ਰਜੀਆ ਸੁਲਤਾਨਾ ਤੇ ਮੁਹੰਮਦ ਮੁਸ਼ਤਫਾ ਵਲੋਂ ਸੰਦੌੜ ਵਿਖੇ ਕਾਂਗਰਸ ਦੀ ਰੈਲੀ ਅੱਜ 6 ਨੂੰ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਸੰਦੌੜ, 06 ਦਸੰਬਰ 2021: ਆਪਣੇ ਪੰਜ ਸਾਲਾਂ ਦੇ ਰਿਪੋਰਟ ਕਾਰਡ ਨਾਲ ਹਲਕੇ ਦੇ ਲੋਕਾਂ ਦੇ ਰੂ ਬ ਰੂ ਹੋਣ ਲਈ ਕਾਂਗਰਸ ਸਰਕਾਰ ਦੇ ਮੰਤਰੀ ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਵਿਧਾਇਕਾ ਮੈਡਮ ਰਜੀਆ ਸੁਲਤਾਨਾਂ ਅਤੇ ਸਾਬਕਾ ਡੀ.ਜੀ.ਪੀ ਮੁਹੰਮਦ ਮੁਸ਼ਤਫਾ ਵਲੋਂ ਦਾਣਾ ਮੰਡੀ ਸੰਦੌੜ ਵਿਚ ਇਕ ਰੈਲੀ ਕਰਨ ਜਾ ਰਹੇ ਹਨ । ਪੀ.ਏ ਦਰਬਾਰਾ ਸਿੰਘ, ਚੇਅਰਮੈਨ ਕੁਲਵਿੰਦਰ ਸਿੰਘ ਝੁਨੇਰ, ਅਤੇ ਪ੍ਰਧਾਨ ਸੁੱਖਾ ਧਾਲੀਵਾਲ ਨੇ ਸੰਦੌੜ ਵਿਖੇ ਰੱਖੀ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਮੇਂ ਗੱਲਬਾਤ ਕਰਦਿਆਂ ਦੱਸਿਆਂ ਕਿ ਮਿਤੀ 6 ਦਸੰਬਰ ਨੂੰ ਦੁਪਹਿਰ ਗਿਆਰਾ ਵਜੇ ਸਾਬਕਾ ਡੀ.ਜੀ.ਪੀ ਮੁਹੰਮਦ ਮੁਸ਼ਤਫਾ ਅਤੇ ਹਲਕਾ ਵਿਧਾਇਕਾ ਮੈਡਮ ਰਜੀਆ ਸੁਲਤਾਨਾ ਦਾਣਾ ਮੰਡੀ ਸੰਦੌੜ ਵਿਖੇ ਹਲਕੇ ਦੇ ਲੋਕਾਂ ਨੂੰ ਦੇ ਰੂਹਬਰੂ ਹੋਣਗੇ ਅਤੇ ਆਪਣੇ ਪੰਜ ਸਾਲਾ ਵਿਚ ਕੀਤੇ ਵਿਕਾਸ਼ ਕੰਮਾਂ ਦਾ ਰਿਪੋਰਟ ਕਾਰਡ ਲੋਕਾਂ ਵਿਚ ਰੱਖਣਗੇ ਅਤੇ ਮਲੇਰਕੋਟਲਾ ਲਈ ਕੀ ਨਵਾ ਵਆਦੇ ਕਰਨਗੇ ਇਸ ਬਾਰੇ ਲੋਕਾਂ ਨਾਲ ਆਪਣੀ ਰਾਏ ਸਾਂਝੀ ਕਰਨਗੇ।
ਇਸ ਮੌਕੇ ਟਰੱਕ ਯੂਨੀਅਨ ਮਾਲੇਰਕੋਟਲਾ ਦੇ ਪ੍ਰਧਾਨ ਚਮਕੌਰ ਸਿੰਘ ਭੂਦਨ, ਉਪ ਚੇਅਰਮੈਂਨ ਸੁਖਦਰਸਨ ਸਿੰਘ, ਸੁਖਵਿੰਦਰ ਸਿੰਘ ਲਾਲੀ ਖ਼ੁਰਦ, ਸਰਪੰਚ ਗੁਰਪ੍ਰੀਤ ਸਿੰਘ ਸ਼ੇਰਗੜ੍ਹ ਚੀਮਾ,ਬਲਬੀਰ ਸਿੰਘ ਸੰਦੌੜ,ਮਲਕੀਤ ਸਿੰਘ ਸੰਦੌੜ ਮੌਜੂਦ ਸਨ।