ਜਗਰਾਓਂ ਤੋਂ ਗੇਜਾ ਰਾਮ ਨੂੰ ਟਿਕਟ ਦਿੱਤੀ ਜਾਵੇ: ਕਾਂਗਰਸੀ ਆਗੂ
ਦੀਪਕ ਜੈਨ
- ਕਿਹਾ: ਸੀਟ ਜਿੱਤ ਕੇ ਹਾਈਕਮਾਂਡ ਦੀ ਝੋਲੀ ਪਾਵਾਗੇ
ਜਗਰਾਓ, 5 ਦਸੰਬਰ 2021 - ਵਿਧਾਨ ਸਭਾ ਹਲਕਾ ਜਗਰਾਉਂ ਵਿਖੇ ਕਾਂਗਰਸ ਪਾਰਟੀ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੇ ਇਕ ਆਵਾਜ਼ ‘ਚ ਚੈਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਗੇਜਾ ਰਾਮ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਬਲਾਕ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ , ਸਰਪੰਚ ਯੂਨੀਅਨ ਦੇ ਪ੍ਰਧਾਨ ਐਡਵਕੇਟ ਗੁਰਮੇਲ ਸਿੰਘ , ਚੇਅਰਮੈਨ ਬਲਾਕ ਸੰਮਤੀ ਬੀਬੀ ਬਲਜਿੰਦਰ ਕੌਰ ਗਿੱਲ , ਡਾਇਰੈਕਟਰ ਬੁੜਾ ਸਿੰਘ , ਸਰਪੰਚ ਜਗਦੀਸ ਸ਼ਰਮਾ ਗਾਲਿਬ ਰਣ ਸਿੰਘ , ਸਰਪੰਚ ਜਗਤਾਰ ਸਿੰਘ ਕੋਠੇ ਰਾਹਲਾਂ , ਸਰਪੰਚ ਵਰਕਪਾਲ ਸਿੰਘ ਲੀਲਾਂ ਮੇਘ ਸਿੰਘ , ਸਰਪੰਚ ਸੁਖਜੀਤ ਸਿੰਘ ਅਖਾੜਾ , ਸਰਪੰਚ ਕੁਲਦੀਪ ਸਿੰਘ ਸਿੱਧਵਾਂ ਕਲਾਂ , ਸਰਪੰਚ ਪ੍ਰੇਮ ਕੁਮਾਰ ਕਲੇਰਾਂ , ਸਰਪੰਚ ਗੁਰਮੁਖ ਸਿੰਘ ਮੀਰਪੁਰ , ਸਰਪੰਚ ਜਗਸੀਰ ਸਿੰਘ ਨੇ ਕਿਹਾ ਕਿ ਗੇਜਾ ਰਾਮ ਬੇਦਾਗ਼ ਤੇ ਸਾਫ਼-ਸੁਥਰੇ ਸਵੀ ਦੇ ਮਾਲਕ ਹਨ। ਉਹ ਸਾਢੇ ਚਾਰ ਸਾਲ ਤੋਂ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਲੋਕਾ ਵਿੱਚ ਵਿਚਰ ਕੇ ਅਪਣੀ ਸੇਵਾ ਨਿਭਾ ਰਹੇ ਹਨ।ਜਿਸ ਨਾਲ਼ ਹਲਕੇ ਜਗਰਾਉਂ ਵਿਚ ਇਕ ਮਜ਼ਬੂਤ ਲੀਡਰ ਦੇ ਰੂਪ ਵਿੱਚ ਇਕ ਵੱਖਰਾ ਮੁਕਾਮ ਹਾਸਲ ਕੀਤਾ ਸਾਨੂੰ ਏਹ ਪੂਰਾ ਵਿਸਵਾਸ ਹੈ ਕਿ ਪਾਰਟੀ ਹਾਈ ਕਮਾਨ ਜੇਕਰ ਗੇਜਾ ਰਾਮ ਨੂੰ ਹਲਕਾ ਜਗਰਾਉਂ ਤੋਂ ਉਮੀਦਵਾਰ ਐਲਾਨ ਕਰਦੀ ਹੈਂ ਤਾਂ ਇਕ ਵੱਡੀ ਜਿੱਤ ਹੋਏਗੀ ਜੇਕਰ ਪਾਰਟੀ ਹਾਈ ਕਮਾਨ ਸਾਨੂੰ ਕੋਈ ਹੋਰ ਬਾਹਰੀ ਲੀਡਰ ਸਾਡੇ ਉੱਪਰ ਥੋਪੇਗੀ ਜਗਰਾਉਂ ਵਿੱਚ ਤਾਂ ਇਸ ਨਾਲ ਪਾਰਟੀ ਨੂੰ ਹੀ ਪੂਰੇ ਪੰਜਾਬ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਏਗਾ ਤੇ ਪਾਰਟੀ ਨੂੰ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪਏਗਾ। ਇਸ ਮੌਕੇ ਹਰਮਿੰਦਰ ਸਿੰਘ ਗਾਲਿਬ ਰਣ ਸਿੰਘ , ਜਗਦੀਸ਼ ਸਿੰਘ ਸਿੱਧ, ਗੌਰਵ ਲੱਧੜ , ਰਿੰਪੀ ਲੱਧੜ, ਮੋਹਿਤ ਜੈਨ ,ਰੋਹਿਤ ਵਾਲੀਆ ਆਦਿ ਹਾਜ਼ਰ ਸਨ।