨੇ ਪਿਛਲੇ ਦਿਨੀਂ ਸੀਰ ਚੇਅਰਮੈੱਨ ਸੰਦੀਪ ਅਰੋੜਾ ਸੀਰ ਨਾਲ ਗੱਲਬਾਤ ਕਰਦਿਆਂ ਮੁੱਖ ਲੋੜ ਨੂੰ ਪੂਰਾ ਕਰਦੇ ਹੋਏ ਲਗਪਗ 23000 ਖਰਚ ਕੇ ਬੈਟਰਾਇਜ਼ਡ ਕੱਟਰ ਭੇਂਟ ਕੀਤਾ ਜੋ ਸਪਾਲੀ ਜੈਨ ਦੇ ਪਿਤਾ ਸਮਾਜ ਸੇਵੀ ਜਨਿੰਦਰ ਜੈੱਨ ਦੁਆਰਾ, ਡਾ. ਐੱਸ.ਐੱਸ.ਬਰਾੜ ਪ੍ਰਧਾਨ ਫ਼ਰੀਦਕੋਟ ਇੰਡੀਅਨ ਮੈਡੀਕਲ ਐਸ਼ੋਸ਼ੀਏਸ਼ਨ, ਬਲਦੇਵ ਰਾਜ ਤੇਰੀਆ ਪ੍ਰਧਾਨ ਰੋਜ਼ ਇਨਕਲੇਵ ਨਾਲ ਨਾਲ ਪੁੱਜ ਕੇ ਸੀਰ ਮੈੰਬਰਾਂ ਦੇ ਸਪੁਰਦ ਕੀਤਾ ਗਿਆ |
ਪਹਿਲਾ ਟ੍ਰੀ ਗਾਰਡ ਜਨਿੰਦਰ ਜੈੱਨ ਦੁਆਰਾ ਖ਼ੁਦ ਆਪਣੇ ਕਰ ਕਮਲਾਂ ਨਾਲ ਸੁਖਚੈੱਨ ਦੇ ਦਰੱਖਤ ਤੋਂ ਉਤਾਰਿਆ ਗਿਆ | ਇਸ ਉਪਰੰਤ ਸੀਰ ਮੈਂਬਰਾਂ ਗੁਰਮੀਤ ਸਿੰਘ ਸੰਧੂ, ਗੋਲਡੀ ਪੁਰਬਾ, ਨਵਦੀਪ ਗਰਗ ,ਪ੍ਰਤੀਕ ਸੇਠੀ, ਹਰਜਿੰਦਰ ਸਿੰਘ ਸੰਧੂ,ਵਿਕਾਸ ਅਰੋੜਾ, ਕੰਵਲਜੀਤ ਸਿੰਘ, ਰਵਿੰਦਰ ਗਰਗ ਕਾਲੀਪ, ਸੰਜੀਵ ਕੁਮਾਰ ਗੋਇਲ, ਸੁਰਿੰਦਰ ਪੁਰੀ, ਸੱਚਉਦੇ ਸਿੰਘ ਬਰਾੜ, ਇਸ਼ਾਨ ਪੁਰੀ ਅਤੇ ਸੰਦੀਪ ਅਰੋੜਾ ਦੁਆਰਾ ਮਿਹਨਤ ਕਰਦਿਆਂ ਸਾਦਿਕ ਰੋਡ ਤੋੰ 8 ਟ੍ਰੀ ਗਾਰਡ ਵੱਖ-ਵੱਖ ਦਰੱਖਤਾਂ ਤੋਂ ਵਿਹਲੇ ਕੀਤੇ ਗਏ ਅਤੇ ਇਨ੍ਹਾਂ ਪੌਦਿਆਂ ਦੀ ਸਾਫ ਸਫਾਈ ਕੀਤੀ ਗਈ | ਸੀਰ ਫਰੀਦਕੋਟ ਨੂੰ ਜਨਿੰਦਰ ਜੈੱਨ, ਨੀਲਮ ਜੈੱਨ, ਨਿਤਿਨ ਚੱਢਾ ਅਤੇ ਸਪਾਲੀ ਜੈੱਨ ਨੇ ਵਿਸ਼ਵਾਸ਼ ਦੁਆਇਆ ਕਿ ਫਰੀਦਕੋਟ ਦੀ ਹਰਿਆਵਲ ਨੂੰ ਬਰਕਰਾਰ ਰੱਖਣ ਵਾਸਤੇ ਭਵਿੱਖ 'ਚ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ |