ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ’ਚ ਚੱਲਿਆ ਰਚਨਾਵਾਂ ਦਾ ਦੌਰ
ਅਸ਼ੋਕ ਵਰਮਾ
ਬਠਿੰਡਾ, 5 ਦਸੰਬਰ 2021 - ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੀ ਸਾਹਿਤਕ ਇਕੱਤਰਤਾ ਸਭਾ ਦੇ ਪ੍ਰਧਾਨ ਸ੍ਰੀ ਜੇ ਸੀ ਪਰਿੰਦਾ ਦੀ ਪ੍ਰਧਾਨਗੀ ਹੇਠ ਟੀਚਰਜ਼ ਹੋਮ ਵਿਖੇ ਕੀਤੀ ਗਈ। ਸਭਾ ਨੇ ਵਿਛੜ ਚੁੱਕੇ ਲੇਖਕਾਂ ਪ੍ਰਿੰਸੀਪਲ ਜਗਦੀਸ਼ ਸਿੰਘ ਘਈ,ਕੁਲਵੰਤ ਸਿੰਘ ਸੂਰੀ, ਮੋਹਨ ਭੰਡਾਰੀ,ਪੱਤਰਕਾਰ ਵਿਨੋਦ ਦੂਆ,ਗੁਰਮੀਤ ਬਾਵਾ ਅਤੇ ਗੁਰਨਾਮ ਸਿੰਘ ਮੁਕਤਸਰ ਹੁਰਾਂ ਸੰਬੰਧੀ ਸੰਵੇਦਨਾ ਪ੍ਰਗਟਾਈ । ਰਚਨਾਵਾਂ ਦੇ ਦੌਰ ਵਿਚ ਭੋਲਾ ਸਿੰਘ ਸ਼ਮੀਰੀਆ ਨੇ ਲੇਖਕਾਂ ਦੀਆਂ ਪਤਨੀਆਂ ਦੇ ਦੁੱਖੜੇ ਹਾਸ ਰਸ ਵਾਲੀ ਕਵਿਤਾ ਸੁਣਾਈ।ਅਮਰਜੀਤ ਜੀਤ ਨੇ ਕਿਸਾਨੀ ਸੰਘਰਸ਼ ਦੀ ਜਿੱਤ ਵਾਲੀ ਗਜਲ ਪੜ੍ਹੀ।ਸੇਵਕ ਸਿੰਘ ਸਮੀਰੀਆ ਨੇ ਕਾਵਿ ਵਿਅੰਗ ਸੁਣਾਏ।ਬਲਵਿੰਦਰ ਸਿੰਘ ਭੁੱਲਰ ਨੇ ਮਿੰਨੀ ਕਹਾਣੀ ‘ ਏਡਜ਼‘ ਪੇਸ਼ ਕੀਤੀ। ਅਮਨ ਦਾਤੇਵਾਸੀਆ ਨੇ ਜਿੰਦਗੀ ਦੇ ਸਰੋਕਾਰਾਂ ਨਾਲ ਸਬੰਧਤ ਗਜਲ ਪੜ੍ਹ ਕੇ ਸੁਣਾਈ।
ਜਸਪਾਲ ਮਾਨਖੇੜਾ ਨੇ ਕਿਸਾਨੀ ਸੰਘਰਸ਼ ਦੀ ਬਾਤ ਪਾਉਦੀਆਂ ਕਾਵਿ ਕਥਾਵਾਂ ਸੁਣਾਈਆਂ। ਪ੍ਰੋ.ਅਮਰਜੀਤ ਸਿੰਘ ਸਿੱਧੂ ਨੇ ਉਰਦੂ ਦੇ ਸ਼ੇਅਰ ਸੁਣਾਕੇ ਹਾਜ਼ਰੀ ਲਵਾਈ। ਨਰਿੰਜਨ ਸਿੰਘ ਪ੍ਰੇਮੀ ਨੇ ਸੂਫੀ ਰੰਗ ਦੀ ਕਵਿਤਾ ਪੇਸ਼ ਕੀਤੀ। ਰਣਬੀਰ ਰਾਣਾ ਨੇ ਮੀਟਿੰਗ ਦੀ ਕਾਰਵਾਈ ਚਲਾਈ ਅਤੇ ਕਿਸਾਨ ਅੰਦੋਲਨ ਬਾਰੇ ਗਜਲ ਪੜੀ। ਇਹਨਾਂ ਰਚਨਾਵਾਂ ਤੇ ਜਸਪਾਲ ਮਾਨਖੇੜਾ, ਜਰਨੈਲ ਭਾਈਰੂਪਾ,ਲਛਮਣ ਮਲੂਕਾ,ਰਣਜੀਤ ਗੌਰਵ,ਦਮਜੀਤ ਦਰਸ਼ਨ ਨੇ ਉਸਾਰੂ ਟਿੱਪਣੀਆਂ ਕੀਤੀਆਂ।ਅੰਤ ਵਿਚ ਜੇ ਸੀ ਪਰਿੰਦਾ ਨੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਸਾਰੀਆਂ ਹੀ ਲਿਖਤਾਂ ਹੀ ਸਮਾਜਿਕ ਸਰੋਕਾਰਾਂ ਨਾਲ ਓਤ ਪੋਤ ਹਨ। ਖਾਸ ਕਰ ਕਿਸਾਨੀ ਸੰਘਰਸ਼ ਦੀ ਜਿੱਤ ਨੂੰ ਸੰਬੋਧਿਤ ਹਨ।ਉਹਨਾਂ ਲੇਖਕਾਂ ਨੂੰ ਸੁਝਾਅ ਦਿੱਤਾ ਕਿ ਚੰਗਾ ਲਿਖਣ ਦੇ ਨਾਲ ਹਰ ਲੇਖਕ ਨੂੰ ਰਚਨਾ ਦੀ ਪੇਸ਼ਕਾਰੀ ਵੱਲ ਵੀ ਤਵੱਜੋ ਦੇਣੀ ਚਾਹੀਦੀ ਹੈ।