ਭਾਜਪਾ ਦੀ ਸੂਬਾ ਸਕੱਤਰ ਸੁਨੀਤਾ ਗਰਗ ਨੇ ਕੋਟਕਪੂਰਾ ਤੋਂ ਟਿਕਟ ਦੀ ਜਤਾਈ ਦਾਅਵੇਦਾਰੀ
ਦੀਪਕ ਗਰਗ, ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ,06 ਦਸਬੰਰ 2021-ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਸੁਨੀਤਾ ਗਰਗ ਦੇ ਬੇਟੇ ਅਤੇ ਸਾਬਕਾ ਕੌਂਸਲਰ ਯਾਵਿਸਟ ਗਰਗ ਜੈਂਕੀ ਨੇ ਆਪਣੀ ਮਾਤਾ ਸੁਨੀਤਾ ਨੂੰ ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਸੰਭਾਵਿਤ ਉਮੀਦਵਾਰ ਦੱਸਦੇ ਹੋਏ ਸੋਸ਼ਲ ਮੀਡੀਆ ਉਪਰ ਵੱਡੇ ਵੱਡੇ ਦਾਅਵੇ ਕੀਤੇ ਹਨ। ਜੈਂਕੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਤਾ ਦੇ ਵਿਧਾਇਕ ਬਣਨ ਤੋਂ ਬਾਅਦ ਕੋਟਕਪੂਰਾ ਵਿੱਚ ਕੋਈ ਇੰਸਪੇਕਟਰੀ ਰਾਜ ਨਹੀਂ ਰਹੇਗਾ। ਕਿਸੇ ਵੀ ਮਹਿਕਮੇ ਦੇ ਇੰਸਪੈਕਟਰ ਕਿਸੇ ਵਪਾਰੀ ਨੂੰ ਨਾਜਾਇਜ ਪਰੇਸ਼ਾਨ ਨਹੀਂ ਕਰੇਗਾ।
ਕੋਟਕਪੂਰਾ ਵਿੱਚ 1000 ਕਰੋੜ ਰੁਪਏ ਦੀ ਇੰਡਸਟਰੀ ਲਿਆਂਦੀ ਜਾਵੇਗੀ। ਕੋਟਕਪੂਰਾ ਵਿੱਚ ਕੋਈ ਬੇਰੋਜਗਾਰ ਨਹੀਂ ਰਹੇਗਾ। ਕੋਟਕਪੂਰਾ ਵਿੱਚ ਐਕਸਪੋਰਟ ਹੱਬ ਬਣੇਗਾ। ਕੋਟਕਪੂਰਾ ਨਗਰ ਕੌਂਸਲ ਦੀ ਕੋਈ ਦੇਨਦਾਰੀ ਨਹੀਂ ਰਹੇਗੀ। ਹਰ ਕਿਸਾਨ ਨੂੰ ਫਸਲ ਦਾ ਬੀਮਾ ਮਿਲੇਗਾ। ਹਰ ਨਾਗਰਿਕ ਨੂੰ ਆਰਓ ਵਾਲਾ ਸਾਫ ਪਾਣੀ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਟਿਕਟ ਦਾ ਫੈਸਲਾ ਪਾਰਟੀ ਲਵੇਗੀ।
ਜਿਕਰਯੋਗ ਹੈ ਕਿ ਸੁਨੀਤਾ ਗਰਗ ਦੇ ਘਰ ਅੱਗੇ 1 ਅਕਤੂਬਰ 2020 ਤੋਂ ਲਗਾਤਾਰ ਬੀਕੇਯੂ ਏਕਤਾ ਉਗਰਾਹਾਂ ਵਲੋਂ ਧਰਨਾਂ ਚਲ ਰਿਹਾ ਹੈ। ਅਤੇ ਕਿਸਾਨ ਅੰਦੋਲਨ ਦੀ ਮੁੱਖ ਸ਼ੁਰੂਆਤ ਕੋਟਕਪੂਰਾ ਵਿਖੇ ਸੁਨੀਤਾ ਦੇ ਘਰ ਤੋਂ ਹੀ ਹੋਈ ਸੀ ਅਤੇ ਕਰੀਬ ਇਕ ਹਫਤਾ ਪਹਿਲਾਂ ਇਸ ਨੂੰ ਲੈ ਕੇ ਅਲਟੀਮੇਟਮ ਵੀ ਦਿੱਤਾ ਗਿਆ ਸੀ।